ਸੁਰਿੰਦਰ ਸਿੰਘ ਚੌਧਰੀ ਦੇ ‘ਆਪ’ ''ਚ ਸ਼ਾਮਲ ਹੋਣ ਮਗਰੋਂ ਕਾਂਗਰਸ ਦੀ ਨੁਮਾਇੰਦਗੀ ਤੋਂ ਵੀ ਕਰਤਾਰਪੁਰ ਹੋਇਆ ਵਾਂਝਾ

04/12/2023 12:54:57 PM

ਕਰਤਾਰਪੁਰ (ਸਾਹਨੀ)- ਆਜ਼ਾਦੀ ਤੋਂ ਬਾਅਦ ਪਹਿਲਾਂ ਮਾ. ਗੁਰਬੰਤਾ ਸਿੰਘ, ਫਿਰ ਚੌਧਰੀ ਜਗਜੀਤ ਸਿੰਘ ਜੋ ਕਿ ਹਲਕਾ ਕਰਤਾਰਪੁਰ ਤੋਂ ਕਾਂਗਰਸ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਤੋਂ ਬਾਅਦ ਇਸ ਹਲਕੇ ਦੀ ਚੌਧਰੀ ਸੁਰਿੰਦਰ ਸਿੰਘ ਨੇ ਬਤੌਰ ਵਿਧਾਇਕ ਹਲਕਾ ਕਰਤਾਰਪੁਰ ਦੀ ਨੁਮਾਇੰਦਗੀ ਕੀਤੀ ਅਤੇ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਰਨਰਅੱਪ ਰਹਿਣ ਵਾਲੇ ਸੁਰਿੰਦਰ ਸਿੰਘ ਚੌਧਰੀ ਅਚਾਨਕ ‘ਆਪ’ ’ਚ ਸ਼ਾਮਲ ਹੋ ਗਏ, ਜਿਨ੍ਹਾਂ ਦੀ ਜੁਆਇੰਨਿਗ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਤਾਰਪੁਰ ’ਚ ਹੋਈ ਵਿਸ਼ਾਲ ਚੋਣ ਰੈਲੀ ’ਚ ਕਰਵਾਈ।

ਵੱਡੀ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਚੌਧਰੀ ਵੱਲੋਂ ਇਸ ਕਾਰਵਾਈ ਦੀ ਆਪਣੇ ਕਿਸੇ ਨਜ਼ਦੀਕੀ ਨੂੰ ਭਿਣਕ ਵੀ ਨਹੀਂ ਲੱਗਣ ਦਿੱਤੀ। ਉਨ੍ਹਾਂ ਦੇ ਕਾਂਗਰਸ ਨੂੰ ਅਚਾਨਕ ਛੱਡਣ ਨਾਲ ਲੋਕ ਸਭਾ ਦੀ ਜ਼ਿਮਨੀ ਚੋਣ ’ਤੇ ਵੀ ਵੱਡਾ ਅਸਰ ਪੈਣ ਦੇ ਆਸਾਰ ਬਣ ਗਏ ਹਨ, ਕਿਉਂਕਿ ਇਸ ਲੋਕ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਚੋਣ ਲੜਨ ਵਾਲੀ ਉਮੀਦਵਾਰ ਚੌਧਰੀ ਸੁਰਿੰਦਰ ਸਿੰਘ ਦੀ ਸਕੀ ਚਾਚੀ ਹੈ। ਇਸ ਸ਼ਮੂਲੀਅਤ ਨਾਲ ਅੱਜ ਅਕਾਲੀ ਦਲ, ਭਾਜਪਾ ਤੋਂ ਬਾਅਦ ਕਾਂਗਰਸ ਵਰਗੀ ਰਾਜਨੀਤਿਕ ਪਾਰਟੀ ਵੱਲੋਂ ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਦੇ ਹੋਰ ਪਾਰਟੀ ’ਚ ਸ਼ਾਮਲ ਹੋਣ ਤੋ ਬਾਅਦ ਅੱਜ ਸਿਰਫ਼ ਆਮ ਆਦਮੀ ਪਾਰਟੀ ਦਾ ਹੀ ਹਲਕੇ ’ਚ ਬੋਲਬਾਲਾ ਹੋਣ ਦੇ ਆਸਾਰ ਬਣ ਗਏ ਹਨ।

ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੋਕਾਂ ਦੀ ਮੌਤ

ਦੱਸਣਯੋਗ ਹੈ ਕਿ ਇਸ ਹਲਕੇ ਤੋ ਅਕਾਲੀ ਦਲ ਦੀ ਨੁਮਾਇੰਦਗੀ ਕਰਨ ਵਾਲੇ ਅਵਿਨਾਸ਼ ਚੰਦਰ ਪਹਿਲਾਂ ਬਸਪਾ ਤੋਂ ਅਕਾਲੀ ਦਲ ਫਿਰ ਭਾਜਪਾ ਦੇ ਹੋ ਗਏ। ਉਸ ਤੋ ਬਾਅਦ ਸਰਵਣ ਸਿੰਘ ਫਿਲੌਰ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੇ ਹੋ ਗਏ ਤੇ ਅਕਾਲੀ ਦਲ ਵੱਲੋਂ ਕਦੇ ਵੀ ਕੋਈ ਆਪਣੇ ਕਿਸੇ ਵੀ ਆਗੂ, ਜੋ ਇਸ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਦਾ ਹੈ ਚਾਹੇ ਜਿੱਤੇ ਜਾਂ ਹਾਰੇ ਦੋਬਾਰਾ ਉਮੀਦਵਾਰ ਨਹੀਂ ਬਣਾਇਆ, ਜਦਕਿ ਭਾਜਪਾ ਅਤੇ ਹੋਰ ਪਾਰਟੀਆਂ ਦਾ ਇਸ ਹਲਕੇ ਤੋਂ ਵੋਟ ਫ਼ੀਸਦੀ ਬਹੁਤ ਘੱਟ ਹੈ ਅਤੇ ਸਿਰਫ਼ ਕਾਂਗਰਸ ਹੀ ਇਕ ਪਾਰਟੀ ਸੀ, ਜਿਸ ਦਾ ਚੌਧਰੀ ਪਰਿਵਾਰ ਲਗਾਤਾਰ 70 ਸਾਲਾਂ ਤੋਂ ਇਸ ਹਲਕੇ ਦੀ ਨੁਮਾਇੰਦਗੀ ਕਰ ਰਿਹਾ ਸੀ ਅਤੇ ਚੌਧਰੀ ਸੁਰਿੰਦਰ ਸਿੰਘ ਦੀ ਸ਼ਮੂਲੀਅਤ ਤੋਂ ਬਾਅਦ ਇਹ ਹਲਕਾ ਵੀ ਕਾਂਗਰਸ ਦੇ ਵੱਡੇ ਕੱਦਵਾਰ ਨੇਤਾ ਤੋਂ ਵਿਹੀਣ ਹੋ ਗਿਆ ਹੈ।

ਇਹ ਵੀ ਪੜ੍ਹੋ : ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਵਿਖੇ ਇਕ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਦੀ ਹੋਈ ਦਰਦਨਾਕ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri