ਅਹਿਮ ਖ਼ਬਰ : ਸੈਲਾਨੀਆਂ ਦੀ ਉਡੀਕ ਹੋਈ ਖ਼ਤਮ, ਅੱਜ ਤੋਂ ਖੁੱਲ੍ਹੇਗਾ ''ਛੱਤਬੀੜ ਚਿੜੀਆਘਰ''

12/10/2020 9:01:09 AM

ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮਹਿਕਮੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਚਿੜੀਆਘਰ ਸੈਲਾਨੀਆਂ, ਮੁਲਾਜ਼ਮਾਂ ਅਤੇ ਪਸ਼ੂਆਂ ਦੀ ਸੁਰੱਖਿਆ ਲਈ ਸਖ਼ਤ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਦਿਆਂ 10 ਦਸੰਬਰ ਤੋਂ ਇਸ ਨੂੰ ਦੁਬਾਰਾ ਖੋਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ 'ਕੰਗਨਾ' ਨੂੰ ਦਿੱਤਾ ਮੂੰਹ ਤੋੜ ਜਵਾਬ, ਭੇਜਿਆ ਕਾਨੂੰਨੀ ਨੋਟਿਸ

ਇਹ ਜਾਣਕਾਰੀ ਫੀਲਡ ਡਾਇਰੈਕਟਰ ਐੱਮ. ਸੀ. ਜ਼ੂਲੋਜੀਕਲ ਪਾਰਕ, ਛੱਤਬੀੜ ਡਾਕਟਰ ਐੱਮ. ਸੁਧਾਗਰ ਨੇ ਦਿੱਤੀ। ਪਹਿਲੀ ਵਾਰ ਸੈਲਾਨੀਆਂ ਨੂੰ ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਦੇਖਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਵਿਰੋਧ 'ਚ PAU ਵਿਗਿਆਨੀ ਦਾ ਵੱਡਾ ਫ਼ੈਸਲਾ, ਮੰਚ 'ਤੇ ਸਨਮਾਨ ਲੈਣ ਤੋਂ ਕੀਤੀ ਕੋਰੀ ਨਾਂਹ

ਇਸ ਦੇ ਨਾਲ ਹੀ ਭਾਰਤੀ ਲੂੰਬੜੀ ਨੂੰ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਪਹਿਲੀ ਵਾਰ ਦੇਖਿਆ ਜਾ ਸਕੇਗਾ। ਚਿੜੀਆਘਰ ਦੇ ਡਾਇਰੈਕਟਰ ਐਸ. ਸੁਧਾਗਰ ਨੇ ਦੱਸਿਆ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਵਿਚਕਾਰ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇਗੀ।

ਇਹ ਵੀ ਪੜ੍ਹੋ : ਰਾਜਪੁਰਾ 'ਚ ਫੜ੍ਹੀ ਨਾਜਾਇਜ਼ ਸ਼ਰਾਬ ਦੀ ਫੈਕਟਰੀ ਪਿੱਛੇ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ : ਆਪ

ਉਨ੍ਹਾਂ ਦੱਸਿਆ ਕਿ ਤਾਲਾਬੰਦੀ ਕਾਰਨ ਕਈ ਮਹੀਨਿਆਂ ਤੋਂ ਚਿੜੀਆਘਰ ਬੰਦ ਪਿਆ ਸੀ ਅਤੇ ਇਸ ਨਾਲ ਕਰੋੜਾਂ ਦਾ ਘਾਟਾ ਪਿਆ ਹੈ, ਜਦੋਂ ਕਿ ਤਾਲਾਬੰਦੀ ਤੋਂ ਇਕ ਦਿਨ ਪਹਿਲਾਂ ਇੱਥੇ 1.8 ਲੱਖ ਰੁਪਏ ਦੀ ਆਮਦਨੀ ਹੋਈ ਸੀ। ਸੁਧਾਗਰ ਨੇ ਦੱਸਿਆ ਕਿ ਇਸ ਘਾਟੇ ਨੂੰ ਪੂਰਾ ਕਰਨ 'ਚ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Babita

This news is Content Editor Babita