ਖਜਾਨਾ ਖਾਲੀ ਫਿਰ ਵੀ ਸਰਕਾਰ ਵੰਡ ਰਹੀ ਹੈ ਕਰੋੜਾਂ ਦੇ ਗੱਫੇ (ਵੀਡੀਓ)

01/16/2019 1:35:31 PM

ਰੂਪਨਗਰ (ਸੱਜਣ ਸੈਣੀ)— ਇਕ ਪਾਸੇ ਜਿੱਥੇ ਸਰਕਾਰ ਦਾ ਖਜਾਨਾ ਖਾਲੀ ਹੋਣ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਉਥੇ ਹੀ ਕਾਂਗਰਸੀ ਮੰਤਰੀ ਵੋਟਾਂ ਦੀ ਰਾਜਨੀਤੀ ਕਰਦੇ ਹੋਏ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਨ ਦੇ ਦਾਅਵੇ ਕਰ ਰਹੇ ਹਨ। ਕੁਝ ਅਜਿਹਾ ਹੀ ਦਾਅਵਾ ਕੀਤਾ ਹੈ, ਜ਼ਿਲਾ ਰੂਪਨਗਰ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ। ਚੰਨੀ ਨੇ ਇਕ ਸਤਲੁਜ ਨਦੀ 'ਤੇ ਬਣਨ ਵਾਲੇ ਪੁਲ ਦਾ ਉਦਘਾਟਨ ਕਰਦੇ ਹੋਏ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਵਾਉਣ ਦਾ ਦਾਅਵਾ ਕੀਤਾ ਹੈ। 

ਚੰਨੀ ਨੇ ਰੋਪੜ ਜ਼ਿਲੇ ਦੇ ਕਬਸਾ ਬੇਲਾ 'ਚ ਡੇਹਰ ਐਸਕੇਪ ਡ੍ਰੇਨ 'ਤੇ 340 ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਚੰਨੀ ਨੇ ਕਿਹਾ ਕਿ 100 ਕਰੋੜ ਦੀ ਲਾਗਤ ਨਾਲ ਸ੍ਰੀ ਚਮਕੌਰ ਸਾਹਿਬ ਹਲਕੇ 'ਚ ਪੁਲਾਂ ਸਮੇਤ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਕੀਤੀ ਜਾ ਰਹੀ ਹੈ, ਜਿਸ ਨਾਲ ਇਲਾਕੇ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 54 ਮੀਟਰ ਲੰਬੇ ਇਸ ਪੁਲ ਦਾ ਕੰਮ 6 ਮਹੀਨਿਆਂ 'ਚ ਮੁਕੰਮਲ ਕਰ ਲਿਆ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਹਲਕੇ ਦੀਆਂ 168 ਪਿੰਡਾਂ ਦੀਆਂ ਲਿੰਕ ਸੜਕਾਂ 256 ਕਿਲੋਮੀਟਰ ਲੰਬੀਆਂ ਹਨ, ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ 'ਤੇ 33 ਕਰੋੜ ਦੇ ਕਰੀਬ ਖਰਚਾ ਕੀਤਾ ਜਾ ਰਿਹਾ ਹੈ। ਰੋਪੜ ਤੋਂ ਬੇਲਾ ਜਾਣ ਵਾਲੀ ਸੜਕ ਨੂੰ ਮਜ਼ਬੂਤ ਕਰਨ ਲਈ 3 ਕਰੋੜ ਰੁਪਏ ਸਰਕਾਰ ਖਰਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੋਰਿੰਡਾ ਤੋਂ ਚਮਕੌਰ ਸਾਹਿਬ ਨੂੰ ਹੁੰਦੀ ਹੋਈ ਪਨਿਆਲੀ ਪਿੰਡ ਦਰਿਆ ਦੇ ਪੁਲ ਤੱਕ ਬਲਾਚੌਰ ਰੋਡ 'ਤੇ ਜਾਣ ਲਈ ਇਸ ਰਸਤੇ ਨੂੰ ਰਾਸ਼ਟਰੀ ਮਾਰਗ ਐਲਾਨ ਕਰ ਦਿੱਤਾ ਗਿਆ ਹੈ, ਜਿਸ 'ਤੇ ਸਰਕਾਰ 550 ਕਰੋੜ ਰੁਪਏ ਖਰਚ ਕਰਕੇ ਬਣਾਇਆ ਜਾਵੇਗਾ। 

ਜ਼ਿਕਰਯੋਗ ਹੈ ਕਿ ਪੰਜਬਾ 'ਚ ਕਾਂਗਰਸ ਦੀ ਸਰਕਾਰ ਬਣੇ ਹੋਏ 21 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਜਦੋਂ ਵੀ ਮੰਤਰੀਆਂ ਤੋਂ ਪੰਜਾਬ ਦੇ ਰੁਕੇ ਹੋਏ ਵਿਕਾਸ ਕੰਮਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਹਰ ਵਾਰ ਖਜਾਨਾ ਖਾਲੀ ਹੋਣ ਦੀ ਦੁਹਾਈ ਦਿੰਦੇ ਨਜ਼ਰ ਆਉਂਦੇ ਹਨ ਪਰ ਅੰਦਾਜ਼ੇ ਮੁਤਾਬਕ ਅਪ੍ਰੈਲ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਲੁਭਾਉਣ ਲਈ ਰੱਖੇ ਜਾ ਰਹੇ ਕਰੋੜਾਂ ਦੇ ਵਿਕਾਸ ਕੰਮ ਦੇ ਨੀਂਹ ਪੱਥਰ ਨੂੰ ਲੋਕ ਹੁਣ ਵੋਟਾਂ ਦੀ ਰਾਜਨੀਤੀ ਦੀ ਨਜ਼ਰ ਨਾਲ ਦੇਖ ਰਹੇ ਹਨ।

shivani attri

This news is Content Editor shivani attri