ਕੇਜਰੀਵਾਲ ਦਾ CM ਚੰਨੀ 'ਤੇ ਸ਼ਬਦੀ ਹਮਲਾ, ਕਿਹਾ-ਚੰਨੀ ਆਮ ਆਦਮੀ ਨਹੀਂ

01/19/2022 8:11:58 PM

ਚੰਡੀਗੜ੍ਹ-ਮੁੱਖ ਮੰਤਰੀ ਚੰਨੀ ਦੇ ਭਤੀਜੇ ਅਤੇ ਰਿਸ਼ਤੇਦਾਰਾਂ ਦੇ ਘਰ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਬਰਾਮਦ ਹੋਣ ਤੋਂ ਬਾਅਦ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ, "ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ"।

ਇਹ ਵੀ ਪੜ੍ਹੋ : ਭਾਰਤੀ ਜਨਤਾ ਪਾਰਟੀ ਤੇ ਗਠਜੋੜ ਯੂ.ਪੀ. ਦੀਆਂ 403 ਸੀਟਾਂ 'ਤੇ ਲੜੇਗੀ ਚੋਣਾਂ : ਜੇ.ਪੀ. ਨੱਡਾ

ਬੁੱਧਵਾਰ ਨੂੰ ਕੇਜਰੀਵਾਲ ਨੇ ਟਵੀਟ ਕਰਕੇ ਈ.ਡੀ. ਦੇ ਛਾਪੇ 'ਚ ਬਰਾਮਦ ਹੋਈ 6 ਕਰੋੜ ਦੀ ਨਕਦੀ ਦੀ ਤਸਵੀਰ ਸਾਂਝੀ ਕੀਤੀ ਅਤੇ ਇਹ ਗੱਲ ਕਹੀ। ਕੇਜਰੀਵਾਲ ਨੇ ਚੰਨੀ ਵਲੋਂ ਖ਼ੁਦ ਨੂੰ ਆਮ ਆਦਮੀ ਦੱਸਣ 'ਤੇ ਹਮਲਾ ਬੋਲਿਆ ਅਤੇ ਅਸਿੱਧੇ ਤੌਰ 'ਤੇ ਕਿਹਾ ਕਿ ਇਹ ਪੈਸਾ ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਭ੍ਰਿਸ਼ਟਾਚਾਰ ਅਤੇ ਲੁੱਟ ਦਾ ਪੈਸਾ ਹੈ, ਕਿਉਂਕਿ ਇੰਨੇ ਬੇਹਿਸਾਬ ਪੈਸੇ ਆਮ ਆਦਮੀ ਕੋਲ ਨਹੀਂ ਹੁੰਦੇ ਹਨ।

ਇਹ ਵੀ ਪੜ੍ਹੋ : ਇਜ਼ਰਾਈਲੀ ਮੰਤਰੀ ਦਾ ਪ੍ਰਦਰਸ਼ਨਕਾਰੀਆਂ 'ਤੇ NSO ਸਪਾਈਵੇਅਰ ਦੇ ਇਸਤੇਮਾਲ ਤੋਂ ਇਨਕਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar