ਬਦਲੇ ਮੌਸਮ ਦੇ ਅੰਦਾਜ਼ ਨੇ ਕਣਕ ਦੀ ਵਾਢੀ ਦੀ ਰਫ਼ਤਾਰ ਨੂੰ ਰੋਕਿਆ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

04/19/2024 5:53:44 PM

ਦੀਨਾਨਗਰ(ਹਰਜਿੰਦਰ ਸਿੰਘ ਗੌਰਾਇਆ)-ਜਿੱਥੇ ਇਕ ਪਾਸੇ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਉਥੇ ਹੀ ਕੁਦਰਤ ਵੱਲੋਂ ਆਪਣੀ ਮਾਰ ਹੇਠਾਂ ਲਿਆਉਣ ਕਾਰਨ  ਇਕ ਵਾਰੀ ਮੁੜ ਕਿਸਾਨਾ ਦੇ ਚਿਹਰਿਆਂ 'ਤੇ ਪ੍ਰੇਸ਼ਾਨੀਆਂ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ  ਨੇ ਦੱਸਿਆ ਕਿ ਕਣਕ ਦੀ ਫਸਲ ਬਿਲਕੁਲ ਸਿਰ 'ਤੇ ਆਈ ਹੋਈ ਹੈ ਪਰ ਮੌਸਮ ਦੇ ਬਦਲਣ ਕਾਰਨ ਕਿਸਾਨਾਂ ਨੂੰ ਮੁੜ ਪ੍ਰੇਸ਼ਾਨੀ ਦੇ ਆਲਮ ਵਿਚ ਆਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮੀਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ,ਵੀਡੀਓ

ਉਨ੍ਹਾਂ ਦੱਸਿਆ ਕਿ ਅੱਜ  ਤੇਜ਼ ਹਨੇਰੀ 'ਤੇ ਬਾਰਿਸ਼ ਕਾਰਨ ਕਣਕ ਦੀ ਵਾਢੀ ਦਾ ਕੰਮ ਪੂਰੀ ਤਰ੍ਹਾਂ ਨਾਲ ਰੁਕ ਗਿਆ ਹੈ ਦੂਜੇ ਪਾਸੇ  ਪਹਿਲਾ ਹੀ ਕਣਕ ਦੀ ਫਸਲ ਜ਼ਮੀਨ 'ਤੇ ਡਿੱਗਣ ਕਾਰਨ ਝਾੜ 'ਤੇ ਕੁੱਝ ਹੱਦ ਤੱਕ ਫਰਕ ਵੇਖਿਆ ਜਾ ਸਕਦਾ ਹੈ ਪਰ ਹੁਣ ਫਿਰ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਅਤੇ ਤੇਜ਼ ਹਨੇਰੀ ਦੀ ਚੇਤਾਨਵੀ ਦਿੱਤੀ ਗਈ ਹੈ। ਜੇਕਰ ਹੁਣ ਬਾਰਿਸ਼ ਭਾਰੀ ਹੋ ਜਾਂਦੀ ਹੈ ਤਾਂ ਇਸ ਨਾਲ ਕਣਕ ਦੀ ਫ਼ਸਲ 'ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ ਅਤੇ ਨਾਲ ਹੀ ਪਸ਼ੂਆ ਦੀ ਤੂੜੀ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿਸਾਨ ਨੇ ਹਜ਼ਾਰਾਂ ਰੁਪਏ ਦੀ ਲਾਗਤ ਲਾ ਕੇ ਫਸਲ ਸਿਰੇ ਚਾੜੀ ਹੁੰਦੀ ਹੈ ਜੇਕਰ ਪੱਕਣ ਦੇ ਸਮੇਂ ਮੌਸਮ ਦੀ ਮਾਰ ਪੈ ਜਾਵੇ ਤਾਂ ਕਿਸਾਨਾਂ ਨੂੰ ਦੋਹਰੀ ਮਾਰ ਹੇਠਾਂ ਆਉਂਣਾ ਪੈਦਾ ਹੈ, ਜਿਸ ਕਾਰਨ ਕਿਸਾਨ ਵਰਗ ਦਿਨ ਪ੍ਰਤੀ ਦਿਨ ਕਰਜ਼ੇ ਦੀ ਮਾਰ ਹੇਠਾਂ ਆ ਰਿਹਾ ਹੈ।

ਇਹ ਵੀ ਪੜ੍ਹੋ- ਵਿਦੇਸ਼ੋਂ ਆਈ ਮੰਦਭਾਗੀ ਖ਼ਬਰ ਨੇ ਉਜਾੜਿਆ ਪਰਿਵਾਰ, ਨੌਜਵਾਨ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan