ਅੱਜ ਬਾਅਦ ਦੁਪਹਿਰ ਲਾਂਚ ਹੋਵੇਗਾ ਚੰਦਰਯਾਨ-2 (ਦੇਖੋ 22 ਜੁਲਾਈ ਦੀਆਂ ਖਾਸ ਖਬਰਾਂ)

07/22/2019 12:50:31 AM

ਬੈਂਗਲੁਰ— ਭਾਰਤ ਦੇ ਚੰਦਰਮਾ ਲਈ ਦੂਜੇ ਮਿਸ਼ਨ ਚੰਦਰਯਾਨ-2 ਨੂੰ ਸੋਮਵਾਰ ਬਾਅਦ ਦੁਪਹਿਰ 2 ਵੱਜ ਕੇ 43 ਮਿੰਟ 'ਤੇ ਦਾਗਿਆ ਜਾਏਗਾ। ਇਸ ਤੋਂ ਪਹਿਲਾਂ ਇਸ ਨੂੰ 15 ਜੁਲਾਈ ਨੂੰ ਤੜਕੇ 2 ਵੱਜ ਕੇ 51 ਮਿੰਟ 'ਤੇ ਲਾਂਚ ਕੀਤਾ ਜਾਣਾ ਸੀ ਪਰ ਕੁਝ ਤਕਨੀਕੀ ਮੁਸ਼ਕਲਾਂ ਕਾਰਣ ਇਸ ਨੂੰ ਦਾਗੇ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ। ਉਦੋਂ ਮਿਸ਼ਨ ਦੀ 19 ਘੰਟਿਆਂ ਦੀ ਉਲਟੀ ਗਿਣਤੀ ਮੁਕੰਮਲ ਹੋ ਗਈ ਸੀ। ਚੰਦਰਯਾਨ ਨੂੰ ਦਾਗੇ ਜਾਣ ਲਈ ਜੀ. ਐੈੱਸ. ਐੈੱਲ. ਵੀ.-ਐੈੱਮ. ਕੇ. 3 ਪੁਲਾੜ ਗੱਡੀ ਦੀ ਵਰਤੋਂ ਕੀਤੀ ਜਾਏਗੀ।
ਇਮਰਾਨ ਖਾਨ ਕਰਨਗੇ ਡੋਨਾਲਡ ਟਰੰਪ ਨਾਲ ਮੁਲਾਕਾਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੇ ਆਪਣੇ ਤਿੰਨ ਦਿਨਾਂ ਦੇ ਪਹਿਲੇ ਆਧਿਕਾਰਿਕ ਦੌਰੇ 'ਤੇ ਸ਼ਨੀਵਾਰ ਦੁਪਹਿਰ ਨੂੰ ਪਹੁੰਚੇ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਅੱਜ ਮੁਲਾਕਾਤ ਕਰ ਕੇ ਦੋਪੱਖੀ ਸੰਬੰਧਾਂ 'ਚ ਸੁਧਾਰ ਲੈ ਕੇ ਆਉਣ ਦਾ ਯਤਨ ਕਰਨਗੇ। ਇਮਰਾਨ ਖਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਾਇਟ ਹਾਊਸ 'ਚ 22 ਜੁਲਾਈ ਨੂੰ ਮੁਲਾਕਾਤ ਕਰਨਗੇ।


ਕੁਮਾਰਸਵਾਮੀ ਸਰਕਾਰ ਰਹੇਗੀ ਜਾ ਜਾਏਗੀ, ਫੈਸਲਾ ਅੱਜ
ਕਰਨਾਟਕ 'ਚ ਕਾਂਗਰਸ-ਜਨਤਾ ਦਲ (ਐੱਸ) ਸਰਕਾਰ ਰਹੇਗੀ ਜਾਂ ਜਾਏਗੀ, ਇਸ ਬਾਰੇ ਅੱਜ ਸੂਬਾਈ ਵਿਧਾਨ ਸਭਾ ਵਿਚ ਫੈਸਲਾ ਹੋਣ ਦੀ ਸੰੰਭਾਵਨਾ ਹੈ।
ਗਠਜੋੜ ਦੇ ਕਈ ਵਿਧਾਇਕਾਂ ਦੇ ਅਸਤੀਫਿਆਂ ਪਿੱਛੋਂ ਕੁਮਾਰਸਵਾਮੀ ਦੀ ਅਗਵਾਈ ਵਾਲੀ ਸਰਕਾਰ ਨੇ 19 ਜੁਲਾਈ ਨੂੰ ਬਹੁਮਤ ਸਾਬਤ ਕਰਨ ਲਈ ਰਾਜਪਾਲ ਵਲੋਂ ਦਿੱਤੀਆਂ ਗਈਆਂ ਦੋ ਸਮਾਂ ਹੱਦਾਂ ਦਾ ਪਾਲਣ ਨਹੀਂ ਕੀਤਾ ਸੀ। ਮੁੱਖ ਮੰਤਰੀ ਵਲੋਂ ਲਿਆਂਦੇ ਗਏ ਭਰੋਸੇ ਦੇ ਮਤੇ 'ਤੇ ਗਠਜੋੜ ਸਰਕਾਰ ਵਲੋਂ ਚਰਚਾ ਨੂੰ ਲਟਕਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਰੱਖਣ ਦੀਆਂ ਖਬਰਾਂ ਅਤੇ ਸੁਪਰੀਮ ਕੋਰਟ ਤੋਂ ਕੋਈ ਨਾ ਕੋਈ ਰਾਹਤ ਮਿਲਣ ਦੀ ਉਮੀਦ ਦਰਮਿਆਨ ਕਾਂਗਰਸ ਅਤੇ ਜਨਤਾ ਦਲ (ਐੱਸ) ਵਲੋਂ ਬਾਗੀ ਵਿਧਾਇਕਾਂ ਦੀ ਹਮਾਇਤ ਹਾਸਲ ਕਰਨ ਦੇ ਯਤਨ ਐਤਵਾਰ ਰਾਤ ਤਕ ਜਾਰੀ ਸਨ।



ਜਸਟਿਸ ਕੁਰੇਸ਼ੀ ਦੀ ਨਿਯੁਕਤੀ ਮਾਮਲੇ ਨੂੰ ਲੈ ਕੇ ਅੱਜ ਹੋਵੇਗੀ ਸੁਣਵਾਈ
ਗੁਜਰਾਤ ਹਾਈ ਕੋਰਟ ਨੇ ਸੀਨੀਅਰ ਜੱਜ ਜਸਟਿਸ ਅਕੀਲ ਕੁਰੇਸ਼ੀ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦਾ ਚੀਫ ਜਸਟਿਸ ਨਾ ਬਣਾਉਣ ਖਿਲਾਫ ਗੁਜਰਾਤ ਹਾਈ ਕੋਰਟ ਐਡਵੋਕੇਟ ਐਸੋਸੀਏਸ਼ਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ।



ਖੇਡ
ਅੱਜ ਹੋਣ ਵਾਲੇ ਮੁਕਾਬਲੇ

ਮਾਰਸ਼ਲ ਆਰਟ :ਯੂ. ਐੱਫ. ਸੀ. ਫਾਈਟ ਨਾਈਟ
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਕਬੱਡੀ : ਪੁਨੇਰੀ ਪਲਟਨ ਬਨਾਮ ਹਰਿਆਣਾ ਸਟੀਲਰਸ (ਵੀਵੋ ਪ੍ਰੋ. ਕਬੱਡੀ)

satpal klair

This news is Content Editor satpal klair