4 ਕਿਲੋ ਡੋਡਿਆਂ ਸਣੇ ਚਾਂਦਪੁਰੀਆ ਅੜਿੱਕੇ

07/24/2017 7:06:16 AM

ਜਲੰਧਰ, (ਮਹੇਸ਼)— ਝੋਲੇ 'ਚ ਡੋਡੇ ਲੈ ਕੇ ਜਾ ਰਹੇ ਮਨੀ ਚਾਂਦਪੁਰੀਆ ਨਾਂ ਦੇ ਇਕ ਨੌਜਵਾਨ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਥਾਣਾ ਪਤਾਰਾ ਦੀ ਪੁਲਸ ਨੇ ਰਸਤੇ 'ਚ ਨੱਪ ਲਿਆ। ਥਾਣਾ ਮੁਖੀ ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਭੁਪਿੰਦਰਪਾਲ ਸਿੰਘ ਵਲੋਂ ਗਸ਼ਤ ਦੌਰਾਨ ਚਾਂਦਪੁਰ ਪੁਲੀ ਡਰੇਨ ਵਲੋਂ ਆ ਰਹੇ ਇਕ ਨੌਜਵਾਨ ਨੂੰ ਚੈਕਿੰਗ ਵਾਸਤੇ ਰੋਕਿਆ ਗਿਆ, ਜਿਸਨੇ ਆਪਣਾ ਨਾਂ ਮਨਪ੍ਰੀਤ  ਸਹੋਤਾ ਉਰਫ ਮਨੀ ਪੁੱਤਰ ਜੁਗਲ ਕਿਸ਼ੋਰ ਵਾਸੀ ਪਿੰਡ ਚਾਂਦਪੁਰ, ਥਾਣਾ ਦਿਹਾਤੀ ਪੁਲਸ ਪਤਾਰਾ ਜ਼ਿਲਾ ਜਲੰਧਰ ਦੱਸਿਆ। ਉਸਦੇ ਸੱਜੇ ਹੱਥ ਵਿਚ ਫੜੇ ਹੋਏ ਝੋਲੇ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 4 ਕਿਲੋ ਡੋਡੇ ਬਰਾਮਦ ਹੋਏ। ਦੋਸ਼ੀ ਮਨੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ।