ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ ਲਾਏ ਗਏ ਮੁਫ਼ਤ ਮੈਗਾ ਸਿਹਤ ਕੈਂਪ ਦਾ 20 ਹਜ਼ਾਰ ਤੋਂ ਵੱਧ ਲੋਕਾਂ ਨੇ ਲਿਆ ਲਾਭ

09/25/2023 12:56:05 PM

ਚੰਡੀਗੜ੍ਹ : ਚੰਡੀਗੜ੍ਹ ਵੈਲਫੇਅਰ ਟਰੱਸਟ (ਸੀ. ਡਬਲਿਊ. ਟੀ.) ਵੱਲੋਂ ਚੰਡੀਗੜ੍ਹ ਦੇ ਸੈਕਟਰ-39 ਸਥਿਤ ਅਨਾਜ ਮੰਡੀ ਵਿਖੇ ਐਤਵਾਰ ਨੂੰ ਆਯੋਜਿਤ ਕੀਤੇ ਗਏ ਮੈਗਾ ਮਲਟੀਸਪੈਸ਼ਲਿਟੀ ਹੈਲਥ ਕੈਂਪ ਦੌਰਾਨ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ 20,000 ਤੋਂ ਵੱਧ ਲੋਕਾਂ ਨੇ ਮੁਫ਼ਤ ਮੈਡੀਕਲ ਸੇਵਾਵਾਂ ਦਾ ਲਾਭ ਲਿਆ। ਇਹ ਕੈਂਪ CWT ਦੇ 'ਸੇਵਾ ਪਖਵਾੜਾ' ਦਾ ਇੱਕ ਹਿੱਸਾ ਸੀ, ਜੋ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 73ਵੇਂ ਜਨਮਦਿਨ ਤੋਂ ਸ਼ੁਰੂ ਹੋਇਆ ਸੀ, ਜਿਸ ਨੇ ਨਾਗਰਿਕਾਂ ਖ਼ਾਸ ਕਰਕੇ ਸਮਾਜ ਦੇ ਗਰੀਬ ਵਰਗ ਦੀ ਭਲਾਈ ਲਈ 'ਸਵੈ-ਸੇਵਾ' ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ।

ਇਸ ਕੈਂਪ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਕੀਤਾ ਗਿਆ ਸੀ। ਉਦਘਾਟਨ ਸਮਾਰੋਹ ਦੌਰਾਨ ਗਵਰਨਰ ਤੋਂ ਇਲਾਵਾ ਸੀ. ਡਬਲਯੂ. ਟੀ. ਦੇ ਸੰਸਥਾਪਕ ਸਤਨਾਮ ਸਿੰਘ ਸੰਧੂ, ਧਰਮਪਾਲ, ਯੂ. ਟੀ. ਸਲਾਹਕਾਰ, ਅਰੁਣ ਸੂਦ, ਚੰਡੀਗੜ੍ਹ ਭਾਜਪਾ ਪ੍ਰਧਾਨ ਸੱਤਿਆ ਪਾਲ ਜੈਨ, ਸਾਬਕਾ ਸੰਸਦ ਮੈਂਬਰ ਅਤੇ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਅਨੂਪ ਗੁਪਤਾ, ਚੰਡੀਗੜ੍ਹ ਦੇ ਮੇਅਰ ਅਨਿੰਦਿਤਾ ਮਿੱਤਰਾ, ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ, ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਅਤੇ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਸ਼ਾਮਲ ਸਨ।

ਕੈਂਪ ਦੌਰਾਨ 350 ਦੇ ਕਰੀਬ ਲੋੜਵੰਦ ਦਿਵਿਆਂਗਜਨਾਂ ਨੂੰ ਨਕਲੀ ਅੰਗ ਫਿੱਟ ਕੀਤੇ ਗਏ, 300 ਲੋਕਾਂ ਦੀ ਵੱਖ-ਵੱਖ ਕਿਸਮ ਦੇ ਕੈਂਸਰਾਂ ਦੀ ਜਾਂਚ ਕੀਤੀ ਗਈ, 5000 ਸੈਨੀਟੇਸ਼ਨ ਵਰਕਰਾਂ ਦਾ ਹੈਪੇਟਾਈਟਸ-ਬੀ ਦਾ ਟੀਕਾਕਰਨ ਕੀਤਾ ਗਿਆ, 2200 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, 1500 ਨਜ਼ਰ ਦੀਆਂ ਐਨਕਾਂ ਵੰਡ ਗਈਆਂ ਅਤੇ 8000 ਦਵਾਈਆਂ ਦੀਆਂ ਕਿੱਟਾਂ ਵੰਡੀਆਂ ਗਈਆਂ। ਕੈਂਪ ਦੌਰਾਨ ਹਰ ਉਮਰ ਵਰਗ ਲਈ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
 

Babita

This news is Content Editor Babita