ਚੰਡੀਗੜ੍ਹ ਤੋਂ ਮੁੰਬਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਈ ਸਿੱਧੀ ਫਲਾਈਟ

10/14/2020 8:40:56 AM

ਚੰਡੀਗੜ੍ਹ (ਲਲਨ) : ਇੰਡੀਗੋ ਏਅਰਲਾਈਨਜ਼ ਵੱਲੋਂ ਚੰਡੀਗੜ੍ਹ ਤੋਂ ਮੁੰਬਈ ਲਈ ਸਿੱਧੀ ਫਲਾਈਟ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਇਹ ਫਲਾਈਟ ਚੰਡੀਗੜ੍ਹ ਤੋਂ ਸਵੇਰੇ ਉੱਡੇਗੀ ਅਤੇ ਮੁੰਬਈ ਤੋਂ ਰਾਤ ਨੂੰ ਵਾਪਸ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੋ ਏਅਰ ਵੱਲੋਂ 26 ਅਕਤੂਬਰ ਤੋਂ ਮੁੰਬਈ ਤੋਂ ਚੰਡੀਗੜ੍ਹ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸ਼ੱਕੀ ਭਰਾ ਨੇ ਵਿਆਹ ਦੀਆਂ ਖੁਸ਼ੀਆਂ 'ਚ ਪੁਆਏ ਵੈਣ, ਲਾੜੀ ਬਣਨ ਤੋਂ ਪਹਿਲਾਂ ਹੀ ਭੈਣ ਨੂੰ ਮਾਰੀਆਂ ਗੋਲੀਆਂ

ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਸਵੇਰੇ 7.15 ਵਜੇ ਚੰਡੀਗੜ੍ਹ ਤੋਂ ਉਡਾਨ ਭਰੇਗੀ ਅਤੇ ਮੁੰਬਈ ਸਵੇਰੇ 9.45 ਵਜੇ ਪੰਹੁਚੇਗੀ। ਏਅਰਲਾਈਨਜ਼ ਵੱਲੋਂ ਇਸ ਫਲਾਈਟ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ 4643 ਰੁਪਏ ਖਰਚ ਕਰਨੇ ਹੋਣਗੇ। ਇਹ ਕਿਰਾਇਆ ਘੱਟ ਤੇ ਵੱਧ ਵੀ ਸਕਦਾ ਹੈ, ਕਿਉਂਕਿ ਇਹ ਫਲੈਕਸੀ ਫੇਅਰ ’ਤੇ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ : ਨੌਜਵਾਨ ਦਾ ਫੇਸਬੁੱਕ 'ਤੇ ਸਮਲਿੰਗੀ ਨਾਲ ਪਿਆ ਪਿਆਰ, ਵਿਆਹ ਕਰਵਾ ਸਬੰਧ ਵੀ ਬਣਾਏ ਪਰ ਹੁਣ...
ਗੋ ਏਅਰ ਨੇ ਸਲੌਟ ਮੰਗਿਆ, ਬੁਕਿੰਗ ਵੀ ਸ਼ੁਰੂ ਕਰ ਦਿੱਤੀ
ਗੋ ਏਅਰ ਏਅਰਲਾਈਨਜ਼ ਵਲੋਂ ਚੰਡੀਗੜ੍ਹ-ਮੁੰਬਈ ਵਿਚਕਾਰ ਫਲਾਈਟ ਸ਼ੁਰੂ ਕਰਨ ਲਈ ਸਲੌਟ ਲਈ ਅਪਲਾਈ ਕੀਤਾ ਗਿਆ ਹੈ। ਏਅਰਲਾਈਨਜ਼ ਵੱਲੋਂ ਇਸ ਫਲਾਈਟ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹੀ ਨਹੀਂ ਫਲਾਈਟ ਦੀ ਟਾਈਮਿੰਗ ਵੀ ਦੇ ਦਿੱਤੀ ਗਈ ਹੈ। ਚੰਡੀਗੜ੍ਹ ਏਅਰਪੋਰਟ ਤੋਂ ਫਲਾਈਟ ਸਵੇਰੇ 11.25 ਵਜੇ ਉਡਾਨ ਭਰੇਗੀ, ਜਦੋਂ ਕਿ ਇਹ ਫਲਾਈਟ ਮੁੰਬਈ ਦੁਪਹਿਰ 1.55 ਵਜੇ ਪਹੁੰਚ ਜਾਵੇਗੀ, ਜਦੋਂ ਕਿ ਇਹ ਫਲਾਈਟ ਸ਼ਾਮ ਨੂੰ ਚੰਡੀਗੜ੍ਹ ਲਈ ਉਡਾਨ ਭਰੇਗੀ। ਇਸ ਲਈ ਮੁਸਾਫ਼ਰਾਂ ਨੂੰ 4643 ਰੁਪਏ ਖਰਚ ਕਰਨੇ ਹੋਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ : ਗੁਰਲਾਲ ਬਰਾੜ ਦੇ ਕਤਲ ਮਗਰੋਂ ਬੰਬੀਹਾ ਤੇ ਬਿਸ਼ਨੋਈ ਗਰੁੱਪ 'ਚ ਸੋਸ਼ਲ ਮੀਡੀਆ 'ਤੇ ਛਿੜੀ ਜੰਗ
ਮੁਸਾਫ਼ਰਾਂ ਦੇ ਵੱਧਦੇ ਗ੍ਰਾਫ਼ ਨੂੰ ਦੇਖ ਕੇ ਏਅਰਲਾਈਨਜ਼ ਵਧਾ ਰਹੀ ਫਲਾਈਟ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜਾਣ ਅਤੇ ਆਉਣ ਵਾਲੇ ਮੁਸਾਫ਼ਰਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ। ਇਕ ਹਫ਼ਤੇ 'ਚ ਮੁਸਾਫ਼ਰਾਂ ਦੀ ਗਿਣਤੀ ਤਕਰੀਬਨ 3500 ਤੋਂ ਜਿਆਦਾ ਪਹੁੰਚ ਗਈ ਹੈ। ਏਅਰਪੋਰਟ ਅਥਾਰਟੀ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਪਹਿਲਾਂ ਇਹ ਗਿਣਤੀ 2500 ਦੇ ਆਸ-ਪਾਸ ਸੀ ਪਰ ਇਕ ਹਫ਼ਤੇ ਦੇ ਅੰਦਰ ਇਨ੍ਹਾਂ 'ਚ ਵਾਧਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਏਅਰਪੋਰਟ ਤੋਂ ਫਲਾਈਟਾਂ ਵਧਣਗੀਆਂ ਤਾਂ ਮੁਸਾਫ਼ਰਾਂ ਦੀ ਗਿਣਤੀ ਵੀ ਵਧੇਗੀ। ਸੋਮਵਾਰ ਨੂੰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 3300 ਮੁਸਾਫ਼ਰਾਂ ਨੇ ਸਫ਼ਰ ਕੀਤਾ ਸੀ।

 

Babita

This news is Content Editor Babita