ਪੰਜਾਬ ''ਚ ਮਸ਼ਹੂਰ ''ਸਾਗ ਤੇ ਮੱਕੀ ਦੀ ਰੋਟੀ'' ਵਾਂਗ ਚੰਡੀਗੜ੍ਹ ਦੀ ''ਖਾਸ਼ ਡਿਸ਼'' ਖਾਣ ਲਈ ਵੀ ਹੋ ਜਾਓ ਤਿਆਰ

09/26/2017 2:32:22 PM

ਮੋਹਾਲੀ : ਪੰਜਾਬ 'ਚ 'ਮੱਕੀ ਦੀ ਰੋਟੀ, ਸਰ੍ਹੋੋਂ ਦਾ ਸਾਗ', ਗੁਜਰਾਤ ਦੀ 'ਜਲੇਬੀ-ਖਾਖਰਾ', ਹਰਿਆਣਾ ਦੇ ਸੋਨੀਪਤ ਦਾ 'ਘੇਵਰ', ਗੋਹਾਣਾ ਦਾ 'ਜਲੇਬ' ਅਤੇ ਰੋਹਤਕ ਦੀ 'ਰਿਓੜੀ-ਗੱਚਕ' ਸੁਣਦੇ ਹੀ ਸਭ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਹੁਣ ਇਸੇ ਤਰ੍ਹਾਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਵੀ ਆਪਣੀ ਖਾਸ ਡਿਸ਼ ਹੋਵੇਗੀ, ਜੋ ਕਿ ਪੂਰੇ ਦੇਸ਼-ਵਿਦੇਸ਼ 'ਚ ਸ਼ਹਿਰ ਦੀ ਪਛਾਣ ਬਣੇਗੀ। ਇਸ ਦੇ ਲਈ ਚੰਡੀਗੜ੍ਹ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਅਤੇ ਚੰਡੀਗੜ੍ਹ ਯੂਨੀਵਰਸਿਟੀ (ਸੀ. ਯੂ.) ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਡਿਸ਼ ਦਾ ਨਾਮ 'ਰੇਨਵੋ ਪੁਡਿੰਗ' ਹੋਵੇਗਾ। ਡਿਸ਼ ਆਉਣ ਵਾਲੇ 1-2 ਮਹੀਨਿਆਂ 'ਚ ਲਾਂਚ ਕੀਤੀ ਜਾਵੇਗੀ, ਜਿਸ ਦੇ ਲਈ ਸੀ. ਯੂ. ਦੀ ਹੋਟਲ ਮੈਨਜਮੈਂਟ ਦੀ 16 ਮੈਂਬਰੀ ਟੀਮ ਮਿਲ ਕੇ ਕੰਮ ਕਰ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਮਨੀਸ਼ ਸ਼ਰਮਾ ਨੇ ਕਿਹਾ ਕਿ ਇਸ ਪੂਰੇ ਪ੍ਰਾਜੈਕਟ ਨੂੰ ਕਾਲ ਵਲੋਂ ਫਾਈਨਾਂਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡਿਸ਼ ਨੂੰ ਲੈ ਕੇ ਸੰਸਥਾ 'ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਡਿਸ਼ ਲੋਕਾਂ ਅੱਗੇ ਪੇਸ਼ ਕੀਤੀ ਜਾਵੇਗੀ, ਜੋ ਦੂਰ-ਦੂਰ ਤੱਕ ਆਪਣੀ ਪਛਾਣ ਬਣਾ ਸਕੇ।