ਚੰਡੀਗੜ੍ਹ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ

10/11/2019 6:22:13 PM

ਚੰਡੀਗੜ੍ਹ (ਕੁਲਦੀਪ ਕੁਮਾਰ) : ਚੰਡੀਗੜ੍ਹ ਦੇ ਸੈਕਟਰ 1 ਸਥਿਤ ਪੰਜਾਬ ਸਿਵਲ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਫਾਈਨਾਂਸ਼ੀਅਲ ਕਮਿਸ਼ਨਰ ਦਫਤਰ ਦੇ ਰਿਕਾਰਡ ਬ੍ਰਾਂਚ ਦੇ ਸੁਪਰਵਾਈਜ਼ਰ ਨੇ ਖੁਦਕੁਸ਼ੀ ਕਰ ਲਈ। ਲਹੂ-ਲੁਹਾਨ ਹਾਲਤ ਵਿਚ ਉਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ 3 ਥਾਣਾ ਪੁਲਸ ਨੇ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਦੇ ਰੂਪ ਵਿਚ ਕੀਤੀ ਹੈ। ਮ੍ਰਿਤਕ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਬਿਮਾਰੀ ਨਾਲ ਪੀੜਤ ਹੋਣ ਦਾ ਜ਼ਿਕਰ ਕੀਤਾ ਹੈ।

ਇੰਨਾ ਹੀ ਨਹੀਂ ਮ੍ਰਿਤਕ ਨੇ ਆਲਾ ਅਧਿਕਾਰੀਆਂ ਤੋਂ ਅਪੀਲ ਵੀ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਸ ਦੀ ਪੈਨਸ਼ਨ ਦਾ ਸਾਰਾ ਪੈਸਾ ਦਿੱਤਾ ਜਾਵੇ। ਮ੍ਰਿਤਕ ਪਰਮਜੀਤ ਸਿੰਘ ਸੈਕਟਰ 23 ਦੇ ਮਕਾਨ ਨੰਬਰ 2252 ਸਰਕਾਰੀ ਨਿਵਾਸ 'ਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਬਹਿਰਹਾਲ ਪੁਲਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਆਗਾਮੀ ਜਾਂਚ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News