ਬਿਜਲੀ ਮੁੱਦੇ 'ਤੇ ਵਿਰੋਧੀਆਂ ਦੀ ਗਲਤ ਫਹਿਮੀ ਜਲਦ ਦੂਰ ਹੋਵੇਗੀ : ਵੇਰਕਾ

01/17/2020 1:42:38 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਵੀ ਬਿਜਲੀ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਨੂੰ ਘੇਰੀ ਰੱਖਿਆ। ਉਥੇ ਹੀ ਕਾਂਗਰਸ ਪਾਰਟੀ ਦੇ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਜਲਦੀ ਹੀ ਬਿਜਲੀ ਦੇ ਸਮਝੌਤੇ ਰੱਦ ਕੀਤੇ ਜਾਣਗੇ ਅਤੇ ਜਿਨ੍ਹਾਂ ਨੇ ਘਪਲਾ ਕੀਤਾ ਹੈ ਉਹ ਜੇਲ ਦੀਆਂ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਨਸੂਨ ਇਜਲਾਸ ਦੌਰਾਨ ਇਕ ਵਾਈਟ ਪੇਪਰ ਲਿਆਂਦਾ ਜਾਵੇਗਾ ਅਤੇ ਅਕਾਲੀਆਂ ਵੱਲੋਂ ਨਿੱਜੀ ਲੋਕਾਂ ਨਾਲ ਕੀਤੇ ਵਿਵਾਦਿਤ ਬਿਜਲੀ ਖਰੀਦ ਸਮਝੌਤਿਆਂ ਦੇ ਘੋਟਾਲੇ ਦਾ ਪਰਦਾਫਾਸ਼ ਕੀਤਾ ਜਾਵੇਗਾ।

ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ 'ਤੇ ਚੁੱਕੇ ਸਵਾਲਾਂ 'ਤੇ ਵੇਰਕਾ ਨੇ ਕਿਹਾ ਕਿ ਠੀਕ ਅਤੇ ਗਲਤ ਦਾ ਫੈਸਲਾ ਲੋਕ ਵੋਟਾਂ ਪਾ ਕੇ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀਆਂ ਜਲਦੀ ਹੀ ਗਲਤ ਫਹਿਮੀਆਂ ਦੂਰ ਹੋਣਗੀਆਂ ਅਤੇ ਬਾਜਵਾ ਵੀ ਜਲਦੀ ਹੀ ਆਪਣੀ ਸਰਕਾਰ ਦੇ ਹੱਕ ਵਿਚ ਖੜ੍ਹੇ ਹੋਣਗੇ।

cherry

This news is Content Editor cherry