ਚੰਡੀਗੜ੍ਹ ਪੁਲਸ ਦੇ ਏ. ਐੱਸ. ਆਈ. ਨੇ ਸੋਸ਼ਲ ਮੀਡੀਆ 'ਤੇ ਪਾਈਆਂ ਧੁੰਮਾਂ, ਕਾਇਲ ਹੋਏ ਲੋਕ

02/05/2020 10:29:21 AM

ਚੰਡੀਗੜ੍ਹ : ਚੰਡੀਗੜ੍ਹ ਪੁਲਸ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਟ੍ਰੈਫਿਕ ਨਿਯਮਾਂ ਨੂੰ ਸਮਝਾਉਣ ਲਈ ਅਜਿਹਾ ਤਰੀਕਾ ਅਪਣਾਇਆ ਹੈ, ਜਿਸ ਨੇ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਧੁੰਮਾਂ ਪਾਈਆਂ ਹੋਈਆਂ ਹਨ ਅਤੇ ਲੋਕ ਉਸ ਦੇ ਕਾਇਲ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਪਣੀ ਵੀਡੀਓ 'ਚ ਭੁਪਿੰਦਰ ਸਿੰਘ ਟ੍ਰੈਫਿਕ ਨਿਯਮਾਂ ਨੂੰ ਖੁਦ ਗਾਣੇ ਗਾ ਕੇ ਲੋਕਾਂ ਨੂੰ ਸਮਝਾ ਰਹੇ ਹਨ। ਹਾਈਕੋਰਟ ਵਲੋਂ ਵੀ. ਆਈ. ਪੀ. ਸਟਿੱਕਰਾਂ ਨੂੰ ਹਟਾਉਣ 'ਤੇ ਭੁਪਿੰਦਰ ਸਿੰਘ ਨੇ ਨਵਾਂ ਗਾਣਾ ਗਾਇਆ ਹੈ, ''ਸਭ ਫੜ੍ਹੇ ਜਾਣਗੇ...''।

ਇਸ ਤੋਂ ਪਹਿਲਾਂ ਵੀ ਭੁਪਿੰਦਰ ਸਿੰਘ 'ਨੰਬਰ ਪਲੇਟਾਂ ਉਤੇ ਨਾਂ ਜੋ ਲਿਖਾਉਂਦੇ ਨੇ'  ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਪ੍ਰਤੀ ਜਾਗਰੂਕ ਕਰ ਚੁੱਕੇ ਹਨ। ਭੁਪਿੰਦਰ ਦੇ ਗੀਤਾਂ ਨੂੰ ਯੂ-ਟਿਊਬ 'ਤੇ ਸੁਣਿਆ ਜਾ ਸਕਦਾ ਹੈ।

ਭੁਪਿੰਦਰ ਸਿੰਘ ਮੂਲ ਰੂਪ 'ਚ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਸਾਲ 1987 'ਚ ਚੰਡੀਗੜ੍ਹ ਪੁਲਸ 'ਚ ਭਰਤੀ ਹੋਏ ਸਨ। ਉਹ ਸਕੂਲ ਦੇ ਸਮੇਂ ਤੋਂ ਹੀ ਗੀਤ ਲਿਖਦੇ ਅਤੇ ਗਾਉਂਦੇ ਆ ਰਹੇ ਹਨ। ਆਪਣੇ ਇਸੇ ਸ਼ੌਂਕ ਕਾਰਨ ਉਹ ਕਾਫੀ ਸਮੇਂ ਤੱਕ ਆਰਕੈਸਟਰਾ 'ਚ ਵੀ ਕੰਮ ਕਰ ਚੁੱਕੇ ਹਨ। ਪੁਲਸ 'ਚ ਭਰਤੀ ਹੋਣ ਤੋਂ ਬਾਅਦ ਵੀ ਭੁਪਿੰਦਰ ਸਿੰਘ ਨੇ ਆਪਣੇ ਇਸ ਸ਼ੌਂਕ ਨੂੰ ਜ਼ਿੰਦਾ ਰੱਖਿਆ ਹੋਇਆ ਹੈ।

Babita

This news is Content Editor Babita