...ਤੇ ਹੁਣ ਪੰਜਾਬ ਪੁਲਸ ਕਰੇਗੀ ਚੰਡੀਗੜ੍ਹ ਪੁਲਸ ਦੀ ਮਦਦ

Thursday, Mar 22, 2018 - 08:36 AM (IST)

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਰਾਤ ਦੇ ਸਮੇਂ ਲੁਟੇਰਿਆਂ ਦਾ ਗਿਰੋਹ ਚੰਡੀਗੜ੍ਹ ਪੁਲਸ ਨੂੰ ਚੁਣੌਤੀ ਦੇ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਪਰ ਚੰਡੀਗੜ੍ਹ ਪੁਲਸ ਗਿਰੋਹ ਨੂੰ ਫੜ੍ਹਨ ਦੀ ਬਜਾਏ ਆਰਾਮ ਨਾਲ ਬੈਠੀ ਹੋਈ ਹੈ। ਇਸ ਗਿਰੋਹ ਦੇ ਮੈਂਬਰ ਪੰਜਾਬ ਤੋਂ ਆ ਕੇ ਚੰਡੀਗੜ੍ਹ 'ਚ ਮਨਚਾਹੀਆਂ ਗੱਡੀਆਂ ਲੁੱਟ ਕੇ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਚੰਡੀਗੜ੍ਹ ਪੁਲਸ ਦੇ ਰਾਤ 'ਚ ਸ਼ਹਿਰ ਦੇ ਐਂਟਰੀ ਪੁਆਇੰਟ ਸੀਲ ਰੱਖਣ ਅਥੇ ਪੈਟਰੋਲਿੰਗ ਦੇ ਸਾਰੇ ਦਾਅਵੇ ਫੇਲ ਸਾਬਿਤ ਹੋ ਰਹੇ ਹਨ। ਹੁਣ ਇਨ੍ਹਾਂ ਟੀਮਾ ਦੇ ਗਿਰੋਹ ਨੂੰ ਫੜ੍ਹਨ ਲਈ ਪੰਜਾਬ ਪੁਲਸ ਦੀ ਵੀ ਸਹਾਇਤਾ ਲਈ ਜਾਵੇਗੀ। 
ਅਜਿਹੇ ਗਿਰੋਹ ਦੇ ਮੈਂਬਰ 16 ਮਾਰਚ ਨੂੰ ਅਬੋਹਰ ਵਾਸੀ ਵਿਕਰਮ ਦੀ ਗੱਡੀ ਨੂੰ ਰੋਕ ਕੇ ਹਵਾਈ ਫਾਇਰ ਕਰਨ ਤੋਂ ਬਾਅਦ ਉਸ ਦੀ ਵਰਨਾ ਗੱਡੀ ਲੁੱਟ ਕੇ ਫਰਾਰ ਹੋ ਗਏ ਸਨ। ਅਜੇ ਇਸ ਵਰਨਾ ਗੱਡੀ ਦਾ ਸੁਰਾਗ ਵੀ ਪੁਲਸ ਨਹੀਂ ਲਾ ਪਾਈ ਸੀ ਕਿ ਬੁੱਧਵਾਰ ਨੂੰ ਤੜਕੇ ਰਾਜਦੀਪ ਸਿੰਘ ਨਾਂ ਦਾ ਟੈਕਸੀ ਚਾਲਕ ਤੋਂ ਫਰਨੀਚਰ ਮਾਰਕਿਟ ਨੇੜੇ ਉਸ ਦੀ ਆਈ-20 ਕਾਰ ਲੁੱਟ ਕੇ ਇਹ ਗਿਰੋਹ ਮੋਹਾਲੀ ਵਲੋਂ ਫਰਾਰ ਹੋ ਗਿਆ।


Related News