ਇਨ੍ਹਾਂ ਸਰਦੀਆਂ ''ਚ ਵੀ ਧੁੰਦ ਨਾਲ ਪ੍ਰਭਾਵਿਤ ਹੋਣਗੀਆਂ ਉਡਾਣਾਂ

11/16/2018 2:46:27 PM

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸਰਦੀ ਦੇ ਮੌਸਮ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਇਸ ਵਾਰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਜੇ ਤੱਕ ਇੰਟਰਨੈਸ਼ਨਲ ਏਅਰਪੋਰਟ 'ਤੇ ਇੰਸਟ੍ਰੂਮੈਂਟ ਲੈਂਡਿੰਗ ਸਿਸਟਮ (ਆਈ. ਐੱਲ. ਐੱਸ.)-2 ਅਤੇ 3 ਵੀ ਨਹੀਂ ਲੱਗ ਸਕਿਆ ਹੈ। ਅਜਿਹੇ 'ਚ ਦਸੰਬਰ ਅਤੇ ਜਨਵਰੀ 'ਚ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ ਹੋਣਗੀਆਂ। ਪਿਛਲੀਆਂ ਸਰਦੀਆਂ ਦੇ ਮੌਸਮ ਦੌਰਾਨ ਵੀ ਵਿਜ਼ੀਬਿਲਟੀ ਘੱਟ ਹੋਣ ਕਾਰਨ ਕਈ ਦਿਨਾਂ ਤੱਕ ਇੰਟਰਨੈਸ਼ਨਲ ਏਅਰਪੋਰਟ ਤੋਂ ਕੋਈ ਫਲਾਈਟ ਉਡਾਣ ਨਹੀਂ ਭਰ ਸਕੀ। ਰਨਵੇਅ ਦੀ ਰਿਪੇਅਰਿੰਗ ਚੱਲ ਰਹੀ ਹੈ ਅਤੇ ਲਾਈਟਿੰਗ ਦਾ ਕੰਮ ਪੂਰਾ ਹੋਣ 'ਚ ਅਜੇ ਸਮਾਂ ਲੱਗੇਗਾ। ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਦੀਪੇਸ਼ ਜੋਸ਼ੀ ਨੇ ਦੱਸਿਆ ਕਿ ਰਨਵੇਅ ਦੀ ਰਿਪੇਅਰ ਤੋਂ ਬਾਅਦ ਹੀ ਕੈਟ-2 ਲੱਗੇਗਾ। ਇੰਡੀਅਨ ਏਅਰਫੋਰਸ ਵਲੋਂ 31 ਮਾਰਚ ਤੱਕ ਰਨਵੇਅ ਦਾ ਕੰਮ ਪੂਰਾ ਕਰਨ ਦੀ ਗੱਲ ਕੀਤੀ ਗਈ। ਅਜਿਹੇ 'ਚ ਸਾਲ 2018 ਦੇ ਸਰਦੀਆਂ ਦੇ ਮੌਸਮ 'ਚ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। 
 

Babita

This news is Content Editor Babita