ਚੰਡੀਗੜ੍ਹ ਏਅਰਪੋਰਟ ''ਤੇ ਪਿਆ ਭੜਥੂ, ਕੈਬ ਰਾਹੀਂ ਦਿੱਲੀ ਪੁੱਜੇ ਮੁਸਾਫਰ

07/04/2019 12:34:45 PM

ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਬੁੱਧਵਾਰ ਨੂੰ ਦਿੱਲੀ ਜਾਣ ਵਾਲੀ ਫਲਾਈਟ ਅਚਾਨਕ ਰੱਦ ਹੋਣ ਨਾਲ ਮੁਸਾਫਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ 7.25 ਵਜੇ ਚੰਡੀਗੜ੍ਹ ਤੋਂ ਦਿੱਲੀ ਲਈ ਉਡਾਣ ਭਰਨ ਵਾਲੀ ਇੰਡੀਗੋ ਦੀ ਫਲਾਈਟ ਬਿਨਾਂ ਕਿਸੇ ਆਗਾਮੀ ਸੂਚਨਾ ਦੇ ਰੱਦ ਹੋ ਗਈ। ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸਵੇਰੇ 7.25 ਵਜੇ ਉਡਾਣ ਭਰਦੀ ਹੈ ਅਤੇ ਸਵਾ 8 ਵਜੇ ਦਿੱਲੀ ਏਅਰਪੋਰਟ 'ਤੇ ਲੈਂਡ ਹੁੰਦੀ ਹੈ। ਮੁਸਾਫਰਾਂ ਦਾ ਦੋਸ਼ ਸੀ ਕਿ ਪਾਇਲਟ ਨਾ ਹੋਣ ਕਾਰਨ ਫਲਾਈਟ ਉਡਾਣ ਨਹੀਂ ਭਰ ਸਕੀ, ਜਿਸ ਕਾਰਨ ਉਨ੍ਹਾਂ ਦਾ ਅੱਗੇ ਦਾ ਤੈਅ ਪ੍ਰੋਗਰਾਮ ਵਿਗੜ ਗਿਆ। ਇਸ ਦੌਰਾਨ ਕੁਝ ਮੁਸਾਫਰਾਂ ਨੇ ਫਲਾਈਟ ਰੱਦ ਦੀ ਪਹਿਲਾਂ ਸੂਚਨਾ ਨਾ ਦਿੱਤੇ ਜਾਣ 'ਤੇ ਇੰਡੀਗੋ ਦੇ ਕਾਊਂਟਰ ਬਾਹਰ ਹੰਗਾਮਾ ਕੀਤਾ।

ਦੂਜੇ ਪਾਸੇ ਇੰਡੀਗੋ ਦੇ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਨਹੀਂ ਹੈ, ਫਲਾਈਟ ਆਪਰੇਸ਼ਨਲ ਕਾਰਨ ਕਰਕੇ ਰੱਦ ਹੋਈ ਹੈ ਅਤੇ ਮੁਸਾਫਰਾਂ ਦੀ ਸੁਰੱਖਿਆ ਸਾਡੇ ਲਈ ਅਹਿਮ ਹੈ, ਇਸ ਲਈ ਅਸੀਂ ਥੋੜ੍ਹਾ ਜਿਹਾ ਰਿਸਕ ਹੋਣ 'ਤੇ ਵੀ ਉਡਾਣ ਨਹੀਂ ਭਰ ਸਕਦੇ। ਮੁਸਾਫਰਾਂ ਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ, ਇਸ ਲਈ ਏਅਰਲਾਈਨ ਕੰਪਨੀ ਨੇ ਦਿੱਲੀ ਜਾਣ ਵਾਲੇ ਮੁਸਾਫਰਾਂ ਨੂੰ ਤੁਰੰਤ ਕੈਬ ਰਾਹੀਂ ਦਿੱਲੀ ਭੇਜਿਆ, ਜਦੋਂ ਕਿ ਮੁੰਬਈ, ਹੈਦਰਾਬਾਦ, ਚੇਨੱਈ ਅਤੇ ਮੈਂਗਲੁਰੂ ਜਾਣ ਵਾਲੇ ਮੁਸਾਫਰਾਂ ਨੂੰ ਉਸੇ ਟਿਕਟ 'ਤੇ ਅਪਾਣੀ ਫਲਾਈਟ ਰਾਹੀਂ ਯਾਤਰਾ ਕਰਵਾਈ।

Babita

This news is Content Editor Babita