ਡਿਮਾਂਡ ਸਰਵੇ ਲਈ ਜਲਦੀ ਹੀ ਆਨਲਾਈਨ ਅਪਲਾਈ ਕਰ ਸਕਣਗੇ ਲੋਕ

10/05/2019 3:48:19 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਸੈਕਟਰ-53 ਸਥਿਤ ਹਾਊਸਿੰਗ ਸਕੀਮ ਲਈ ਕਰਾਏ ਜਾ ਰਹੇ ਡਿਮਾਂਡ ਸਰਵੇ ਲਈ ਹੁਣ ਇੱਛੁਕ ਲੋਕ ਆਨਲਾਈਨ ਵੀ ਅਪਲਾਈ ਕਰ ਸਕਣਗੇ। ਬੋਰਡ ਜਲਦੀ ਹੀ ਲੋਕਾਂ ਨੂੰ ਇਹ ਸਹੂਲਤਾਵਾਂ ਦੇਣ ਜਾ ਰਿਹਾ ਹੈ, ਜਿਸ 'ਚ ਉਹ ਡਿਮਾਂਡ ਸਰਵੇ ਲਈ ਆਨਲਾਈਨ ਹੀ ਅਦਾਇਗੀ ਵੀ ਕਰ ਸਕਣਗੇ। ਬੋਰਡ ਨੇ ਇਸ ਨਵੀਂ ਸਕੀਮ ਲਈ ਬ੍ਰੋਸ਼ਰ ਤਿਆਰ ਕੀਤਾ ਹੋਇਆ ਹੈ ਪਰ ਪਲਾਟਾਂ ਦੇ ਰੇਟ ਵੱਧ ਹੋਣ ਕਾਰਨ ਬੋਰਡ ਪਹਿਲਾਂ ਲੋਕਾਂ ਦੀ ਰਾਏ ਜਾਣ ਰਿਹਾ ਹੈ ਕਿ ਉਹ ਇਹ ਫਲੈਟ ਲੈਣ ਲਈ ਤਿਆਰ ਹਨ ਜਾਂ ਨਹੀਂ। ਇਸ ਵਾਰ ਵੀ ਲੋਕਾਂ ਨੂੰ ਇਹ ਫਲੈਟ ਪਹਿਲਾਂ ਤੋਂ ਵੀ ਮਹਿੰਗੇ ਪੈਣਗੇ ਕਿਉਂਕਿ ਸਕੀਮ ਦੇ ਤਹਿਤ ਐੱਚ. ਆਈ. ਬੀ. ਫਲੈਟਾਂ ਦੀ ਕੀਮਤ ਸਭ ਤੋਂ ਵੱਧ 1.80 ਰੁਪਏ ਰੱਖੀ ਗਈ ਹੈ। ਪਹਿਲਾਂ ਬੋਰਡ ਨੇ ਇਸ ਕੈਟਾਗਰੀ ਦੇ ਫਲੈਟਾਂ ਦੀ ਕੀਮਤ 1.64 ਕਰੋੜ ਰੁਪਏ ਰੱਖਣ ਦਾ ਫੈਸਲਾ ਲਿਆ ਸੀ।


Babita

Content Editor

Related News