ਖੁਸ਼ਖਬਰੀ! ਪੰਜਾਬ ਸਰਕਾਰ 19000 ਨੌਜਵਾਨਾਂ ਨੂੰ ਜਲਦ ਦੇਵੇਗੀ 'ਨੌਕਰੀ ਦਾ ਤੋਹਫਾ'

11/17/2019 3:27:30 PM

ਚੰਡੀਗੜ੍ਹ (ਵੈੱਬ ਡੈਸਕ) : ਸੂਬਾ ਸਰਕਾਰ ਨਵੇਂ ਸਾਲ ਤੋਂ ਨੌਜਵਾਨਾਂ ਨੂੰ ਨੌਕਰੀ ਦਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਦਰਅਸਲ ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ  ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ। ਹਾਲਾਤ ਅਜਿਹੇ ਹਨ ਪੰਜਾਬ ਦਾ ਹਰ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਇਸ ਨੂੰ ਹੀ ਧਿਆਨ ਵਿਚ ਰੱਖਦੇ ਹੋਏ ਸਰਕਾਰ ਨਵੇਂ ਸਾਲ 'ਤੇ ਵੱਖ-ਵੱਖ ਅਹੁਦਿਆਂ 'ਤੇ 19000 ਨੌਜਵਾਨਾਂ ਦੀ ਭਰਤੀ ਕਰੇਗੀ। ਸ਼ਨੀਵਾਰ ਨੂੰ ਮੁੱਖ ਸਕੱਤਰ ਨੇ ਇਕ ਨਿਰਦੇਸ਼ ਜਾਰੀ ਕਰਕੇ ਪੰਜਾਬ ਦੇ ਸਾਰੇ ਜ਼ਿਲਿਆਂ ਅਤੇ ਹੈਡ ਦਫਤਰ ਤੋਂ ਵੱਖ-ਵੱਖ ਵਿਭਾਗਾਂ ਵਿਚ ਖਾਲ੍ਹੀ ਪਏ ਅਹੁਦਿਆਂ ਦਾ ਬਿਓਰਾ ਜਲਦੀ ਦੇਣ ਨੂੰ ਕਿਹਾ ਹੈ। ਸਬੰਧਤ ਵਿਭਾਗਾਂ ਤੋਂ ਖਾਲ੍ਹੀ ਅਹੁਦਿਆਂ ਦਾ ਬਿਓਰਾ ਆਉਣ ਤੋਂ ਬਾਅਦ ਇਸ ਸਬੰਧ ਵਿਚ ਸੀ.ਐਮ. ਨਾਲ ਬੈਠਕ ਕਰਕੇ ਜਲਦ ਹੀ ਇਸ਼ਤਿਹਾਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ ਅਤੇ ਨਵੇਂ ਸਾਲ 2020 ਦੀ ਸ਼ੁਰੂਆਤ ਵਿਚ ਹੀ ਇਸ ਸਬੰਧ ਵਿਚ ਇਸ਼ਤਿਹਾਰ ਜਾਰੀ ਕਰਕੇ ਵੱਖ-ਵੱਖ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ।

ਇਨ੍ਹਾਂ ਵਿਭਾਗਾਂ 'ਚ ਭਰੇ ਜਾਣਗੇ ਅਹੁਦੇ

  • ਐਜੂਕੇਸ਼ਨ
  • ਖੇਤੀਬਾੜੀ
  • ਸੋਸ਼ਲ ਵੈਲਫੇਅਰ
  • ਹੈਲਥ
  • ਰੈਵੀਨਿਊ
  • ਪੁਲਸ

ਸਮੇਂ 'ਤੇ ਨਹੀਂ ਹੋ ਰਹੇ ਲੋਕਾਂ ਦੇ ਕੰਮ
ਲੋਕਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਸਰਕਾਰੀ ਦਫਤਰਾਂ ਵਿਚ ਉਨ੍ਹਾਂ ਦੇ ਕੰਮ ਸਮੇਂ 'ਤੇ ਨਹੀਂ ਹੁੰਦੇ, ਕਿਉਂਕਿ ਕਈ ਵਿਭਾਗਾਂ ਵਿਚ ਕਈ ਕੰਮਾਂ ਲਈ ਇਕ ਹੀ ਵਿਅਕਤੀ ਹੈ। ਉਸ ਕੋਲ ਕੰਮ ਦਾ ਬੋਝ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਆਪਣਾ ਕੰਮ ਕਰਾਉਣ ਲਈ ਕਈ-ਕਈ ਦਿਨ ਲੱਗ ਜਾਂਦੇ ਹਨ। ਇਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ।

cherry

This news is Content Editor cherry