ਚੰਡੀਗੜ੍ਹ ਗੈਂਗਰੇਪ : ਆਟੋ ਡਰਾਈਵਰਾਂ ਦਾ ਰਿਕਾਰਡ ਖੰਗਾਲਣ ''ਚ ਜੁੱਟੀ ਪੁਲਸ, ਐੱਸ. ਐੱਸ. ਪੀ. ਨੇ ਲਈ ਖਾਸ ਮੀਟਿੰਗ

11/18/2017 3:18:33 PM

ਚੰਡੀਗੜ੍ਹ (ਸੁਸ਼ੀਲ) : ਸੈਕਟਰ-53 'ਚ ਬੀਤੀ ਰਾਤ 22 ਸਾਲਾ ਲੜਕੀ ਨਾਲ ਹੋਏ ਸਮੂਹਕ ਬਲਾਤਕਾਰ ਤੋਂ ਬਾਅਦ ਚੰਡੀਗੜ੍ਹ ਪੁਲਸ ਪੂਰੀ ਤਰ੍ਹਾਂ ਹਰਕਤ 'ਚ ਆ ਗਈ ਹੈ। ਸ਼ਨੀਵਾਰ ਨੂੰ ਐੱਸ. ਐੱਸ. ਪੀ., ਚੰਡੀਗੜ੍ਹ ਨੇ 16 ਐੱਸ. ਐੱਚ. ਓਜ਼ ਨਾਲ ਇਸ ਮਾਮਲੇ ਸਬੰਧੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਆਟੋ ਡਰਾਈਵਰਾਂ ਦਾ ਰਿਕਾਰਡ ਚੈੱਕ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਕਾਰਵਾਈ ਤੇਜ਼ ਕਰਦੇ ਹੋਏ ਐੱਸ. ਐੱਚ. ਓਜ਼ ਆਪਣੀਆਂ-ਆਪਣੀਆਂ ਟੀਮਾਂ ਨਾਲ ਟ੍ਰਾਈਸਿਟੀ ਦੇ ਸਾਰੇ ਆਟੋ ਸਟੈਂਡਾਂ 'ਤੇ ਜਾ ਕੇ ਆਟੋ ਡਰਾਈਵਰਾਂ ਦਾ ਰਿਕਾਰਡ ਖੰਗਾਲਣ 'ਚ ਜੁੱਟ ਗਏ ਹਨ ਤਾਂ ਜੋ ਗੈਂਗਰੇਪ ਦੇ ਦੋਸ਼ੀਆਂ ਦੀ ਜਲਦ ਤੋਂ ਜਲਦ ਭਾਲ ਕੀਤੀ ਜਾ ਸਕੇ, ਹਾਲਾਂਕਿ ਇਨ੍ਹਾਂ ਦੋਸ਼ੀਆਂ ਦੀਆਂ ਤਸਵੀਰਾਂ ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈਆਂ ਹਨ। ਇਸ ਤੋਂ ਇਲਾਵਾ ਬੁੜੈਲ ਜੇਲ ਦਾ ਵੀ ਰਿਕਾਰਡ ਚੈੱਕ ਕੀਤਾ ਗਿਆ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਹਾਲ ਹੀ 'ਚ ਕਿਹੜੇ ਵਿਅਕਤੀ ਬਾਹਰ ਆਏ ਹਨ