ਚੰਡੀਗੜ੍ਹ ਗੈਂਗਰੇਪ : ਦੋਸ਼ੀਆਂ ਦੇ ਸਕੈੱਚ ਬਣਾਉਣ ਦੀ ਤਿਆਰੀ 'ਚ ਪੁਲਸ, ਕਰ ਰਹੀ ਪੀੜਤਾ ਦੇ ਬਿਆਨਾਂ ਦਾ ਇੰਤਜ਼ਾਰ

11/18/2017 1:25:26 PM

ਚੰਡੀਗੜ੍ਹ (ਸੰਦੀਪ) : ਸ਼ਹਿਰ ਦੇ ਸੈਕਟਰ-53 'ਚ 22 ਸਾਲਾ ਕੁੜੀ ਨਾਲ ਬੀਤੀ ਰਾਤ ਹੋਏ ਸਮੂਹਕ ਬਲਾਤਕਾਰ ਤੋਂ ਬਾਅਦ ਪੁਲਸ ਨੇ ਦੋਸ਼ੀਆਂ 'ਤੇ ਸ਼ਿਕੰਜਾ ਕੱਸਣ ਦੀ ਪੂਰੀ ਤਿਆਰੀ ਕਰ ਲਈ ਹੈ। ਪੁਲਸ ਇਸ ਸਮੇਂ ਪੀੜਤਾ ਦੇ ਬਿਆਨਾਂ ਦੀ ਉਡੀਕ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸੈਕਟਰ-16 ਦੇ ਹਸਪਤਾਲ 'ਚ ਭਰਤੀ ਪੀੜਤਾ ਅਜੇ ਇਸ ਹਾਲਤ 'ਚ ਨਹੀਂ ਹੈ ਕਿ ਉਹ ਦੋਸ਼ੀਆਂ ਬਾਰੇ ਜਾਂ ਉਨ੍ਹਾਂ ਦੇ ਹੁਲੀਏ ਬਾਰੇ ਪੁਲਸ ਨੂੰ ਕੁਝ ਦੱਸ ਸਕੇ। ਡਾਕਟਰਾਂ ਮੁਤਾਬਕ ਪੀੜਤਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਿਆਨ ਲਈ ਲਈ ਫਿੱਟ ਨਹੀਂ ਹੈ ਪਰ ਪੁਲਸ ਨੇ ਬੀਤੀ ਰਾਤ ਦੀ ਹੀ ਦੋਸ਼ੀਆਂ ਦਾ ਸਕੈੱਚ ਤਿਆਰ ਕਰਨ ਦੀ ਤਿਆਰੀ ਖਿੱਚੀ ਹੋਈ ਹੈ। ਜਿਵੇਂ ਹੀ ਪੀੜਤਾ ਪੁਲਸ ਨੂੰ ਦੋਸ਼ੀਆਂ ਬਾਰੇ ਕੁਝ ਦੱਸਦੀ ਹੈ ਪੁਲਸ ਦੋਸ਼ੀਆਂ ਦੇ ਸਕੈੱਚ ਤਿਆਰ ਕਰਵਾ ਕੇ ਉਨ੍ਹਾਂ ਦੀ ਭਾਲ 'ਚ ਲੱਗ ਜਾਵੇਗੀ।