ਚੰਡੀਗੜ੍ਹ ਦਾ ਬਰਡ ਪਾਰਕ ਘੁੰਮਣ ਵਾਲਿਆਂ ਦੇ ਹੁਣ ਮੀਂਹ 'ਚ ਵੀ ਨਜ਼ਾਰੇ, ਮੁਫ਼ਤ ਮਿਲੇਗੀ ਇਹ ਸਹੂਲਤ (ਤਸਵੀਰਾਂ)

07/08/2022 2:56:18 PM

ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਦਾ ਮਸ਼ਹੂਰ ਬਰਡ ਪਾਰਕ ਦੇਖਣ ਦਾ ਮਜ਼ਾ ਹੁਣ ਮੀਂਹ 'ਚ ਵੀ ਕਿਰਕਿਰਾ ਨਹੀਂ ਹੋਵੇਗਾ ਕਿਉਂਕਿ ਯੂ. ਟੀ. ਪ੍ਰਸ਼ਾਸਨ ਨੇ ਮਾਨਸੂਨ ਦੇ ਮੱਦੇਨਜ਼ਰ ਬਰਡ ਪਾਰਕ 'ਚ ਰੰਗ-ਬਿਰੰਗੀਆਂ ਛੱਤਰੀਆਂ ਦਾ ਪ੍ਰਬੰਧ ਕੀਤਾ ਹੈ। ਇਹ ਛੱਤਰੀਆਂ ਲੋਕਾਂ ਨੂੰ ਮੁਫ਼ਤ ਮਿਲਣਗੀਆਂ। ਦੱਸ ਦੇਈਏ ਕਿ ਬਰਡ ਪਾਰਕ 'ਚ ਮੀਂਹ ਕਾਰਨ ਛੱਤਰੀਆਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਨੇ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ : CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਨਾਣ ਨਾਲ ਪਾਇਆ ਗਿੱਧਾ, ਦੇਖੋ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ


ਵੀਕੈਂਡ ’ਤੇ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ
ਬਰਡ ਪਾਰਕ 'ਚ ਲੋਕ 48 ਪ੍ਰਜਾਤੀਆਂ ਦੇ 800 ਤੋਂ ਵੱਧ ਪੰਛੀਆਂ ਜਿਵੇਂ ਕਿ ਅਫਰੀਕਨ ਲਵ ਬਰਡਜ਼, ਬੜਗੇ ਰਿਗਰਸ, ਸਫੈਦ ਹੰਸ, ਕਾਲੇ ਹੰਸ, ਵੁੱਡ ਡੱਕ, ਸੁਨਹਿਰੀ, ਪੀਲੇ ਕਬੂਤਰ, ਹਰੇ ਖੰਭਾਂ ਵਾਲੇ ਮਕਾਓ, ਸਨ ਕੋਨਰਸ, ਅਫਰੀਕਨ ਗ੍ਰੇ ਪੈਰੇਟ, ਫਿੰਚਿਜ ਅਤੇ ਮੈਲਾਨਿਸਟਿਕ ਪੀਜੈਂਟ ਵਰਗੀਆਂ 49 ਪ੍ਰਜਾਤੀਆਂ ਦੇ 800 ਤੋਂ ਜ਼ਿਆਦਾ ਪੰਛੀ ਦੇਖ ਸਕਦੇ ਹਨ। ਦੱਸ ਦਈਏ ਕਿ ਜਦੋਂ ਤੋਂ ਇਹ ਪਾਰਕ ਸ਼ੁਰੂ ਹੋਇਆ ਹੈ, ਲੋਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੀਕੈਂਡ ’ਤੇ ਵੱਡੀ ਗਿਣਤੀ 'ਚ ਲੋਕ ਪਾਰਕ ਦੇਖਣ ਆਉਂਦੇ ਹਨ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ Memes ਦਾ ਆਇਆ ਹੜ੍ਹ (ਤਸਵੀਰਾਂ)


ਸੋਮਵਾਰ-ਮੰਗਲਵਾਰ ਬੰਦ ਰੱਖਿਆ ਜਾਂਦਾ ਹੈ ਪਾਰਕ
ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਬਰਡ ਪਾਰਕ 'ਚ ਛੱਤਰੀਆਂ ਦਾ ਪ੍ਰਬੰਧ ਕੀਤਾ ਹੈ। ਲੋਕਾਂ ਨੂੰ ਇਹ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮਈ ਮਹੀਨੇ 'ਚ ਪ੍ਰਸ਼ਾਸਨ ਨੇ ਬਰਡ ਪਾਰਕ ਦਾ ਸਮਾਂ ਸ਼ਾਮ 6 ਵਜੇ ਤੱਕ ਵਧਾ ਦਿੱਤਾ ਸੀ। ਗਰਮੀਆਂ ਦੇ ਮੌਸਮ ਕਾਰਨ ਹੀ ਇਹ ਫ਼ੈਸਲਾ ਲਿਆ ਗਿਆ ਹੈ। ਬਰਡ ਪਾਰਕ ਦਾ ਸਮਾਂ ਤੀਜੀ ਵਾਰ ਬਦਲਿਆ ਗਿਆ।

ਪਹਿਲਾਂ ਬੰਦ ਦਾ ਸਮਾਂ ਸ਼ਾਮ 4 ਵਜੇ ਸੀ, ਜੋ ਕਿ 1 ਅਪ੍ਰੈਲ ਤੋਂ ਸ਼ਾਮ 5.30 ਵਜੇ ਤੱਕ ਕੀਤਾ ਜਾਂਦਾ ਸੀ ਅਤੇ ਮਈ ਮਹੀਨੇ 'ਚ ਫਿਰ ਵਧਾ ਕੇ 6 ਵਜੇ ਤੱਕ ਕਰ ਦਿੱਤਾ ਗਿਆ ਸੀ। ਵਿਭਾਗ ਨੇ ਪਾਰਕ ਦੇ ਖੁੱਲ੍ਹਣ ਦਾ ਸਮਾਂ ਨਹੀਂ ਬਦਲਿਆ। ਪਾਰਕ ਪਹਿਲਾਂ ਵਾਂਗ ਸਵੇਰੇ 10 ਵਜੇ ਖੁੱਲ੍ਹ ਰਿਹਾ ਹੈ। ਬਰਡ ਪਾਰਕ ਹਫ਼ਤੇ ਵਿਚ ਪੰਜ ਦਿਨ ਸੈਲਾਨੀਆਂ ਲਈ ਖੁੱਲ੍ਹਾ ਰਹਿੰਦਾ ਹੈ ਅਤੇ ਸੋਮਵਾਰ ਅਤੇ ਮੰਗਲਵਾਰ ਬੰਦ ਰਹਿੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita