ਚੰਡੀਗੜ੍ਹ ਪ੍ਰਸ਼ਾਸਨ 26 ਸਾਈਟਾਂ ਦੀ ਕਰੇਗਾ ਆਕਸ਼ਨ

10/31/2019 2:01:43 PM

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪ੍ਰਸ਼ਾਸਨ ਦਾ ਅਸਟੇਟ ਵਿਭਾਗ ਛੇਤੀ ਹੀ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਪਈਆਂ ਉਨ੍ਹਾਂ 26 ਸਾਈਟਾਂ ਦੀ ਆਕਸ਼ਨ ਕਰਨ ਜਾ ਰਿਹਾ ਹੈ, ਜੋ ਕਾਫੀ ਦੇਰ ਤੋਂ ਖਾਲੀ ਪਈਆਂ ਹਨ। ਵੀਰਵਾਰ ਨੂੰ ਇਨ੍ਹਾਂ ਸਾਈਟਾਂ ਦੇ ਆਕਸ਼ਨ ਲਈ ਅਪਲਾਈ ਕਰਨ ਦਾ ਅੰਤਿਮ ਦਿਨ ਹੈ। ਅਸਟੇਟ ਆਫਿਸ 4 ਅਤੇ 5 ਨਵੰਬਰ ਨੂੰ 11 ਰੈਜ਼ੀਡੈਂਸ਼ੀਅਲ, 14 ਕਮਰਸ਼ੀਅਲ ਅਤੇ ਇਕ ਇੰਡਸਟਰੀਅਲ ਸਾਈਟਾਂ ਦੀ ਈ-ਆਕਸ਼ਨ ਕਰਨ ਜਾ ਰਿਹਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੀ ਵੈੱਬਸਾਈਟ 'ਤੇ ਆਕਸ਼ਨ ਨਾਲ ਸਬੰਧਿਤ ਸਾਰੇ ਤਰ੍ਹਾਂ ਦੀ ਜਾਣਕਾਰੀ ਵੀ ਅਪਲੋਡ ਕਰ ਦਿੱਤੀ ਗਈ ਹੈ। 1 ਤੋਂ 3 ਨਵੰਬਰ ਵਿਚਕਾਰ ਜਮ੍ਹਾਂ ਹੋਏ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ 4 ਅਤੇ 5 ਨਵੰਬਰ ਨੂੰ ਬੋਲੀ ਲਾਈ ਜਾਵੇਗੀ। ਆਕਸ਼ਨ 'ਚ ਫਰੀ ਹੋਲਡ 'ਤੇ 11 ਰੈਜ਼ੀਡੈਂਸ਼ੀਅਲ ਪ੍ਰਾਪਰਟੀ ਅਤੇ ਲੀਜ਼ ਹੋਲਡ 'ਤੇ 15 ਕਮਰਸ਼ੀਅਲ ਪ੍ਰਾਪਰਟੀ ਨੂੰ ਰੱਖਿਆ ਜਾਵੇਗਾ। ਫਰਵਰੀ ਮਹੀਨੇ 'ਚ ਵੀ ਵਿਭਾਗ ਨੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਨੂੰ ਆਕਸ਼ਨ ਲਈ ਲਾਇਆ ਸੀ। ਪ੍ਰਸ਼ਾਸਨ ਨੇ 10 ਸਾਲ ਬਾਅਦ ਆਪਣੀ ਪ੍ਰਾਪਰਟੀ ਨੂੰ ਆਕਸ਼ਨ ਕਰਨ ਦਾ ਯਤਨ ਕੀਤਾ ਸੀ। ਉਸ ਦੌਰਾਨ ਪ੍ਰਸ਼ਾਸਨ ਸਾਰੀਆਂ 10 ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਆਕਸ਼ਨ ਕਰਨ 'ਚ ਤਾਂ ਸਫਲ ਰਿਹਾ ਸੀ ਪਰ ਉਹ 13 ਕਮਰਸ਼ੀਅਲ ਪ੍ਰਾਪਰਟੀਜ਼ 'ਚੋਂ ਸਿਰਫ ਇਕ ਪ੍ਰਾਪਰਟੀ ਦੀ ਹੀ ਆਕਸ਼ਨ ਕਰ ਸਕਿਆ ਸੀ।

Babita

This news is Content Editor Babita