...ਤੇ ''ਬਜ਼ੁਰਗ ਬਾਬੇ'' ਨੇ ਬਾਹਲਾ ਔਖਾ ਕਰ ਛੱਡਿਆ ਚੰਡੀਗੜ੍ਹ ਪ੍ਰਸ਼ਾਸਨ

07/29/2019 11:35:06 AM

ਚੰਡੀਗੜ੍ਹ : ਇਕ 80 ਸਾਲਾ ਬਜ਼ੁਰਗ ਬਾਬੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਬਾਹਲਾ ਔਖਾ ਕਰ ਛੱਡਿਆ ਹੈ, ਜਿਸ ਤੋਂ ਬਾਅਦ ਬਜ਼ੁਰਗ ਖਿਲਾਫ ਪ੍ਰਸ਼ਾਸਨ ਵਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 'ਬਾਲ ਅਤੇ ਮਹਿਲਾ ਵਿਕਾਸ' ਵਿਭਾਗ ਨੇ ਅਦਾਲਤ 'ਚ ਦਾਇਰ ਕੀਤੀ ਪਟੀਸ਼ਨ 'ਚ ਦੱਸਿਆ ਕਿ ਹਰਭਜਨ ਸਿੰਘ (80) ਨਾਂ ਦਾ ਇਕ ਬਜ਼ੁਰਗ ਜਿਸ 'ਬਿਰਧ ਆਸ਼ਰਮ' 'ਚ ਰਹਿ ਰਿਹਾ ਹੈ, ਨਾ ਤਾਂ ਉਸ ਦਾ ਕਿਰਾਇਆ ਦਿੰਦਾ ਹੈ ਅਤੇ ਉਸ ਦੇ ਉਲਟ ਉੱਥੇ ਰਹਿਣ ਵਾਲੇ ਬਾਕੀ ਲੋਕਾਂ ਨੂੰ ਵੀ ਪਰੇਸ਼ਾਨ ਕਰਦਾ ਹੈ। ਫਿਲਹਾਲ ਅਦਾਲਤ ਦੇ ਹੁਕਮਾਂ 'ਤੇ ਉਕਤ ਬਜ਼ੁਰਗ ਨੂੰ 'ਬਿਰਧ ਆਸ਼ਰਮ' ਦਾ ਕਿਰਾਇਆ ਭਰਨ ਦੇ ਹੁਕਮ ਦਿੱਤੇ ਗਏ ਹਨ।

ਅਦਾਲਤ ਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਹਰਭਜਨ ਸਿੰਘ ਦੇ ਨਾਂ 'ਤੇ ਬੈਂਕ 'ਚ 29 ਲੱਖ ਰੁਪਏ ਦੀ ਐੱਫ. ਡੀ. ਹੈ ਅਤੇ ਉਹ ਹਰ ਮਹੀਨੇ 17 ਹਜ਼ਾਰ ਰੁਪਏ ਪੈਨਸ਼ਨ ਲੈ ਰਿਹਾ ਹੈ। ਪ੍ਰਸ਼ਾਸਨ ਵਲੋਂ ਦਿੱਤੀ ਜਾਣਕਾਰੀ 'ਤੇ ਅਦਾਲਤ ਨੇ ਬੈਂਕ ਦੇ ਮੈਨੇਜਰ ਨੂੰ ਨਿਰਦੇਸ਼ ਦਿੱਤੇ ਹਨ ਕਿ 6 ਅਗਸਤ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਉਕਤ ਬਾਬੇ ਦੇ ਖਾਤੇ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ।
 

Babita

This news is Content Editor Babita