ਲੀਡ ਤੋਂ ਹੇਠਾਂ-ਮਜ਼ਦੂਰਾਂ ਨੂੰ ਲੁੱਟਣ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

12/03/2018 9:52:42 AM

ਚੰਡੀਗੜ੍ਹ (ਕੁਲਦੀਪ)-ਪੁਲਸ ਨੇ ਸ਼ਹਿਰ ’ਚ ਬਣ ਰਹੀਆਂ ਨਵੀਆਂ ਕੋਠੀਆਂ ਵਿਚ ਦਾਖਲ ਹੋ ਕੇ ਉਥੇ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗਿਰੋਹ ਦੇ 4 ਮੈਂਬਰਾਂ ਨੂੰ ਅਸਲਾ, ਤੇਜ਼ਧਾਰ ਹਥਿਆਰਾਂ ਤੇ ਲੁੱਟੇ ਹੋਏ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਨਾਂ ਸੁਹੇਲ ਖਾਨ ਨਿਵਾਸੀ ਪਿੰਡ ਦਿਆਲਪੁਰਾ, ਸੁਨੀਲ ਕੁਮਾਰ ਨਿਵਾਸੀ ਪਿੰਡ ਭਬਾਤ, ਦੀਪਕ ਕੁਮਾਰ ਨਿਵਾਸੀ ਪਿੰਡ ਦਿਆਲਪੁਰਾ, ਸੁਨੀਲ ਗਿਰੀ ਨਿਵਾਸੀ ਪਿੰਡ ਸੰਤੇਮਾਜਰਾ ਦੱਸੇ ਜਾਂਦੇ ਹਨ ਜੋ ਕਿ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਨ੍ਹਾਂ ਖਿਲਾਫ਼ ਪੁਲਸ ਸਟੇਸ਼ਨ ਸੋਹਾਣਾ ’ਚ ਕੇਸ ਦਰਜ ਕੀਤਾ ਗਿਆ ਹੈ। ਅੱਜ ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਐੱਸ. ਪੀ. ਸਿਟੀ ਜਸਕਰਨਜੀਤ ਸਿੰਘ ਤੇਜਾ ਤੇ ਡੀ. ਐੱਸ. ਪੀ. ਸਿਟੀ-2 ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਸਟੇਸ਼ਨ ਸੋਹਾਣਾ ਤੋਂ ਐੱਸ. ਐੱਚ. ਓ. ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਵਲੋਂ ਏਅਰਪੋਰਟ ਚੌਕ ’ਤੇ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਲੋਕਾਂ ਨੂੰ ਕੁੱਟ-ਮਾਰ ਕਰ ਕੇ ਲੁੱਟ-ਖਸੁੱਟ ਕਰਨ ਵਾਲੇ ਗਿਰੋਹ ਦੇ ਮੈਂਬਰ ਬਨੂਡ਼ ਦੇ ਨੇੜੇ ਇਕ ਪੈਟਰੋਲ ਪੰਪ ਦੇ ਸਾਹਮਣੇ ਸੁੰਨਸਾਨ ਥਾਂ ’ਤੇ ਬੈਠੇ ਹੋਏ ਹਨ। ਪੁਲਸ ਪਾਰਟੀ ਨੇ ਮੌਕੇ ’ਤੇ ਜਾ ਕੇ ਉਨ੍ਹਾਂ ਨੂੰ ਦਬੋਚ ਲਿਆ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪਿਸਤੌਲ 315 ਬੋਰ, ਤਿੰਨ ਜ਼ਿੰਦਾ ਕਾਰਤੂਸ, ਤਲਵਾਰਾਂ, ਲੋਹੇ ਦੀਆਂ ਰਾਡਾਂ, ਕੁਹਾਡ਼ੀਆਂ, 20 ਗ੍ਰਾਮ ਹੈਰੋਇਨ ਤੇ ਭਾਰੀ ਮਾਤਰਾ ’ਚ ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਹਨ। ਲੁੱਟੇ ਗਏ ਸਾਮਾਨ ’ਚੋਂ 63 ਮੋਬਾਇਲ, ਲੈਪਟਾਪ, ਐੱਲ. ਸੀ. ਡੀ., ਤਿੰਨ ਗੈਸ ਸਿਲੰਡਰ, ਦੋ ਮੋਟਰਸਾਈਕਲ ਤੇ ਸੋਨੇ ਦੀ ਅੰਗੂਠੀ ਵੀ ਬਰਾਮਦ ਹੋਈ ਹੈ। ਬਾਕਸ ਤਿੰਨ ਮਹੀਨਿਆਂ ’ਚ ਦਿੱਤਾ 31 ਵਾਰਦਾਤਾਂ ਨੂੰ ਅੰਜਾਮ ਇੰਸ. ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪਿਛਲੇ ਤਿੰਨ ਮਹੀਨਿਆਂ ’ਚ ਕੁਲ 31 ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ। ਇਨ੍ਹਾਂ ’ਚੋਂ 9 ਵਾਰਦਾਤਾਂ ਐਰੋਸਿਟੀ, ਸੈਕਟਰ 77, 94 ਤੇ ਪਿੰਡ ਸੋਹਾਣਾ ’ਚ, 15 ਵਾਰਦਾਤਾਂ ਪਿੰਡ ਜੰਡਪੁਰਾ ਤੇ ਨਿਊ ਸੰਨੀ ਇਨਕਲੇਵ ਏਰੀਏ ’ਚ, ਦੋ ਵਾਰਦਾਤਾਂ ਟੀ. ਡੀ. ਆਈ. ਸਿਟੀ ਤੇ ਜ਼ੀਰਕਪੁਰ ਏਰੀਏ ’ਚ, ਵੀ. ਆਈ. ਪੀ. ਰੋਡ, ਆਨੰਦ ਸੋਸਾਇਟੀ, ਰਾਹੁਲ ਢਾਬਾ ਤੇ ਮਾਇਓ ਸੋਸਾਇਟੀ ਦੇ ਪਿਛਲੇ ਪਾਸੇ ਪੰਜ ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ।ਬਾਕਸਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜੇ ਮੁਲਜ਼ਮ ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦੇ ਖਿਲਾਫ਼ ਪੁਲਸ ਸਟੇਸ਼ਨ ਸੋਹਾਣਾ ’ਚ ਕੇਸ ਦਰਜ ਕਰ ਲਿਆ ਗਿਆ ਹੈ। ਅੱਜ ਮੁਲਜ਼ਮਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

Related News