ਕੈਬਨਿਟ ਮੰਤਰੀ ਸਿੱਧੂ ਨੇ ਕੀਤਾ ਆਰ. ਬੀ. ਐੱਲ. ਬੈਂਕ ਸ਼ਾਖਾ ਦਾ ਉਦਘਾਟਨ

03/07/2019 10:03:03 AM

ਚੰਡੀਗੜ੍ਹ (ਨਿਆਮੀਆਂ)-ਆਰ. ਬੀ. ਐੱਲ. ਬੈਂਕ, ਜੋ ਕਿ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਪ੍ਰਾਈਵੇਟ ਸੈਕਟਰ ਬੈਂਕਾਂ ਵਿਚੋਂ ਇਕ ਹੈ, ਨੇ ਅੱਜ ਫੇਜ਼-3ਬੀ2 ਮੋਹਾਲੀ ਵਿਖੇ ਸ਼ਾਖਾ ਦੀ ਸ਼ੁਰੂਆਤ ਕੀਤੀ, ਜਿਸ ਨਾਲ ਰਾਜ ਵਿਚ ਬੈਂਕ ਦੀਆਂ ਕੁੱਲ ਸ਼ਾਖਾਵਾਂ ਦੀ ਗਿਣਤੀ 11 ਹੋ ਗਈ ਹੈ। ਇਸ ਸ਼ਾਖਾ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਬ੍ਰਾਂਚ ਅਤੇ ਬਿਜ਼ਨੈੱਸ ਬੈਂਕਿੰਗ ਦੇ ਹੈੱਡ ਸੁਰਿੰਦਰ ਚਾਵਲਾ ਨੇ ਕਿਹਾ ਕਿ ਇਹ ਸ਼ਾਖਾ ਬੈਂਕਿੰਗ ਉਤਪਾਦਾਂ ਅਤੇ ਸੇਵਾਵਾਂ ਜਿਵੇਂ ਕਿ ਕਾਰਪੋਰੇਟ ਲੋਨ, ਕਾਰਜਕਾਰੀ ਪੂੰਜੀ, ਮੌਜੂਦਾ ਅਤੇ ਬਚਤ ਖਾਤਿਆਂ, ਕਰੈਡਿਟ ਕਾਰਡਾਂ, ਫਿਕਸਡ ਡਿਪਾਜ਼ਿਟ, ਐੱਮ. ਐੱਸ. ਐੱਮ. ਈ. ਕਰਜ਼ੇ, ਖੇਤੀਬਾਡ਼ੀ ਕਰਜ਼ੇ ਅਤੇ ਲਾਕਰ ਸੁਵਿਧਾਵਾਂ ਸਮੇਤ ਇਕ ਵਿਸ਼ਾਲ ਤੇ ਵਿਆਪਕ ਰੇਂਜ ਰਾਹੀਂ ਰਿਟੇਲ ਅਤੇ ਸੰਸਥਾਗਤ ਗਾਹਕਾਂ ਦੀ ਸੇਵਾ ਕਰਨ ਦੇ ਸਮਰੱਥ ਹੋਵੇਗੀ।

Related News