ਸਕੂਲ ’ਚ ਕੀਤੀ ਫੇਅਰਵੈੱਲ ਪਾਰਟੀ

02/17/2019 3:45:12 AM

ਚੰਡੀਗੜ੍ਹ (ਬੈਨੀਪਾਲ)-ਜੈੱਮ ਪਬਲਿਕ ਸਕੂਲ ਫੇਜ਼-3 ਬੀ2 ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਮੌਕੇ ਰਾਜਵੀਰ ਨੂੰ ਮਿਸਟਰ ਜੈੱਮ, ਵਿਧੀ ਨੂੰ ਮਿਸ ਜੈੱਮ , ਨਵਰਾਜ ਨੂੰ ਮਿਸਟਰ ਵੈੱਲ ਡਰੈਸਡ ਤੇ ਸਿਮਰਤ ਕੌਰ ਨੂੰ ਮਿਸ ਵੈੱਲ ਡਰੈਸਡ ਚੁਣਿਆ ਗਿਆ। ਪ੍ਰਿੰਸੀਪਲ ਅੰਜੁਲਾ ਜੈਨ ਅਤੇ ਡਾਇਰੈਕਟਰ ਨੇ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।