ਹੁਣ ਲੋਕਾਂ ’ਤੇ ਪਵੇਗਾ ਪਾਣੀ ਦੇ ਬਿੱਲਾਂ ’ਚ ਵਾਧੇ ਦਾ ਬੋਝ, ਜਾਣੋ ਕਿਉਂ

12/26/2020 9:33:19 AM

ਚੰਡੀਗੜ੍ਹ, ਅੰਮਿ੍ਰਤਸਰ (ਸ਼ਰਮਾ)– ਪੰਜਾਬ ਪਾਵਰਕਾਮ ਸਥਾਨਕ ਸਰਕਾਰਾਂ ਵਿਭਾਗ ਤਹਿਤ ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ, ਕਮੇਟੀਆਂ ਅਤੇ ਨਗਰ ਪੰਚਾਇਤਾਂ ਦੇ ਵਾਟਰ ਵਰਕਸ ਦੇ ਬਿਜਲੀ ਕੁਨੈਕਸ਼ਨਾਂ ਨੂੰ ਦਿੱਤੀ ਜਾ ਰਹੀ ਇੰਡਸਟਰੀਅਲ ਸਬਸਿਡੀ ਅਗਲੀ 1 ਜਨਵਰੀ ਤੋਂ ਬੰਦ ਕਰ ਰਹੀ ਹੈ। ਪਾਵਰਕਾਮ ਦੇ ਚੀਫ ਇੰਜੀਨੀਅਰ ਕਮਰਸ਼ੀਅਲ ਵਲੋਂ ਇਸ ਸਬੰਧ ਵਿਚ ਜਾਰੀ ਹੁਕਮਾਂ ਅਨੁਸਾਰ ਉਕਤ ਕੁਨੈਕਸ਼ਨਾਂ ਲਈ ਇੰਡਸਟ੍ਰੀਅਲ ਟੈਰਿਫ ਅਨੁਸਾਰ ਬਿਜਲੀ ਦੇ ਬਿੱਲ ਜਾਰੀ ਹੋ ਰਹੇ ਸਨ ਪਰ ਪੰਜਾਬ ਸਰਕਾਰ ਵਲੋਂ ਇੰਡਸਟਰੀ ਲਈ ਰਿਆਇਤੀ ਦਰਾਂ ’ਤੇ ਬਿਜਲੀ ਉਪਲੱਬਧ ਕਰਵਾਉਣ ਲਈ ਸਬਸਿਡੀ ਦੀ ਵਿਵਸਥਾ ਕੀਤੀ ਸੀ। ਇਸ ਦੇ ਚੱਲਦੇ ਉਕਤ ਕੁਨੈਕਸ਼ਨਾਂ ’ਤੇ ਵੀ ਸਬਸਿਡੀ ਲਾਗੂ ਕਰ ਕੇ ਰਿਆਇਤੀ ਦਰਾਂ ’ਤੇ ਬਿਜਲੀ ਦੇ ਬਿੱਲ ਜਾਰੀ ਕੀਤੇ ਜਾ ਰਹੇ ਸਨ।

ਇਹ ਵੀ ਪੜ੍ਹੋ – 85 ਸਾਲਾ ਕਿਸਾਨ ਅੰਦੋਲਨਕਾਰੀ ਬੀਬੀ ਮਦਰ ਇੰਡੀਆ ਐਵਾਰਡ ਨਾਲ ਸਨਮਾਨਿਤ

ਨਵੇਂ ਹੁਕਮਾਂ ਅਨੁਸਾਰ ਉਕਤ ਕੁਨੈਕਸ਼ਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਦੀ ਦੁਬਾਰਾ ਸਮੀਖਿਆ ਕਰਨ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਕੁਨੈਕਸ਼ਨਾਂ ਨੂੰ ਸਬਸਿਡੀ ਦੀ ਸਹੂਲਤ ਬੰਦ ਕਰ ਦਿੱਤੀ ਜਾਵੇ ਅਤੇ ਬਿਜਲੀ ਦੇ ਬਿੱਲ ਬਿਨਾਂ ਰਿਆਇਤ ਦੇ ਇੰਡਸਟ੍ਰੀਅਲ ਟੈਰਿਫ ਅਨੁਸਾਰ ਅਗਲੀ 1 ਜਨਵਰੀ ਤੋਂ ਜਾਰੀ ਕੀਤੇ ਜਾਣਗੇ। ਜ਼ਾਹਿਰ ਹੈ ਪੰਜਾਬ ਪਾਵਰਕਾਮ ਦੇ ਇਸ ਫੈਸਲੇ ਨਾਲ ਸਥਾਨਕ ਸਰਕਾਰਾਂ ਵਿਭਾਗ ’ਤੇ ਵਿੱਤੀ ਬੋਝ ਵਧੇਗਾ, ਜਿਸ ਦੀ ਭਰਪਾਈ ਪਾਣੀ ਦੇ ਬਿੱਲਾਂ ਵਿਚ ਵਾਧਾ ਕਰ ਕੇ ਲੋਕਾਂ ਤੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ – ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ 

ਨੋਟ— ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

Baljeet Kaur

This news is Content Editor Baljeet Kaur