ਫਰਜ਼ੀ ਮੁਕਾਬਲੇ ਦੀ ਸਜ਼ਾ ਮੁਆਫ਼ੀ ''ਚ ਮੌਜੂਦਾ ਸਰਕਾਰ ਦੀ ਭੂਮਿਕਾ ਨਹੀਂ : ਰੰਧਾਵਾ

06/23/2019 9:45:17 AM

ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਰਾਜਪਾਲ ਵਲੋਂ ਫਰਜ਼ੀ ਮੁਕਾਬਲੇ ਦੇ 4 ਦੋਸ਼ੀਆਂ ਦੀ ਕੀਤੀ ਸਜ਼ਾ ਮੁਆਫ਼ੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੀ ਗਈ ਪ੍ਰਤੀਕਿਰਿਆ ਬਾਰੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਸਜ਼ਾ ਮੁਆਫ਼ੀ ਦੇ ਇਸ ਮਾਮਲੇ 'ਚ ਮੌਜੂਦਾ ਕੈਪਟਨ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਹੀ ਫਰਜ਼ੀ ਮੁਕਾਬਲੇ ਦੇ 4 ਦੋਸ਼ੀਆਂ ਦੀ ਸਜ਼ਾ ਮੁਆਫ਼ੀ ਦੀ ਫਾਈਲ ਤਿਆਰ ਹੋਈ ਸੀ।

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਚਾਰਜ ਸੰਭਾਲਣ ਤੋਂ ਕੁਝ ਮਹੀਨੇ ਪਹਿਲਾਂ ਹੀ ਬੜੀ ਤੇਜ਼ੀ ਨਾਲ ਕਾਗਜ਼ੀ ਕਾਰਵਾਈਆਂ ਮੁਕੰਮਲ ਕਰਕੇ ਬਾਦਲ ਸਰਕਾਰ ਵਲੋਂ ਸਜ਼ਾ ਮੁਆਫ਼ੀ ਦੀ ਸਿਫਾਰਿਸ਼ ਕੀਤੀ ਗਈ ਸੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੈਪਟਨ ਸਰਕਾਰ ਕੋਲ ਇਸ ਸਬੰਧੀ ਜਦੋਂ ਫਾਈਲ ਆਈ ਤਾਂ ਕੇਂਦਰ ਸਰਕਾਰ ਨੂੰ ਸਪੱਸ਼ਟੀਕਰਨ ਲਈ ਭੇਜੀ ਗਈ ਸੀ ਪਰ ਮੌਜੂਦਾ ਸਰਕਾਰ ਨੇ ਸਜ਼ਾ ਮੁਆਫ਼ੀ ਦੀ ਸਿਫਾਰਿਸ਼ ਨਹੀਂ ਕੀਤੀ। ਕੇਂਦਰ ਸਰਕਾਰ ਦੀ ਕਾਰਵਾਈ ਤੋਂ ਬਾਅਦ ਰਾਜਪਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਜ਼ਾ ਮੁਆਫ਼ ਕੀਤੀ ਹੈ, ਜਿਸ ਬਾਰੇ ਮੌਜੂਦਾ ਸਰਕਾਰ ਕੁਝ ਨਹੀਂ ਕਹਿ ਸਕਦੀ।

rajwinder kaur

This news is Content Editor rajwinder kaur