ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੇੜੇ ਰਿਹਾਇਸ਼ ਤੇ ਲੰਗਰ ਮੁਹੱਈਆ ਕਰਵਾਏਗੀ SGPC

03/09/2019 12:32:33 PM

ਚੰਡੀਗੜ੍ਹ(ਭੁੱਲਰ)— ਭਾਰਤ ਵਾਲੇ ਪਾਸੇ ਬਣਨ ਵਾਲੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੇੜੇ ਐੱਸ. ਜੀ. ਪੀ. ਸੀ. ਸ਼ਰਧਾਲੂਆਂ ਨੂੰ ਰਿਹਾਇਸ਼ ਤੇ ਲੰਗਰ ਮੁਹੱਈਆ ਕਰਵਾਉਣ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਏਗੀ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਸਰਾਵਾਂ ਆਦਿ ਬਣਾਈਆਂ ਜਾਣਗੀਆਂ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਾਕਿਸਤਾਨ ਵਾਲਿਓਂ ਪਾਸਿਓਂ ਉਥੇ ਦੀ ਸਰਕਾਰ ਲਾਂਘੇ ਨੂੰ ਬਣਾਉਣ ਦਾ ਕੰਮ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਤੇ ਪੰਜਾਬ ਵਾਲੇ ਪਾਸਿਓਂ ਕੰਮ ਢਿੱਲਾ ਮੱਠਾ ਹੈ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਪਰ ਪੰਜਾਬ ਸਰਕਾਰ ਵਲੋਂ ਦੇਰੀ ਹੈ। ਕੇਂਦਰ ਸਰਕਾਰ ਵਲੋਂ ਤਾਂ ਯੋਜਨਾ ਸਬੰਧੀ ਸਾਰੀ ਰੂਪਰੇਖਾ ਤਿਆਰ ਕੀਤੀ ਜਾ ਚੁੱਕੀ ਹੈ ਪਰ ਜ਼ਮੀਨ ਐਕਵਾਇਰ ਕਰਨ ਆਦਿ ਦਾ ਕੰਮ ਪੰਜਾਬ ਸਰਕਾਰ ਨੇ ਕਰਨਾ ਹੈ। ਨਿਰਮਾਣ ਦਾ ਹੋਰ ਕੰਮ ਵੀ ਸੂਬਾ ਸਰਕਾਰ ਦੇ ਹੀ ਹੱਥ ਵਿਚ ਹੈ ਪਰ ਕੇਂਦਰ ਆਪਣੇ ਵਲੋਂ ਬਣਦੀ ਹਰ ਸਹਾਇਤਾ ਦੇਣ ਲਈ ਤਿਆਰ ਬੈਠਾ ਹੈ।

cherry

This news is Content Editor cherry