ਸਿਆਸੀ ਪਾਰਟੀਆਂ ਨੂੰ ਹਰ ਵੋਟਰ ਤੱਕ ਪੁੱਜਣ ਲਈ ਨਿੱਜੀ ਸੰਪਰਕ ਅਤੇ ਇੰਟਰਨੈੱਟ ''ਤੇ ਭਰੋਸਾ

04/02/2019 10:32:26 AM

ਚੰਡੀਗੜ੍ਹ(ਰਮਨਜੀਤ ਸਿੰਘ) : 2019 ਦੀਆਂ ਲੋਕ ਸਭਾ ਚੋਣਾਂ 'ਚ ਉਤਰੀਆਂ ਸਿਆਸੀ ਪਾਰਟੀਆਂ ਵਲੋਂ ਹਰ ਵੋਟਰ ਤੱਕ ਪਹੁੰਚ ਬਣਾਉਣ ਲਈ ਹਰ ਸੰਭਵ ਸੰਪਰਕ ਸਾਧਣ ਦਾ ਇਸਤੇਮਾਲ ਕੀਤੇ ਜਾਣ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਜਿਥੇ ਸਿਆਸੀ ਪਾਰਟੀਆਂ ਵਲੋਂ ਆਪਣੇ ਵਰਕਰਾਂ ਨੂੰ ਨਿੱਜੀ ਸੰਪਰਕ ਰਾਹੀਂ ਵੋਟਰਾਂ ਨਾਲ ਜੁੜਨ ਨੂੰ ਕਿਹਾ ਜਾ ਰਿਹਾ ਹੈ, ਉਥੇ ਹੀ ਮੌਜੂਦਾ ਤਕਨੀਕੀ ਸਾਧਨਾਂ ਮੋਬਾਇਲ ਫੋਨ ਕਾਲਜ਼, ਐੱਸ.ਐੱਮ.ਐੱਸ. ਤੇ ਸੋਸ਼ਲ ਮੀਡੀਆ ਰਾਹੀਂ ਵੀ ਵੋਟਰਾਂ ਤੱਕ ਪਾਰਟੀ ਦੇ ਵਿਚਾਰ ਪਹੁੰਚਾਉਣ ਦੀ ਜ਼ਿੰਮੇਦਾਰੀ ਵਰਕਰਾਂ ਨੂੰ ਦਿੱਤੀ ਗਈ ਹੈ। ਆਪਣੇ ਉਮੀਦਵਾਰਾਂ ਲਈ ਧੂੰਆਂਧਾਰ ਪ੍ਰਚਾਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਚਾਰੇ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਆਪਣੇ-ਆਪਣੇ ਮੀਡੀਆ ਵਾਰ ਰੂਮਸ ਦੇ ਸੈੱਟਅਪ ਲਈ ਵੱਖ-ਵੱਖ ਅਹੁਦੇਦਾਰਾਂ ਦੀ ਜ਼ਿੰਮੇਦਾਰੀ ਤੈਅ ਕਰ ਦਿੱਤੀ ਹੈ। ਪੰਜਾਬ 'ਚ ਸੱਤਾਧਿਰ ਕਾਂਗਰਸ, ਅਕਾਲੀ ਦਲ-ਭਾਜਪਾ ਅਤੇ ਆਮ ਆਦਮੀ ਪਾਰਟੀ ਵਲੋਂ ਆਪਣੇ ਆਈ.ਟੀ. ਵਿੰਗ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਹਨ ਤੇ ਉਨ੍ਹਾਂ ਵਲੋਂ ਉਮੀਦਵਾਰਾਂ ਅਤੇ ਆਪਣੀ-ਆਪਣੀ ਪਾਰਟੀ ਲਈ ਕੰਪੇਨ ਖੜ੍ਹਾ ਕਰਨ ਲਈ ਤਿਆਰੀ ਪੂਰੀ ਕੀਤੀ ਜਾ ਰਹੀ ਹੈ। ਰਾਜ 'ਚ ਪਿਛਲੀਆਂ ਲੋਕਸਭਾ ਚੋਣਾਂ 'ਚ ਪਹਿਲੀ ਵਾਰ ਚੋਣ ਲੜਦਿਆਂ ਚਾਰ ਲੋਕ ਸਭਾ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ 'ਚ ਹੁਣ ਤੱਕ ਲਗਾਤਾਰ ਇਕ-ਦੂਜੇ ਖਿਲਾਫ ਚੋਣ ਲੜਨ ਵਾਲੀਆਂ ਕਾਂਗਰਸ, ਅਕਾਲੀ-ਭਾਜਪਾ ਨੇ ਵੀ ਬਦਲਦੇ ਕਮਿਊਨੀਕੇਸ਼ਨ ਦੌਰ ਦੇ ਨਾਲ ਆਪਣੇ ਆਪ ਨੂੰ ਨਵੇਂ ਮਾਹੌਲ ਲਈ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ। ਹਾਲਾਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਕੰਪੇਨ 'ਚ ਆਮ ਆਦਮੀ ਪਾਰਟੀ ਇਕ ਹਨੇਰੀ ਅਹਿਮੀਅਤ ਸਮਝਦੇ ਹੋਏ ਇਸ ਵਿੰਗ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਹੈ।

ਤਿੰਨੇ ਪ੍ਰਮੁੱਖ ਪਾਰਟੀਆਂ ਲਾ ਰਹੀਆਂ ਜ਼ੋਰ :
ਦੇਸ਼ ਦੀ ਸੱਤਾ ਦੁਬਾਰਾ ਸੰਭਾਲਣ ਲਈ 'ਫੇਅਰਿਸ ਕੰਪੇਨ' ਚਲਾ ਰਹੀ ਭਾਰਤੀ ਜਨਤਾ ਪਾਰਟੀ ਹਾਲਾਂਕਿ ਸੂਬੇ 'ਚ ਸਿਰਫ ਤਿੰਨ ਲੋਕ ਸਭਾ ਸੀਟਾਂ 'ਤੇ ਹੀ ਲੜਦੀ ਹੈ ਪਰ ਆਪਣੇ ਗਠਜੋੜ ਸਾਥੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਸਾਰੀਆਂ 13 ਸੀਟਾਂ ਲਈ ਪ੍ਰਚਾਰ ਯੋਜਨਾ 'ਤੇ ਕੰਮ ਕਰ ਰਹੀ ਹੈ। ਦੋਵਾਂ ਸਿਆਸੀ ਪਾਰਟੀਆਂ ਦੇ ਆਈ. ਟੀ. ਅਤੇ ਸੋਸ਼ਲ ਮੀਡੀਆ ਵਿੰਗ ਸਾਂਝੀਆਂ ਬੈਠਕਾਂ ਕਰਕੇ ਰਣਨੀਤੀ ਬਣਾ ਰਹੇ ਹਨ, ਜਦੋਂਕਿ ਦੋਵਾਂ ਪਾਰਟੀਆਂ ਦੀ ਤਾਲਮੇਲ ਕਮੇਟੀ ਦੇ ਅਹੁਦੇਦਾਰ ਘਰ-ਘਰ ਤੱਕ ਕੀਤੇ ਜਾਣ ਵਾਲੇ ਪ੍ਰਚਾਰ ਸਬੰਧੀ ਬਲਾਕ ਪੱਧਰ ਤੱਕ ਅਹੁਦੇਦਾਰਾਂ ਦੀ ਜ਼ਿੰਮੇਦਾਰੀ ਤੈਅ ਕਰਨ 'ਚ ਜੁਟ ਗਏ ਹਨ। ਭਾਜਪਾ ਦੇ ਪ੍ਰਦੇਸ਼ ਸਕੱਤਰ ਸੁਭਾਸ਼ ਸ਼ਰਮਾ ਦੇ ਮੁਤਾਬਕ ਇਸ ਵਾਰ ਦੀ ਚੋਣ ਇਸ ਲਿਹਾਜ਼ ਨਾਲ ਵੀ ਚੋਣ ਪ੍ਰਚਾਰ ਦੇ ਹਰ ਸਾਧਣ ਨੂੰ ਇਸਤੇਮਾਲ ਕਰਨ ਲਈ ਮਜਬੂਰ ਕਰ ਰਹੀ ਹੈ, ਕਿਉਂਕਿ ਇਸ ਵਾਰ ਵੋਟਿੰਗ 'ਚ ਨੌਜਵਾਨ, ਖਾਸਕਰ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ। ਹਰ ਪਾਰਟੀ ਦਾ ਮਕਸਦ ਹੈ ਕਿ ਹਰ ਉਸ ਵਿਅਕਤੀ ਤੱਕ ਉਸ ਦਾ ਏਜੰਡਾ ਪਹੁੰਚ ਜਾਵੇ, ਜਿਸ ਦੀ ਚੋਣ ਮੁਹਿੰਮ 'ਚ ਜ਼ਰਾ ਜਿੰਨੀ ਵੀ ਭੂਮਿਕਾ ਹੈ।

ਵੋਟਰਾਂ ਤੱਕ ਪਹੁੰਚ ਬਣਾਉਣ ਲਈ ਯੋਜਨਾ ਤਿਆਰ :
ਆਮ ਆਦਮੀ ਪਾਰਟੀ ਦੀ ਪੰਜਾਬ ਕੋਰ ਕਮੇਟੀ ਦੇ ਮੈਂਬਰ ਅਤੇ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪਾਰਟੀ ਨੇ ਪੰਜਾਬ ਦੇ ਹਰ ਵੋਟ ਤੱਕ ਪਹੁੰਚ ਬਣਾਉਣ ਅਤੇ ਪਾਰਟੀ ਦਾ ਏਜੰਡਾ ਉਨ੍ਹਾਂ ਤੱਕ ਪਹੁੰਚਾਉਣ ਲਈ ਪੂਰੀ ਯੋਜਨਾ ਤਿਆਰ ਕਰ ਲਈ ਹੈ। ਇਸ 'ਚ ਨਿੱਜੀ ਸੰਪਰਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸ਼ਾਮਲ ਹੈ। ਆਈ.ਟੀ. ਯੁੱਗ 'ਚ ਸੋਸ਼ਲ ਮੀਡੀਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਪ੍ਰਦੇਸ਼, ਲੋਕਸਭਾ ਖੇਤਰ ਤੋਂ ਲੈ ਕੇ ਬਲਾਕ ਪੱਧਰ ਤੱਕ ਟੀਮਾਂ ਦਾ ਗਠਨ ਕੀਤਾ ਜਾ ਚੁੱਕਿਆ ਹੈ। ਉੱਧਰ, ਪੰਜਾਬ ਦੀ ਸੱਤਾ 'ਚ ਬਣੀ ਹੋਈ ਕਾਂਗਰਸ ਦਾ ਯੂਥ ਵਿੰਗ ਵੀ ਇਸ ਤਰ੍ਹਾਂ ਦੇ ਕੰਪੇਨ ਲਈ ਤਿਆਰ ਕੀਤਾ ਜਾ ਰਿਹਾ ਹੈ। ਯੂਥ ਕਾਂਗਰਸ ਵਲੋਂ ਇਸ ਲਈ ਕਾਫ਼ੀ ਸਮੇਂ ਤੋਂ ਵਰਕਸ਼ਾਪਸ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ ਤਾਂ ਕਿ ਲੋਕਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹਰ ਵਰਕਰ ਆਪਣਾ ਯੋਗਦਾਨ ਪਾ ਸਕੇ ਅਤੇ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਲੜੀਆਂ ਜਾ ਰਹੀਆਂ ਆਮ ਚੋਣਾਂ 'ਚ ਪਾਰਟੀ ਦੀ ਗੱਲ ਹਰ ਵੋਟਰ ਤੱਕ ਪਹੁੰਚ ਸਕੇ।

  • ਸਿਆਸੀ ਪਾਰਟੀਆਂ ਵਲੋਂ ਆਪਣੇ-ਆਪਣੇ ਮੀਡੀਆ ਵਾਰ ਰੂਮਸ ਦੇ ਸੈੱਟਅਪ ਲਈ ਵੱਖ-ਵੱਖ ਅਹੁਦੇਦਾਰਾਂ ਦੀ ਜ਼ਿੰਮੇਦਾਰੀ ਤੈਅ ਕਰ ਦਿੱਤੀ ਗਈ ਹੈ।
  • ਪੰਜਾਬ 'ਚ ਸੱਤਾਧਿਰ ਕਾਂਗਰਸ, ਅਕਾਲੀ ਦਲ-ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਆਈ.ਟੀ. ਵਿੰਗ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਹਨ।


2019 ਲੋਕ ਸਭਾ :

  • ਫੋਨ ਕਾਲਜ਼, ਐੱਸ.ਐੱਮ.ਐੱਸ. ਅਤੇ ਸੋਸ਼ਲ ਮੀਡੀਆ ਨੂੰ ਵੀ ਵੋਟਰਾਂ ਤੱਕ ਪਾਰਟੀ ਦੇ ਵਿਚਾਰ ਪਹੁੰਚਾਉਣ ਦਾ ਜ਼ਰੀਆ ਬਣਾਇਆ ਜਾ ਰਿਹੈ।
  • 2014 ਦੌਰਾਨ ਸੋਸ਼ਲ ਮੀਡੀਆ ਕੰਪੇਨ 'ਚ ਆਮ ਆਦਮੀ ਪਾਰਟੀ ਇਕ ਹਨੇਰੀ ਦੀ ਤਰ੍ਹਾਂ ਚੜ੍ਹੀ ਸੀ।
  • ਸੋਸ਼ਲ ਮੀਡੀਆ, ਘਰ-ਘਰ ਤੱਕ ਪਹੁੰਚ ਅਤੇ ਮੋਬਾਇਲ ਡਾਟਾਬੇਸ ਨਾਲ ਵੀ ਹੋਵੇਗਾ ਸੰਪਰਕ।

cherry

This news is Content Editor cherry