...ਤੇ ਇਨ੍ਹਾਂ ਬੱਚਿਆਂ ਨੂੰ ਤੇਜ਼ੀ ਨਾਲ ਲਪੇਟ ''ਚ ਲੈ ਸਕਦੇ ''ਚਮਕੀ ਬੁਖਾਰ''

06/25/2019 1:29:48 PM

ਰੂਪਨਗਰ (ਕੈਲਾਸ਼) : ਅੱਜ-ਕੱਲ ਬਿਹਾਰ 'ਚ 'ਚਮਕੀ ਬੁਖਾਰ' ਦਾ ਕਹਿਰ ਜਾਰੀ ਹੈ, ਜਿਸ ਨਾਲ ਕਰੀਬ 152 ਛੋਟੇ ਬੱਚਿਆਂ ਦੀ ਕੁਝ ਹੀ ਦਿਨਾਂ 'ਚ ਮੌਤ ਹੋ ਗਈ। ਚਮਕੀ ਬੁਖਾਰ, ਜਿਸ ਨੂੰ ਦਿਮਾਗੀ ਬੁਖਾਰ ਜਾਂ ਮੈਡੀਕਲ ਭਾਸ਼ਾ 'ਚ ਐਕਿਊਟ ਇਸੇਫੇਲਾਈਟਸ ਸਿੰਡਰੋਮ ਕਿਹਾ ਗਿਆ ਹੈ, ਗਰਮੀ ਅਤੇ ਬਰਸਾਤ ਦੇ ਦਿਨਾਂ 'ਚ ਵੱਧ ਫੈਲਣ ਦੀ ਸੰਭਾਵਨਾ ਰਹਿੰਦੀ ਹੈ। ਇਸ ਵਾਰ ਵੱਧ ਗਰਮੀ ਪੈਣ ਦੇ ਕਾਰਨ ਬਹੁਤ ਬੱਚੇ ਚਮਕੀ ਬੁਖਾਰ ਤੋਂ ਪ੍ਰਭਾਵਿਤ ਹੋਏ ਹਨ। ਚਮਕੀ ਬੁਖਾਰ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ 'ਤੇ ਸੋਧ ਜਾਰੀ ਹੈ। ਕੁਝ ਤੱਥ ਇਹ ਵੀ ਸਾਹਮਣੇ ਆਏ ਹਨ ਕਿ ਕੁਪੋਸ਼ਣ ਅਤੇ ਭੁੱਖੇ ਬੱਚੇ ਜੇਕਰ ਲੀਚੀ ਫਲ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ 'ਚ ਸ਼ੂਗਰ ਘੱਟ ਹੋਣ ਦੇ ਕਾਰਨ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਬੱਚੇ ਦਾ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ ਅਤੇ ਮੌਤ ਤੱਕ ਵੀ ਹੋ ਜਾਂਦੀ ਹੈ। ਇਹ ਵੀ ਦੇਖਣ 'ਚ ਆਇਆ ਹੈ ਕਿ 15 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਦੀ ਲਪੇਟ 'ਚ ਜਲਦ ਆ ਸਕਦੇ ਹਨ।
ਬੁਖਾਰ ਦੇ ਲੱਛਣ
ਚਮਕੀ ਬੁਖਾਰ 'ਚ ਰੋਗੀ ਨੂੰ ਸਭ ਤੋਂ ਪਹਿਲਾਂ ਬੁਖਾਰ ਹੁੰਦਾ ਹੈ, ਉਸ ਦੇ ਬਾਅਦ ਦਸਤ ਜਾਂ ਉਲਟੀ ਵੀ ਹੋ ਸਕਦੀ ਹੈ।
ਬੁਖਾਰ ਦੇ ਨਾਲ ਸਿਰ ਦਰਦ ਅਤੇ ਰੌਸ਼ਨੀ ਤੋਂ ਦਿੱਕਤ ਹੋਣ ਲੱਗਦੀ ਹੈ, ਜੋ ਚਮਕੀ ਜਾਂ ਦਿਮਾਗੀ ਬੁਖਾਰ ਦੇ ਸੰਕੇਤ ਹਨ।
ਰੋਗ ਤੋਂ ਪੀੜਤ ਆਪਣਾ ਪੇਸ਼ਾਬ ਰੋਕ ਪਾਉਣ 'ਚ ਵੀ ਅਸਮਰੱਥ ਹੋ ਜਾਂਦਾ ਹੈ।
ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਰੋਗੀ ਨੂੰ ਦੌਰੇ ਪੈ ਸਕਦੇ ਹਨ ਜਾਂ ਉਹ ਕੋਮਾ 'ਚ ਜਾ ਸਕਦਾ ਹੈ।
ਬੋਲਣ ਅਤੇ ਸੁਣਨ 'ਚ ਵੀ ਪਰੇਸ਼ਾਨੀ ਹੋ ਸਕਦੀ ਹੈ।
ਛੋਟੇ ਬੱਚਿਆਂ ਦੀ ਖੋਪੜੀ 'ਚ ਉੱਪਰ ਨਰਮ ਥਾਂ 'ਤੇ ਉਭਾਰ ਵੀ ਆ ਸਕਦਾ ਹੈ।
ਬੁਖਾਰ ਦੇ ਕਾਰਨ
ਇਹ ਰੋਗ ਲੀਚੀ ਦੇ ਸੇਵਨ ਨਾਲ ਤੇਜ਼ੀ ਨਾਲ ਵਧਦਾ ਹੈ ਅਤੇ ਰੋਗੀ ਨੂੰ ਤੇਜ਼ੀ ਨਾਲ ਆਪਣੀ ਲਪੇਟ 'ਚ ਲੈ ਲੈਂਦਾ ਹੈ।
ਚਮਕੀ ਬੁਖਾਰ ਤੋਂ ਪੀੜਤ ਰੋਗੀ ਦੇ ਸਰੀਰ 'ਚ ਸ਼ੂਗਰ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਕਿਵੇਂ ਕਰੀਏ ਬਚਾਅ
ਚਮਕੀ ਬੁਖਾਰ ਲਈ ਵੈਕਸੀਨ ਮੁਹੱਈਆ ਹੈ ਅਤੇ ਸਰਕਾਰ ਦੀ ਨੀਤੀ ਮੁਤਾਬਕ ਰੋਗ ਦੇ ਫੈਲਣ ਵਾਲੇ ਮੌਸਮ ਤੋਂ ਪਹਿਲਾਂ ਸਬੰਧਿਤ ਖਤਰੇ ਵਾਲੇ ਖੇਤਰ 'ਚ ਰਹਿਣ ਵਾਲੇ ਲੋਕਾਂ ਨੂੰ ਇਸ ਦੀ ਵੈਕਸੀਨ ਲਵਾਉਣੀ ਚਾਹੀਦੀ ਹੈ।
ਰੋਗ ਤੋਂ ਬਚਣ ਲਈ ਮੱਛਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਆਸ-ਪਾਸ ਸਫਾਈ ਦੀ ਉਚਿਤ ਵਿਵਸਥਾ ਬਣਾਈ ਰੱਖੋ।
ਇਸ ਮੌਸਮ 'ਚ ਜਾਨਵਰਾਂ ਤੋਂ ਦੂਰ ਰਹੋ। ਖਾਸ ਕਰਕੇ ਜਿਸ ਖੇਤਰ 'ਚ ਸੂਰ ਘੁੰਮਦੇ ਹੋਣ, ਉੱਥੇ ਨਾ ਜਾਓ।
ਕੁਪੋਸ਼ਿਤ ਬੱਚਿਆਂ ਨੂੰ ਪੇਟ ਭਰ ਖਾਣ ਖਿਲਾਓ ਅਤੇ ਰਾਤ ਨੂੰ ਭੁੱਖਾ ਨਾ ਰਹਿਣ ਦਿਓ।
ਤਰਲ ਪਦਾਰਥਾਂ ਦਾ ਵੱਧ ਸੇਵਨ ਕਰੋ ਅਤੇ ਪੀਣ ਦਾ ਪਾਣੀ ਸਵੱਛ ਰੱਖੋ। 

Babita

This news is Content Editor Babita