ਬਿਆਸ ਜ਼ਹਿਰੀਲਾ ਕਰਨ ਦੇ ਮਾਮਲੇ 'ਚ ਚੱਡਾ ਸ਼ੂਗਰ ਮਿੱਲ ਨੂੰ ਠੁੱਕਿਆ 5 ਕਰੋੜ ਰੁਪਏ ਦਾ ਜੁਰਮਾਨਾ (ਵੀਡੀਓ)

05/25/2018 10:11:04 AM

ਚੰਡੀਗੜ੍ਹ—ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਅੱਜ ਚੱਡਾ ਸ਼ੂਗਰ ਮਿੱਲ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਠੋਕਿਆ। ਮਿਲ ਤੋਂ ਵੱਡੀ ਮਾਤਰਾ 'ਚ ਸ਼ੀਰਾ ਲੀਕ ਹੋਣ ਕਾਰਨ ਬਿਆਸ ਨਦੀ 'ਚ ਬਹਿ ਗਿਆ ਜਿਸ ਦੇ ਨਤੀਜੇ ਵਜੋਂ ਭਾਰੀ ਗਿਣਤੀ 'ਚ ਜਲ ਜੀਵਾਂ ਦੀ ਮੌਤ ਹੋ ਗਈ ਸੀ। ਇਹ ਮਿੱਲ ਤਦ ਤਕ ਸੀਲ ਰਹੇਗੀ ਜਦੋਂ ਤਕ ਸਾਰੇ ਪ੍ਰਦੂਸ਼ਣ ਕੰਟਰੋਲ ਕਦਮ ਮਹੀਂ ਚੁੱਕੇ ਜਾਂਦੇ।
ਪੀ.ਪੀ.ਸੀ.ਬੀ. ਦੇ ਚੇਅਰਮੈਨ ਕੇ.ਐੱਸ.ਪੱਨੂ ਨੇ ਮਿੱਲ ਦੇ ਪ੍ਰਬੰਧਕ ਨੂੰ ਲਾਹਪਰਵਾਹੀ ਲਈ ਜ਼ਿੰਮੇਦਾਰ ਠਹਰਾਇਆ। ਉਨ੍ਹਾਂ ਨੇ ਮਿੱਲ ਖਿਲਾਫ ਮੁਕਦੱਮਾ ਚਲਾਉਣ ਦਾ ਆਦੇਸ਼ ਦਿੱਤਾ ਅਤੇ ਉਨ੍ਹਾਂ ਵਿਅਕਤੀਆਂ ਖਿਲਾਫ ਆਪਰਾਧਿਕ ਸ਼ਿਕਾਇਤ ਦਰਜ ਕਰਵਾਉਣ ਦਾ ਆਦੇਸ਼ ਦਿੱਤਾ ਜੋ ਇਸ ਘਟਨਾ ਦੇ ਜ਼ਿੰਮੇਦਾਰ ਹਨ। ਇਹ ਆਦੇਸ਼ ਬੋਰਡ ਵਲੋਂ ਪਟਿਆਲਾ 'ਚ ਚੀਨੀ ਮਿੱਲ ਦੇ ਪ੍ਰਤੀਨਿਧੀਆਂ ਦੇ ਜਵਾਬ ਸੁਣਨ ਤੋਂ ਬਾਅਦ ਦਿੱਤਾ ਗਿਆ। ਬੋਰਡ ਨੇ ਜਾਂਚ ਵਲੋਂ ਕਥਿਤ ਉਲੰਘਣ ਕਰਨ 'ਤੇ ਮਿੱਲ ਨੂੰ ਨੋਟਿਸ ਜਾਰੀ ਕੀਤਾ ਸੀ।