ਸੜਕ ਹਾਦਸੇ ਨੇ ਉਜਾੜੇ ਹੱਸਦੇ ਖੇਡਦੇ ਪਰਿਵਾਰ, ਫ਼ੈਕਟਰੀ 'ਚ ਕੰਮ ਕਰਨ ਜਾ ਰਹੇ ਨੌਜਵਾਨਾਂ ਦੀ ਦਰਦਨਾਕ ਮੌਤ

11/09/2020 10:48:26 AM

ਚੱਬੇਵਾਲ (ਗੁਰਮੀਤ): ਬੀਤੀ ਰਾਤ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ 'ਤੇ ਅੱਡਾ ਚੱਬੇਵਾਲ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਸਾਲੀ ਨੂੰ ਘਰ ਨੂੰ ਛੱਡਣ ਜਾ ਰਹੇ ਕੈਮੀਕਲ ਇੰਜੀਨੀਅਰ ਨਾਲ ਵਾਪਰਿਆ ਭਾਣਾ, ਦਰਦਨਾਕ ਮੌਤ

ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਦੇ ਏ. ਐੱਸ. ਆਈ. ਗੁਰਚੈਨ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਜੀਤ ਰਾਮ ਵਾਸੀ ਬੱਸੀ ਕਲਾਂ ਨੇ ਥਾਣਾ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਬੀਤੀ ਰਾਤ ਉਸਦਾ ਭਰਾ ਹਰਦੀਪ ਸਿੰਘ ਪੁੱਤਰ ਜੀਤ ਰਾਮ ਵਾਸੀ ਬੱਸੀ ਕਲਾਂ ਅਤੇ ਸੰਦੀਪ ਕੁਮਾਰ ਪੁੱਤਰ ਦਿਲਬਾਗ ਰਾਏ ਵਾਸੀ ਹੰਦੋਵਾਲ ਥਾਣਾ ਚੱਬੇਵਾਲ ਆਪਣੇ ਮੋਟਰਸਾਈਕਲ ਨੰ. ਪੀ. ਬੀ. 07 ਏ. ਈ. 5189 'ਤੇ ਸਵਾਰ ਹੋ ਕੇ ਸੋਨਾਲੀਕਾ ਫੈਕਟਰੀ ਹੁਸ਼ਿਆਰਪੁਰ ਵਿਖੇ ਕੰਮ ਕਰਨ ਲਈ ਜਾ ਰਹੇ ਸਨ। ਕਰੀਬ 8.30 ਵਜੇ ਉਕਤ ਸਥਾਨ 'ਤੇ ਪੁੱਜੇ ਤਾਂ ਹੁਸ਼ਿਆਰਪੁਰ ਵਲੋਂ ਆ ਰਹੀ ਨਾਮਾਲੂਮ ਗੱਡੀ ਹਰਦੀਪ ਸਿੰਘ ਦੇ ਮੋਟਰਸਾਈਕਲ 'ਚ ਆ ਵੱਜੀ, ਜਿਸ ਕਾਰਣ ਦੋਵੇਂ ਸੜਕ 'ਤੇ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਦੋਹਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ। ਥਾਣਾ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਫਿਲੀਪੀਨ ਦੇ ਨੰਬਰ ਤੋਂ ਸ਼ਿਵ ਸੈਨਾ ਨੇਤਾ ਨੂੰ 10ਵੀਂ ਵਾਰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Baljeet Kaur

This news is Content Editor Baljeet Kaur