ਕੇਂਦਰੀ ਜੇਲ ’ਚ ਗੈਂਗਸਟਰ ਨੇ ਵਿਚਾਰ ਅਧੀਨ ਕੈਦੀ ਦਾ ਪਾਡ਼ਿਆ ਸਿਰ

08/17/2018 4:11:38 AM

ਲੁਧਿਆਣਾ,   (ਸਿਆਲ)-  ਕੇਂਦਰੀ ਜੇਲ ’ਚ ਇਕ ਗੈਂਗਸਟਰ ਨੇ ਵਿਚਾਰ ਅਧੀਨ ਕੈਦੀ ਦਾ ਸਿਰ ਪਾਡ਼ ਦਿੱਤਾ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਸਿਰ ’ਤੇ 13 ਟਾਂਕੇ ਲੱਗੇ।
ਜਾਣਕਾਰੀ  ਮੁਤਾਬਕ ਵਿਚਾਰ ਅਧੀਨ ਕੈਦੀ ਰਾਜੀਵ ਕੁਮਾਰ ਜੇਲ ਦੇ ਸੈੱਲ ਬਲਾਕ ’ਚ ਆਪਣੇ ਕੈਦੀ ਦੋਸਤ ਦੀਪੂ ਨੂੰ ਮਿਲਣ ਗਿਆ। ਉਥੇ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਗੈਂਗਸਟਰ ਸਿਕੰਦਰ ਸਿੰਘ ਨੇ ਉਸ ਦੇ ਨਾਲ ਕੁੱਟਮਾਰ ਕੀਤੀ, ਜਿਸ ਨਾਲ ਉਸ ਦਾ ਸਿਰ ਫਟ ਗਿਆ। ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਵਿਚਾਰ ਅਧੀਨ ਕੈਦੀ ਰਾਜੀਵ ਕੁਮਾਰ ਇਰਾਦਾ ਕਤਲ ਦੇ ਕੇਸ ’ਚ ਜੇਲ ’ਚ ਹੈ, ਜਿਸ  ਖਿਲਾਫ ਡਵੀਜ਼ਨ ਨੰ. 7 ਵਿਚ ਪਰਚਾ ਦਰਜ ਹੈ।
 ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਰਾਜੀਵ ਕੁਮਾਰ ਆਪਣੀ ਬੈਰਕ ਛੱਡ ਕੇ ਦੋਸਤ ਨੂੰ ਮਿਲਣ ਕਿਉਂ ਗਿਆ ਤੇ  ਕੇਸ ਪੁਲਸ ਨੂੰ ਵੀ ਭੇਜ ਦਿੱਤਾ ਗਿਆ ਹੈ।