ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ ''ਚ, ਕੈਦੀ ਗੈਂਗਸਟਰ ਕੋਲੋਂ ਮੋਬਾਇਲ ਫੋਨ ਬਰਾਮਦ

11/01/2020 6:05:37 PM

ਫਿਰੋਜ਼ਪੁਰ (ਕੁਮਾਰ): ਪਿਛਲੇ ਕੁੱਝ ਸਮੇਂ ਤੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚੋਂ ਜੇਲ੍ਹ ਪ੍ਰਸ਼ਾਸਨ ਵਲੋਂ ਤਲਾਸ਼ੀ ਮੁਹਿੰਮ ਦੌਰਾਨ ਕਈ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ ਇਸ ਮੁਹਿੰਮ ਦੇ ਚੱਲਦੇ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਬੰਦ ਕੈਦੀ ਅਕੁਲ ਉਰਫ਼ ਖਤਰੀ ਤੋਂ ਇਕ ਮੋਬਾਇਲ ਫੋਨ ਸੈਮਸੰਗ (ਕੀ-ਪੈਡ) ਸਿਮ ਕਾਰਡ ਸਮੇਤ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ: ਕਿਸਾਨ ਦੇ ਪੁੱਤਰ ਨੇ ਬਿਨਾਂ ਦਾਜ ਸਾਦੇ ਵਿਆਹ ਦਾ ਦਿੱਤਾ ਸੁਨੇਹਾ, ਟਰੈਕਟਰ 'ਤੇ ਲਿਆਇਆ ਡੋਲੀ (ਤਸਵੀਰਾਂ)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ. ਜੰਗੀਰ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਭੇਜੀ ਲਿਖਤੀ ਸੂਚਨਾ 'ਚ ਇਹ ਦੱਸਿਆ ਹੈ ਕਿ ਤਲਾਸ਼ੀ ਦੌਰਾਨ ਗੈਂਗਸਟਰ ਅਤੁਲ ਖਤਰੀ ਤੋਂ ਜੇਲ੍ਹ ਦੇ ਸਟਾਫ਼ 'ਚ ਸਿਮ ਕਾਰਡ ਸਣੇ ਮੋਬਾਇਲ ਫੋਨ ਬਰਾਮਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਗੈਂਗਸਟਰ ਦੇ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੂਲ ਜਾ ਰਹੀ ਵਿਦਿਆਰਥਣ ਦੀ ਦਰਦਨਾਕ ਹਾਦਸੇ 'ਚ ਮੌਤ

Shyna

This news is Content Editor Shyna