ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਸੱਦੀ ਕਿਸਾਨਾਂ ਦੀ ਅਹਿਮ ਮੀਟਿੰਗ

11/20/2020 9:14:31 PM

ਪਟਿਆਲਾ (ਪਰਮੀਤ) : ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇ 31 ਕਿਸਾਨ ਜਥੇਬੰਦੀਆਂ ਵੱਲੋਂ ਡੇਢ ਮਹੀਨੇ ਤੋਂ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਚੱਲਦਿਆਂ ਜਿੱਥੇ ਕਿਸਾਨਾਂ ਨੇ ਪੰਜਾਬ 'ਚ ਰੇਲ ਗੱਡੀਆਂ ਦੀ ਆਮਦ ਰੋਕੀ ਹੋਈ ਹੈ, ਉਥੇ ਹੀ ਟੌਲ ਪਲਾਜ਼ਾ ਅਤੇ ਵੱਡੇ ਘਰਾਣਿਆਂ ਦੇ ਪੈਟਰੋਲ ਪੰਪਾਂ ਸਮੇਤ ਕੁਝ ਭਾਜਪਾ ਨੇਤਾਵਾਂ ਦੇ ਘਰਾਂ ਅੱਗੇ ਵੀ ਪੱਕੇ ਮੋਰਚੇ ਲਾਏ ਹੋਏ ਹਨ। ਇਸ ਸਬੰਧੀ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਨਾਲ ਦੋ ਤਿੰਨ ਮੀਟਿੰਗਾਂ ਕਰ ਚੁੱਕੀ ਹੈ, ਉੱਥੇ ਹੀ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਤੱਕ ਪਹੁੰਚ ਬਣਾ ਚੁੱਕੀ ਹੈ ।ਬਾਵਜੂਦ ਇਸ ਦੇ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ।

ਇਹ ਵੀ ਪੜ੍ਹੋ :  ਐੱਸ. ਜੀ. ਪੀ. ਸੀ. ਚੋਣਾਂ 'ਚ ਅਕਾਲੀ ਦਲ ਨੂੰ ਲਾਂਭੇ ਕਰਨ ਲਈ ਪੰਥਕ ਧੜੇ ਬਣਾ ਰਹੇ 'ਮਾਸਟਰ ਪਲਾਨ'

ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ 21 ਨਵੰਬਰ ਨੂੰ ਵਿਸ਼ੇਸ਼ ਮੀਟਿੰਗ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ । ਜਿਸ ਸਬੰਧੀ ਕਿਸਾਨ ਨੇਤਾਵਾਂ ਨੂੰ ਅੱਜ ਪੱਤਰ ਮਿਲ ਚੁੱਕਾ ਹੈ । ਇਹ ਮੀਟਿੰਗ ਭਲਕੇ ਚੰਡੀਗੜ੍ਹ ਵਿਚ ਹੋਵੇਗੀ । ਸੰਪਰਕ ਕਰਨ 'ਤੇ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ  ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਲਕੇ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਮੀਟਿੰਗ ਫਿਕਸ ਕੀਤੀ ਹੈ।

ਇਹ ਵੀ ਪੜ੍ਹੋ :  ਫਿਲੌਰ ਦੀ ਘਟਨਾ, ਪਤਨੀ ਨੇ ਥਾਣੇ 'ਚ ਕੀਤੀ ਪਤੀ ਦੀ ਸ਼ਿਕਾਇਤ, ਜਦੋਂ ਘਰ ਪੁੱਜੀ ਪੁਲਸ ਤਾਂ ਉੱਡੇ ਹੋਸ਼

ਉਧਰ ਕੱਲ੍ਹ ਦੀ ਮੀਟਿੰਗ ਵਿਚ ਕਿਸਾਨਾਂ ਨੇ ਕੀ ਗੱਲ ਕਰਨੀ ਹੈ ਆਖਣਾ ਹੈ ਜਾਂ ਕੀ ਮੰਗ ਰੱਖਣੀ ਹੈ, ਇਸ ਬਾਰੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ :  ਹੈਰਾਨ ਕਰਨ ਵਾਲੀ ਘਟਨਾ, 10 ਰੁਪਏ ਲਈ ਨੌਜਵਾਨ ਨੂੰ ਦਿੱਤੀ ਦਿਲ-ਦਹਿਲਾਉਣ ਵਾਲੀ ਮੌਤ

Gurminder Singh

This news is Content Editor Gurminder Singh