ਸੀ. ਬੀ. ਐੱਸ. ਈ. ਵੱਲੋਂ 12ਵੀਂ ਦੇ ਸਟੂਡੈਂਟਸ ਦਾ ਬੋਝ ਘੱਟ ਕਰਨ ਦੀ ਤਿਆਰੀ

03/27/2018 10:51:28 AM

ਜਲੰਧਰ (ਸੁਮਿਤ ਦੁੱਗਲ)— ਦੇਸ਼ ਦੇ ਸਭ ਵੱਡੇ ਐਜੂਕੇਸ਼ਨ ਬੋਰਡ ਸੀ. ਬੀ. ਐੱਸ. ਈ. ਵੱਲੋਂ ਹੁਣ 12ਵੀਂ ਕਲਾਸ 'ਚ ਪੜ੍ਹਨ ਵਾਲੇ ਵਿਦਿਆਰਥੀਆਂ 'ਤੇ ਪੜ੍ਹਾਈ ਦੇ ਬੋਝ ਨੂੰ ਘੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬੋਰਡ ਨੂੰ ਲੱਗਦਾ ਹੈ ਕਿ 12ਵੀਂ ਕਲਾਸ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਿਲੇਬਸ ਨੂੰ ਘੱਟ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਹੋਰ ਗਤੀਵਿਧੀਆਂ 'ਚ ਵੀ ਹਿੱਸਾ ਲੈ ਸਕਣ ਅਤੇ ਆਪਣੀ ਸਕੂਲ ਲਾਈਫ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਬੱਚਿਆਂ ਦੀ ਓਵਰਆਲ ਡਿਵੈੱਲਪਮੈਂਟ ਹੋ ਸਕੇ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਸੀ. ਬੀ. ਐੱਸ. ਈ. ਵੱਲੋਂ ਐੱਮ. ਐੱਚ. ਆਰ. ਡੀ. ਦੀ ਸਲਾਹ ਨੂੰ ਮੰਨਦਿਆਂ 12ਵੀਂ ਕਲਾਸ 'ਚ ਬੱਚਿਆਂ ਦੇ ਸਿਲੇਬਸ ਨੂੰ ਘੱਟ ਕਰਨ ਦਾ ਪਲਾਨ ਕੀਤਾ ਜਾ ਰਿਹਾ ਹੈ। ਇਸ ਪਲਾਨ ਦੇ ਤਹਿਤ ਕਲਾਸ ਬਾਰ੍ਹਵੀਂ ਦੇ ਪਾਠਕ੍ਰਮ 'ਚੋਂ ਕਈ ਮਹੱਤਵਪੂਰਨ ਚੈਪਟਰ ਹਟਾਏ ਜਾਣਗੇ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਜ਼ਰੂਰੀ ਚੈਪਟਰ ਕਲਾਸ 11ਵੀਂ ਦੇ ਪਾਠਕ੍ਰਮ 'ਚ ਐਡ ਕਰ ਦਿੱਤੇ ਜਾਣਗੇ। ਜੇਕਰ ਬੋਰਡ ਦੀ ਮੰਨੀਏ ਤਾਂ ਉਹ ਕਲਾਸ 12ਵੀਂ 'ਚੋਂ ਕੁਝ ਚੈਪਟਰ ਕਲਾਸ 11ਵੀਂ 'ਚ ਸ਼ਿਫਟ ਕਰ ਦੇਣਗੇ ਤਾਂ ਜੋ ਪਾਠਕ੍ਰਮ ਦੀ ਪੜ੍ਹਾਈ ਦੋ ਹਿੱਸਿਆਂ 'ਚ ਕੀਤੀ ਜਾ ਸਕੇ।