ਕੇਂਦਰ ਖ਼ਿਲਾਫ਼ ਡਟੇ ਪਿਓ ਨੇ ਟਿੱਕਰੀ ਬਾਰਡਰ ''ਤੇ ਹੀ ਮਨਾਇਆ ਧੀ ਦਾ ਪਹਿਲਾ ਜਨਮ ਦਿਨ

12/13/2020 6:22:08 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪਿਛਲੇ ਕਈ ਦਿਨਾਂ ਤੋਂ ਜਿੱਥੇ ਕਿਸਾਨ ਦਿੱਲੀ ਧਰਨੇ 'ਚ ਡਟੇ ਹੋਏ ਹਨ ਅਤੇ ਲਗਾਤਾਰ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਮੋਦੀ ਸਰਕਾਰ ਤੇ ਦਬਾਅ ਬਣਾ ਰਹੇ ਹਨ। ਉਥੇ ਪਿਛਲੇ 18 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਸਾਥੀਆਂ ਸਮੇਤ ਧਰਨੇ 'ਚ ਡਟੇ ਹੋਏ ਹਨ।ਅੱਜ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਧੀ ਦਾ ਪਹਿਲਾ ਜਨਮ ਦਿਨ ਵੀ ਕਿਸਾਨਾਂ ਨੇ ਕੇਕ ਕੱਟ ਕੇ ਅਤੇ ਦਿੱਲੀ ਦੇ ਲੋਕਾਂ ਨੂੰ ਪੌਦੇ ਵੰਡ ਕੇ ਸੜਕ ਤੇ ਧਰਨੇ ਵਿਚ ਹੀ ਮਨਾਇਆ।

ਇਹ ਵੀ ਪੜ੍ਹੋ:  ​​​​​​ਦੁਖ਼ਦ ਖ਼ਬਰ: ਕੈਪਟਨ ਅਮਰਿੰਦਰ ਸਿੰਘ ਦੀ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਦਾ ਦਿਹਾਂਤ

ਇਸ ਜਨਮ ਦਿਨ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਬੇਟੀ ਸਿਦਕਸੀਰ ਛੀਨੀਵਾਲ ਦੇ ਜਨਮ ਦਿਨ ਦੀ ਖੁਸ਼ੀ ਕਿਸਾਨਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਦੀਆਂ ਧੀਆਂ ਨੂੰ ਸਾਨੂੰ ਪੁੱਤਰਾਂ ਤੋਂ ਵੱਧ ਪਿਆਰ ਕਰਨਾ ਚਾਹੀਦਾ ਹੈ।ਕਿਉਂਕਿ ਸਾਡੀਆਂ ਪੰਜਾਬੀ ਧੀਆਂ ਨੇ ਜਿੱਥੇ ਦੇਸ਼ਾਂ-ਵਿਦੇਸ਼ਾਂ ਵਿਚ ਆਪਣਾ ਨਾਮ ਚਮਕਾਇਆ ਹੈ, ਉੱਥੇ ਆਪਣੇ ਵਿਰਾਸਤੀ ਖੇਤੀਬਾੜੀ ਧੰਦੇ ਵਿਚ ਵੀ ਹੱਥ ਵਟਾ ਰਹੀਆਂ ਹਨ। ਇਸ ਕਰਕੇ ਸਾਡੀਆਂ ਧੀਆਂ ਦੇਸ਼ ਅਤੇ ਕਿਸਾਨੀ ਦਾ ਸਰਮਾਇਆ ਹਨ। ਅੰਤ 'ਚ ਉਨ੍ਹਾਂ ਨੇ ਛੀਨੀਵਾਲ ਪਰਿਵਾਰ ਨੂੰ ਧੀ ਸਿਦਕਸੀਰ ਦੇ ਜਨਮ ਦਿਨ ਦੀ ਵਧਾਈ ਦਿੱਤੀ।ਇਸ ਮੌਕੇ ਮਹਿੰਦਰ ਸਿੰਘ, ਗੁਰਧਿਆਨ ਸਿੰਘ, ਸਿਕੰਤਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਜਗਦੇਵ ਸਿੰਘ, ਨਿਰਮਲ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।  

ਇਹ ਵੀ ਪੜ੍ਹੋ:  ਗੈਂਗਵਾਰ ਦਾ ਨਤੀਜਾ ਸੀ ਰਾਣਾ ਸਿੱਧੂ ਦਾ ਕਤਲ, ਲਾਰੇਂਸ ਗਰੁੱਪ ਤੁਰਿਆ ਦਵਿੰਦਰ ਬੰਬੀਹਾ ਗੈਂਗ ਨੂੰ ਖ਼ਤਮ ਕਰਨ ਦੇ ਰਾਹ

Shyna

This news is Content Editor Shyna