ਜਨਗਣਨਾ-2021 : ਦੱਸਣਾ ਪਵੇਗਾ ਕਿ ਇੰਟਰਨੈੱਟ ਚਲਾਉਂਦੇ ਹੋ ਜਾਂ ਨਹੀਂ?

08/01/2019 12:22:34 PM

ਲੁਧਿਆਣਾ : ਸਾਲ 2021 'ਚ 10 ਸਾਲਾਂ ਬਾਅਦ ਜਨਗਣਨਾ ਦੇ ਆਂਕੜੇ ਜਾਰੀ ਕੀਤੇ ਜਾਣਗੇ ਅਤੇ ਇਹ ਕੰਮ ਸਾਲ 2020 'ਚ ਹੀ ਸ਼ੁਰੂ ਹੋ ਜਾਵੇਗਾ। ਇਸ ਵਾਰ ਜਨਗਣਨਾ 'ਚ ਕਈ ਤਰ੍ਹਾਂ ਦੇ ਤੱਥ ਅਜਿਹੇ ਹਨ, ਜਿਨ੍ਹਾਂ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ। ਦੇਸ਼ 'ਚ ਇੰਟਰਨੈੱਟ ਖਪਤਕਾਰਾਂ ਦੀ ਗਿਣਤੀ ਵਧ ਰਹੀ ਹੈ। ਇਸ ਵਾਰ ਲੋਕਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਉਹ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ ਜਾਂ ਨਹੀਂ। ਇਹ ਸਵਾਲ ਸਿਰਫ ਘਰ ਦੇ ਮੁਖੀਆਂ ਤੋਂ ਹੀ ਨਹੀਂ, ਸਗੋਂ ਬਾਕੀ ਮੈਂਬਰਾਂ ਤੋਂ ਵੀ ਪੁੱਛਿਆ ਜਾਵੇਗਾ।

ਪੰਜਾਬ ਸਰਕਾਰ ਦੇ ਡਾਇਰੈਕਟਰ ਆਫ ਮੈਨਸ ਨੇ ਜਨਗਣਨਾ ਦੌਰਾਨ ਲੋਕਾਂ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਜਾਰੀ ਕੀਤੀ ਹੈ, ਜੋ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਹੈ। ਸਾਲ 2011 ਦੀ ਜਨਗਣਨਾ ਤੱਕ ਇੰਟਰਨੈੱਟ ਦਾ ਇਸਤੇਮਾਲ ਆਮ ਲੋਕਾਂ ਦੀ ਪਹੁੰਚ ਤੱਕ ਨਹੀਂ ਸੀ, ਜਦੋਂ ਕਿ ਹੁਣ ਇੰਟਰਨੈੱਟ ਵੱਡੀ ਗਿਣਤੀ 'ਚ ਲੋਕ ਇਸਤੇਮਾਲ ਕਰ ਰਹੇ ਹਨ। ਘਰਾਂ ਦੇ ਕਿਨ੍ਹਾਂ-ਕਿਨ੍ਹਾਂ ਲੋਕਾਂ ਦਾ ਬੈਂਕ 'ਚ ਅਕਾਊਂਟ ਹੈ ਅਤੇ ਕਿੰਨਿਆਂ ਕੋਲ ਪੈਨ ਕਾਰਡ ਹਨ, ਇਹ ਜਾਣਕਾਰੀ ਵੀ ਦੇਣੀ ਪਵੇਗੀ। ਅਸਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਿੰਨੀਆਂ ਵੀ ਯੋਜਨਾਵਾਂ ਹਨ, ਉਨ੍ਹਾਂ ਨਾਲ ਸਬੰਧਿਤ ਜਾਣਕਾਰੀਆਂ ਇਸ ਵਾਰ ਜਨਗਣਨਾ ਦੌਰਾਨ ਇਕੱਠੀਆਂ ਕੀਤੀਆਂ ਜਾਣਗੀਆਂ।

Babita

This news is Content Editor Babita