CBSE: 10ਵੀਂ ਤੇ 12ਵੀਂ ਦੇ ਵਿਦਿਆਰਥੀ 15 ਜੁਲਾਈ ਤੱਕ ਬਦਲ ਸਕਦੇ ਹਨ ਵਿਸ਼ਾ

05/11/2019 1:53:37 PM

ਜਲੰਧਰ—ਮਾਤਾ-ਪਿਤਾ ਅਤੇ ਕਿਸੇ ਦੋਸਤ ਦੇ ਕਹਿਣ 'ਤੇ 9ਵੀਂ ਜਾਂ 11ਵੀਂ 'ਚ ਮੁਸ਼ਕਲ ਸਬਜੈਕਟ ਲੈਣ ਵਾਲੇ ਵਿਦਿਆਰਥੀਆਂ ਹੁਣ ਵਿਸ਼ਾ ਬਦਲ ਸਕਦੇ ਹਨ। ਉਨ੍ਹਾਂ ਨੂੰ 15 ਜੁਲਾਈ ਤੱਕ ਅਪਲਾਈ ਰਿਕਵੈਸਟ ਭੇਜਣੀ ਹੋਵੇਗੀ। ਸੀ.ਬੀ.ਐੱਸ.ਈ. ਦੀ ਵੈੱਬਸਾਈਟ 'ਤੇ ਫਾਰਮ ਉਪਲੱਬਧ ਹੈ। ਪਿਛਲੀ ਕਲਾਸ ਦਾ ਰਿਪੋਰਟ ਕਾਰਡ, ਜੇਕਰ ਸਕੂਲ ਬਦਲਣਾ ਹੈ ਜਾਂ ਸਕੂਲ ਬਦਲਿਆ ਹੈ ਤਾਂ ਟਰਾਂਸਫਰ ਸਰਟੀਫਿਕੇਟ ਅਤੇ ਮੈਡੀਕਲ ਸਰਟੀਫਿਕੇਟ ਸਕੂਲ 'ਚ ਦੇਣਾ ਹੋਵੇਗਾ। ਇਸ ਤੋਂ ਬਾਅਦ ਸਕੂਲ ਕਾਰਨ ਦੇਖੇਗਾ, ਕੀ ਕਾਰਨ ਅਸਲ ਹੈ। ਪਿਛਲੀ ਜਮਾਤ 'ਚ ਪਰਫਾਰਮੈਂਸ ਕੀ ਸੀ, ਨਵਾਂ ਸਬਜੈਕਟ ਅਤੇ ਉਨ੍ਹਾਂ ਦੇ ਟੀਚਰ ਸਕੂਲ 'ਚ ਹਨ ਜਾਂ ਨਹੀਂ। ਹਰੇਕ ਸਕੂਲ 'ਚ 10ਵੀਂ ਅਤੇ 12ਵੀਂ ਜਮਾਤ 'ਚੋਂ ਸਿਰਫ ਇਕ-ਇਕ ਕੇਸ ਹੀ ਕੰਸੀਡਰ ਕੀਤਾ ਜਾਵੇਗਾ। ਸਕੂਲ ਲਈ ਡੈੱਡਲਾਈਨ 21 ਜੁਲਾਈ ਹੈ। ਦਯਾਨੰਦ ਮਾਡਲ ਸਕੂਲ ਮਾਡਲ ਟਾਊਨ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਡਾਕਿਊਮੈਂਟ 'ਚ ਕੋਈ ਕਮੀ ਹੋਵੇ ਜਾਂ ਰਿਕਵੈਸਟ 'ਚ ਕੁਝ ਰਹਿ ਗਿਆ ਹੋਵੇ ਤਾਂ ਰੀਜਨਲ ਦਫ਼ਤਰ 20 ਅਗਸਤ ਤੱਕ ਸਕੂਲ ਨਾਲ ਗੱਲ ਕਰ ਸਕਦੇ ਹਨ। 27 ਅਗਸਤ ਤੱਕ ਸਕੂਲਜ਼ ਨੂੰ ਕਮੀ ਦੂਰ ਕਰਨੀ ਹੋਵੇਗੀ। ਬੋਰਡ ਨੇ ਮਰਜ਼ੀ ਨਾਲ ਬੱਚੇ ਦਾ ਵਿਸ਼ਾ ਬਦਲਣ ਵਾਲੇ ਮਾਤਾ-ਪਿਤਾ ਦੀ ਰਿਕਵੈਸਟ ਨਹੀਂ ਲਵੇਗੀ।

ਸਟੇਟ ਕੌਂਸਲ ਆਫ ਐਜ਼ੂਕੇਸ਼ਨ ਰਿਸਰਚ ਐਂਡ ਟਰੇਨਿੰਗ ਨੇ ਪ੍ਰਾਇਮਰੀ ਸਕੂਲਜ਼ 'ਚ ਮਿਊਜ਼ਿਕ ਦਾ ਪੀਰੀਅਡ ਜ਼ਰੂਰੀ ਕਰ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪ੍ਰਾਇਮਰੀ ਸਕੂਲ 'ਚ ਮਿਊਜ਼ਿਕ ਟੀਚਰ ਹੋਣ ਦੇ ਬਾਵਜੂਦ ਸੰਸਕ੍ਰਿਤ ਗਤੀਵਿਧੀਆਂ ਨੂੰ ਤਵਜੋਂ ਨਹੀਂ ਦਿੱਤੀ ਜਾਂਦੀ। ਇਸ ਲਈ ਇਹ ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਣ। ਇਸ ਲਈ ਇਕ ਪੀਰੀਅਡ ਮਿਊਜ਼ਿਕ ਦਾ ਜ਼ਰੂਰੀ ਕੀਤਾ ਜਾਵੇ।

Shyna

This news is Content Editor Shyna