CBSE 12 ਵੀਂ ਦੇ ਨਤੀਜੇ ''ਚ ਜਲੰਧਰ ਸ਼ਹਿਰ ਦੇ ਇਨ੍ਹਾਂ ਵਿਦਿਆਰਥੀਆਂ ਨੇ ਕੀਤਾ ਟੌਪ

07/14/2020 4:54:36 PM

ਜਲੰਧਰ (ਵਿਨੀਤ ਜੋਸ਼ੀ)— ਸੀ. ਬੀ. ਐੱਸ. ਈ. ਨੇ 12ਵੀਂ ਦਾ ਨਤੀਜਾ ਬੀਤੇ ਦਿਨ ਦੁਪਹਿਰ ਐਲਾਨ ਦਿਤਾ ਪਰ ਇਸ ਵਾਰ ਕੋਵਿਡ-19 ਮਹਾਮਾਰੀ ਕਾਰਨ ਹਰ ਵਾਰ ਦੀ ਤਰ੍ਹਾਂ ਆਪਣਾ ਨਤੀਜਾ ਵੇਖਣ ਲਈ ਕਾਫ਼ੀ ਹੱਦ ਤੱਕ ਵਿੱਦਿਆਰਥੀ ਸਕੂਲਾਂ 'ਚ ਇਕੱਠੇ ਨਹੀਂ ਹੋਏ ਅਤੇ ਆਪਣੇ-ਆਪਣੇ ਘਰਾਂ ਵੱਲੋਂ ਹੀ ਆਨਲਾਈਨ ਹੋ ਕੇ ਨਤੀਜੇ ਜਾਣਨ ਲਈ ਕਾਫ਼ੀ ਉਤਸੁਕ ਵਿਖੇ। ਨਤੀਜੇ ਵੇਖਣ ਤੋਂ ਬਾਅਦ ਚੰਗੇ ਅੰਕ ਪਾਉਣ ਵਾਲੇ ਵਿਦਿਆਰਥੀਆਂ ਦੇ ਚਿਹਰੇ ਜਿੱਥੇ ਖਿੜ੍ਹੇ ਵਿਖੇ, ਉਥੇ ਹੀ ਸਕੂਲ ਪ੍ਰਬੰਧਕ ਉਨ੍ਹਾਂ ਦੀਆਂ ਉਪਲੱਬਧੀਆਂ ਅਤੇ ਸਕੂਲ ਸਟਾਫ ਦੀ ਮਿਹਨਤ ਦੇ ਸ਼ਾਨਦਾਰ ਨਤੀਜੇ ਆਉਣ 'ਤੇ ਇਕ-ਦੂਜੇ ਨੂੰ ਫੋਨ 'ਤੇ ਵਧਾਈਆਂ ਦੇਣ ਲੱਗੇ। ਨਤੀਜੇ ਸਬੰਧੀ ਜਾਣਕਾਰੀ ਹਾਸਲ ਕਰਨ 'ਚ ਰੁੱਝੇ ਅਧਿਆਪਕ ਅਤੇ ਮਾਪੇ ਬੱਚਿਆਂ ਦੇ ਅਗਾਮੀ ਭਵਿੱਖ ਲਈ ਵੀ ਸਲਾਹ ਮਸ਼ਵਰਾ ਦੇਣ ਲੱਗੇ। ਵਿੱਦਿਆਰਥੀਆਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਉੱਚ ਫੀਸਦੀਤਾ ਨੂੰ ਵੇਖਕੇ ਜਿੱਥੇ ਫੂਲੇ ਨਹੀਂ ਸਮਾ ਰਹੇ ਸਨ ਉਥੇ ਹੀ ਕੁਝ ਮਾਪੇ ਆਪਣੇ ਬੱਚਿਆਂ ਦੇ ਉਮੀਦ ਤੋਂ ਘੱਟ ਮਾਕਰਸ ਆਉਣ 'ਤੇ ਉਦਾਸ ਵੀ ਦਿਸੇ।

ਓਵਰ ਆਲ ਵੇਖਿਆ ਜਾਵੇ ਤਾਂ ਇਸ ਸਾਲ ਦਾ 12ਵੀ ਦਾ ਨਤੀਜਾ 88.78 ਫੀਸਦੀ ਰਿਹਾ, ਸੀ. ਬੀ. ਐੱਸ. ਈ. ਵੱਲੋਂ 12ਵੀ ਦੀ ਪ੍ਰੀਖਿਆ 15 ਫਰਵਰੀ ਵੱਲੋਂ 30 ਮਾਰਚ 2020 ਤੱਕ ਕਰਵਾਏ ਜਾਣ ਸਨ ਪਰ ਵਿਚ ਹੀ ਕੋਰੋਨਾ ਲਾਗ ਦੀ ਬੀਮਾਰੀ ਦੇ ਫੈਲਣ ਤੋਂ ਬਾਅਦ ਤਾਲਾਬੰਦੀ ਕਾਰਨ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬੋਰਡ ਪ੍ਰੀਖਿਆ ਨਾ ਕਰਵਾਏ ਜਾਣ ਦੇ ਫੈਸਲੇ ਦੇ ਬਾਅਦ ਸੀ. ਬੀ. ਐੱਸ. ਈ. ਨੇ ਨਤੀਜੇ ਨੂੰ ਬੀਤੇ ਦਿਨ ਐਲਾਨ ਦਿਤਾ। ਐਲਾਨੇ ਨਤੀਜੇ ਤੋਂ ਬਾਅਦ ਸਟੂਡੈਂਟਸ ਨੇ ਵੀ ਰਾਹਤ ਦਾ ਸਾਹ ਲਿਆ, ਕਿਉਂਕਿ ਉਹ ਵੀ ਪੇਪਰਾਂ ਅਤੇ ਨਤੀਜਿਆਂ ਸਬੰਧੀ ਕਾਫ਼ੀ ਚੰਤਿਤ ਹੋ ਰਹੇ ਸਨ।

ਐਲਾਨੇ ਨਤੀਜੀਆਂ ਅਨੁਸਾਰ ਨਾਨ-ਮੈਡੀਕਲ 'ਚ ਆਈ. ਸੀ. ਐੱਸ. ਈ. ਬੋਰਡ ਦੀਆਂ ਸਾਲ 2018 ਦੀਆਂ 10ਵੀਆਂ ਦੀਆਂ ਪ੍ਰੀਖਿਆਵਾਂ 'ਚ ਦੇਸ਼ਭਰ 'ਚ ਸੈਕਿੰਡ ਰਹਿਣ ਵਾਲੀ ਕੈਂਬ੍ਰਿਜ ਇੰਟਰਨੈਸ਼ਨਲ ਕੋ-ਐੱਡ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਚਾਹਿਲ (ਸਪੁੱਤਰੀ ਕਰਮਵੀਰ ਸਿੰਘ ਡੀ. ਐੱਸ. ਪੀ. ਵਿਜੀਲੈਂਸ, ਲੁਧਿਆਣਾ) ਨੇ 98 ਫੀਸਦੀ, ਮੈਡੀਕਲ 'ਚ ਡੀ. ਏ. ਵੀ. ਸੈਕੰਡਰੀ ਸਕੂਲ ਫਿਲੌਰ ਦੀ ਵਿਦਿਆਰਥਣ ਨਵਦੀਪ ਕੌਰ (ਸਪੁੱਤਰੀ ਗੁਰਦਾਵਰ ਸਿੰਘ, ਕਿਸਾਨ ) ਨੇ 98.4 ਫੀਸਦੀ ਕਾਮਰਸ 'ਚ ਸਾਲ 2018 ਦੀਆਂ 10ਵੀਆਂ ਦੀਆਂ ਪ੍ਰੀਖਿਆ ਵਿਚ ਦੇਸਭਰ ਵਿਚ ਥਰਡ ਰਹੀ ਐੱਮ. ਜੀ. ਐੱਨ. ਪਬਲਿਕ ਸਕੂਲ , ਅਰਬਨ ਐਸਟੇਟ ਦੀ ਵਿਦਿਆਰਥਣ ਅਭਿਯਾ ਅਰੋੜਾ (ਸਪੁੱਤਰੀ ਨਵੀਨ ਅਰੋੜਾ, ਬਿਜਨੇਸਮੈਨ) ਨੇ 99 ਫੀਸਦੀ ਅਤੇ ਆਰਟਸ ਸਟਰੀਮ ਵਿਚ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਅਨੁਸ਼ਕਾ ਪੁਨੀਆ (ਸਪੁੱਤਰੀ ਕਰਨਲ ਪ੍ਰਦੀਪ ਪੁਨੀਆ) ਨੇ 98.2 ਫੀਸਦੀ ਅੰਕ ਲੈ ਕੇ ਜ਼ਿਲੇ ਭਰ ਵਿਚ ਟਾਪ ਕੀਤਾ।

ਕਾਮਰਸ
ਫਸਟ ਇਨ ਸਿਟੀ
ਅਭਯਾ ਅਰੋੜਾ
ਐੱਮ. ਜੀ. ਐੱਨ. ਸਕੂਲ, ਅਰਬਨ ਅਸਟੇਟ
ਫੀਸਦੀ : 99 ਫੀਸਦੀ

ਸੈਕਿੰਡ ਇਨ ਸਿਟੀ 
ਈਸ਼ਾ ਜਿੰਦਲ
ਇਨੋਸੈਂਟ ਹਾਰਟਸ ਸਕੂਲ
ਫੀਸਦੀ : 98.6

ਥਰਡ ਇਨ ਸਿਟੀ 
ਧਰੁਵ
ਐੱਮ. ਜੀ. ਐੱਨ. ਪਬਲਿਕ ਸਕੂਲ,ਅਰਬਨ ਅਸਟੇਟ
ਸਾਨਯਾ ਗੁਪਤਾ, ਵੰਸ਼ਿਤਾ ਕੌੜਾ ਤੇ ਚਿਤਰਾ ਸਿੰਗਲਾ
(ਦਿੱਲੀ ਪਬਲਿਕ ਸਕੂਲ)

ਫੀਸਦੀ : 98.2
ਨਾਨ ਮੈਡੀਕਲ
ਫਸਟ ਇਨ ਸਿਟੀ 
ਜੈਸਮੀਨ ਕੌਰ ਚਾਹਲ
ਕੈਬ੍ਰਿਜ ਇੰਟਰਨੈਸ਼ਨਲ ਕੋ-ਐਡ ਸਕੂਲ
ਫੀਸਦੀ : 98

ਸੈਕਿੰਡ ਇਨ ਸਿਟੀ
ਬ੍ਰਹਮਜੋਤ ਕੌਰ
ਆਰਮੀ ਪਬਲਿਕ ਸਕੂਲ ਅਤੇ ਸੁਨਿਧੀ ਸ਼ਰਮਾ
ਡੀ. ਏ. ਵੀ. ਸੈਕੰਡਰੀ ਸਕੂਲ ਫਿਲੌਰ
ਫੀਸਦੀ : 97.8

ਥਰਡ ਇਨ ਸਿਟੀ
ਹਰਮਨਪ੍ਰੀਤ
ਆਰਮੀ ਪਬਲਿਕ ਸਕੂਲ
ਫੀਸਦੀ : 97.4

ਮੈਡੀਕਲ
ਫਸਟ ਇਨ ਸਿਟੀ
ਨਵਦੀਪ ਕੌਰ
ਡੀ. ਏ. ਵੀ. ਸੈਕੰਡਰੀ ਸਕੂਲ, ਫਿਲੌਰ
ਫੀਸਦੀ : 98.4

ਸੈਕਿੰਡ ਇਨ ਸਿਟੀ
ਕਰਨ
ਪੁਲਸ ਡੀ. ਏ. ਵੀ. ਪਬਲਿਕ ਸਕੂਲ
ਫੀਸਦੀ : 98

ਥਰਡ ਇਨ ਸਿਟੀ
ਅਭੈ ਤਕਿਆਰ
ਏ. ਪੀ. ਜੇ. ਸਕੂਲ, ਮਹਾਵੀਰ ਮਾਰਗ ਤੇ ਸੋਨਿਕਾ
ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ
ਫੀਸਦੀ : 97.8

ਆਰਟਸ
ਫਸਟ ਇਨ ਸਿਟੀ
ਅਨੁਸ਼ਕਾ ਪੁਨੀਆ
ਦਿੱਲੀ ਪਬਲਿਕ ਸਕੂਲ
ਫੀਸਦੀ : 98.2

ਸੈਕਿੰਡ ਇਨ ਸਿਟੀ
ਅਨਾਗਾਹ
ਆਰਮੀ ਪਬਲਿਕ ਸਕ ੂਲ
ਫੀਸਦੀ : 98

ਥਰਡ ਇਨ ਸਿਟੀ
ਅਰੂਸ਼ੀ ਸ਼ਰਮਾ
ਕੈਬ੍ਰਿਜ ਇੰਟਰਨੈਸ਼ਨਲ ਸਕੂਲ ਫਾਰ ਗਰਲਜ਼
ਫੀਸਦੀ : 97.6

ਟਾਪਰ ਦੀ ਇੰਟਰਵਿਊ

'ਸਖ਼ਤ ਮਿਹਨਤ ਕੀਤੀ ਸੀ, ਪੂਰਾ ਵਿਸ਼ਵਾਸ ਸੀ ਕਿ ਫਲ ਜ਼ਰੂਰ ਮਿਲੇਗਾ'


ਮੈਨੂੰ ਸ਼ੁਰੂ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਹੈ, ਇਸ ਤੋਂ ਪਹਿਲਾਂ 'ਮੈਂ ਦਸਵੀਂ ਦੀ ਪ੍ਰੀਖਿਆ ਵਿਚਟਾਪ ਕਰ ਕੇ ਦੇਸ਼ ਭਰ ਵਿਚ ਦੂਸਰਾ ਅਤੇ ਪੰਜਾਬ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਉਦੋਂ ਤੋਂ ਹੀ ਧਾਰ ਲਿਆ ਸੀ ਕਿ ਮੈਂ ਭਵਿੱਖ ਵਿਚ ਵੀ ਆਪਣੀ ਮਿਹਨਤ ਦੇ ਦਮ 'ਤੇ ਅਗਲੇ ਪੇਪਰਾਂ ਵਿਚ ਵੀ ਟਾਪ ਪੁਜ਼ੀਸ਼ਨ ਹਾਸਲ ਕਰਾਂਗੀ, ਅੱਜ ਰਿਜ਼ਲਟ ਵਿਚ ਟਾਪ ਕਰਨਾ ਅਸਲ ਵਿਚ ਮੇਰੇ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੈਂ ਜਿਸ ਤਰ੍ਹਾਂ ਸਖ਼ਤ ਮਿਹਨਤ ਕੀਤੀ ਹੈ, ਮੈਨੂੰ ਉਸਦਾ ਫਲ ਜ਼ਰੂਰ ਮਿਲੇਗਾ। ਮੈਂ ਆਪਣੀ ਸਫਲਤਾ ਦਾ ਸਿਹਰਾ ਆਪਣੀ ਮੰਮੀ ਗੁਰਪ੍ਰੀਤ ਕੌਰ ਅਤੇ ਪਾਪਾ ਡੀ. ਐੱਸ. ਪੀ. ਵਿਜੀਲੈਂਸ ਲੁਧਿਆਣਾ ਕਰਮਵੀਰ ਸਿੰਘ ਚਾਹਲ ਨੂੰ ਦਿੰਦੀ ਹਾਂ, ਜਿਨ੍ਹਾਂ ਸਦਾ ਅੱਗੇ ਵਧਣ ਲਈ ਮੇਰਾ ਉਤਸ਼ਾਹ ਵਧਾਇਆ ਹੈ। ਆਪਣੀ ਸਟੱਡੀ ਦਾ ਬੇਸ ਮਜ਼ਬੂਤ ਕਰਨ ਲਈ ਮੈਂ ਆਪਣੇ ਸੇਂਟ ਜੋਸਫ ਸਕੂਲ ਦੇ 10ਵੀਂ ਦੇ ਟੀਚਰਜ਼ ਕੁਲਵਿੰਦਰ ਕੌਰ, ਮਾਈਕਲ ਰਾਵ ਤੋਂ ਇਲਾਵਾ ਹੁਣ ਕੈਂਬ੍ਰਿਜ ਸਕੂਲ ਦੇ ਹਰਵੀਨ ਕੌਰ (ਕੈਮਿਸਟਰੀ), ਮਨੀਸ਼ ਸਰ, ਰਾਜੀਵ ਦਿਵੇਦੀ (ਮੈਥਸ), ਈਸ਼ ਦੀਪ ਮਿਨਹਾਸ (ਫਿਜ਼ਿਕਸ), ਰਾਜਿੰਦਰ ਕੌਰ ਮੈਡਮ ਅਤੇ ਮੋਨਿਕਾ ਮੈਡਮ (ਇੰਗਲਿਸ਼), ਜਿਨ੍ਹਾਂ ਮੇਰੇ ਹਰ ਡਾਊਟ ਨੂੰ ਕਲੀਅਰ ਕਰ ਕੇ ਮੇਰੀ ਮਦਦ ਕੀਤੀ। ਮਿਊਜ਼ਿਕ ਸੁਣਨਾ ਮੈਨੂੰ ਬਹੁਤ ਪਸੰਦ ਹੈ ਅਤੇ ਲਾਅਨ ਟੈਨਿਸ ਮੇਰੀ ਪਸੰਦੀਦਾ ਗੇਮ ਹੈ। ਇਸਦੇ ਨਾਲ ਹੀ ਕਦੀ-ਕਦੀ ਸਵਿਮਿੰਗ ਕਰਨਾ ਵੀ ਮੇਰਾ ਸ਼ੌਕ ਹੈ। ਖਾਲੀ ਸਮੇਂ ਵਿਚ ਬੁੱਕਸ ਰੀਡਿੰਗ ਕਰਦੀ ਹਾਂ ਅਤੇ ਭਵਿੱਖ ਵਿਚ ਸਿਵਲ ਸੇਵਾ ਵਿਚ ਜਾ ਕੇ ਦੇਸ਼ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹਾਂ।'- ਜੈਸਮੀਨ ਕੌਰ ਚਾਹਲ (ਸਿਟੀ ਟਾਪਰ, ਨਾਨ ਮੈਡੀਕਲ 98 ਫੀਸਦੀ ਨੰਬਰ) ਕੈਂਬ੍ਰਿਜ ਇੰਟਰਨੈਸ਼ਨਲ ਕੋ-ਐਡ ਸਕੂਲ

'ਸੈਲਫ ਸਟੱਡੀ ਇਜ਼ ਬੈਸਟ, ਟਾਪ ਕਰਨ ਲਈ ਟਿਊਸ਼ਨਜ਼ ਦੀ ਜ਼ਰੂਰਤ ਨਹੀਂ'
'ਸੈਲਫ ਸਟੱਡੀ ਨਾਲ ਮੇਰੇ ਇੰਨੇ ਚੰਗੇ ਨੰਬਰ ਆਏ ਹਨ ਜੋ ਕੁਝ ਮੇਰੇ ਟੀਚਰਸ ਨੇ ਮੈਨੂੰ ਪੜ੍ਹਾਇਆ, ਉਸੇ ਨਾਲ ਹੀ ਮੈਂ ਬਿਨਾਂ ਟਿਊਸ਼ਨ ਅਤੇ ਬਿਨਾਂ ਕਿਸੇ ਐਕਸਟਰਾ ਕੋਚਿੰਗ ਦੇ ਰਿਵਾਈਜ਼ ਕਰ ਕੇ ਸੈਲਫ ਸਟੱਡੀ ਵੀ ਕੀਤੀ। ਇਸ ਲਈ ਮੈਂ ਕਹਿੰਦੀ ਹਾਂ ਕਿ 'ਨੋ ਟਿਊਸ਼ਨ, ਨੋ ਕੋਚਿੰਗ, ਸੈਲਫ ਸਟੱਡੀ ਇਜ਼ ਬੈਸਟ'। ਜੇ ਕੋਈ ਮੁਸ਼ਕਲ ਟਾਪਿਕ ਹੱਲ ਕਰਨ ਵਿਚ ਪ੍ਰੇਸ਼ਾਨੀ ਆਉਂਦੀ ਤਾਂ ਨੈੱਟ ਦਾ ਸਹਾਰਾ ਲੈਂਦੀ। ਇੰਟਰਨੈੱਟ ਸਟੱਡੀ ਦਾ ਵੀ ਮੈਨੂੰ ਕਾਫੀ ਫਾਇਦਾ ਮਿਲਿਆ। 12ਵੀਂ ਦੇ ਪੇਪਰਾਂ ਦੀ ਤਿਆਰੀ ਦੇ ਲਈ ਮੈਂ 10ਵੀਂ ਤੋਂ ਬਾਅਦ ਹੀ ਸੀਰੀਅਸ ਹੋ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਇਸ ਲਈ 2 ਸਾਲਾਂ ਦੀ ਤਿਆਰੀ ਨੇ ਮੈਨੂੰ ਅੱਜ ਇਸ ਮੁਕਾਮ 'ਤੇ ਪਹੁੰਚਾਇਆ। ਰਿਜ਼ਲਟ ਲਈ ਮੈਂ ਸੋਚਿਆ ਸੀ ਕਿ ਚੰਗਾ ਆਵੇਗਾ ਪਰ ਕਾਮਰਸ ਵਿਚ ਸਿਟੀ ਟਾਪਰ ਬਣਨਾ ਮੇਰੇ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਪਿਤਾ ਨਵੀਨ ਅਰੋੜਾ ਅਤੇ ਮਾਤਾ ਦੇਵਿਕਾ ਅਰੋੜਾ ਨੇ ਮੈਨੂੰ ਸਦਾ ਪੜ੍ਹਨ ਵਿਚ ਸਹਿਯੋਗ ਦਿੱਤਾ, ਛੋਟੇ ਭਰਾ ਨਮਿਸ਼ ਅਰੋੜਾ ਦੀ ਸਟੱਡੀ ਵਿਚ ਉਸਦੀ ਮਦਦ ਕਰਦੀ ਰਹਿੰਦੀ ਹਾਂ। ਪਾਪਾ ਕੋਲ ਐੱਚ. ਡੀ. ਐੱਫ. ਸੀ. ਲੋਨ ਦੀ ਫ੍ਰੈਂਚਾਈਜੀ ਹੈ। ਇਸੇ ਕਾਰਣ ਮੇਰਾ ਵੀ ਇੰਟਰਸਟ ਫਾਈਨਾਂਸ਼ੀਅਲ ਲਾਈਨ ਵਿਚ ਹੀ ਜਾਣ ਦਾ ਹੈ।'-ਅਭਯਾ ਅਰੋੜਾ (ਸਿਟੀ ਟਾਪਰ, ਕਾਮਰਸ, 99 ਫੀਸਦੀ ਨੰਬਰ) ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ

'ਬਿਜ਼ਨੈੱਸ ਮੈਨੇਜਮੈਂਟ 'ਚ ਕਰੀਅਰ ਬਣਾਉਣ ਦਾ ਹੈ ਸੁਪਨਾ'
'ਪਹਿਲਾਂ ਤੋਂ ਹੀ ਉਮੀਦ ਸੀ ਕਿ ਚੰਗੇ ਨੰਬਰ ਆਉਣਗੇ। ਭਵਿੱਖ ਵਿਚ ਬਿਜ਼ਨੈੱਸ ਮੈਨੇਜਮੈਂਟ ਕਰਕੇ ਬਿਜ਼ਨੈੱਸ ਦੇ ਖੇਤਰ ਵਿਚ ਨਾਮ ਕਮਾਉਣ ਦਾ ਸੁਪਨਾ ਹੈ। ਪਿਤਾ ਕਰਨਲ ਪ੍ਰਦੀਪ ਪੂਨੀਆ ਨੇ ਹਮੇਸ਼ਾ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ ਹੈ। ਮਾਤਾ ਅਨੀਤਾ ਪੂਨੀਆ ਨੇ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਪੜ੍ਹਾਈ ਦੇ ਸਮੇਂ ਨੂੰ ਮੈਨੇਜ ਕਰ ਕੇ ਫਿੱਟ ਰਹਿਣ ਦੀ ਸਿੱਖਿਆ ਦਿੱਤੀ ਹੈ। ਖਾਲੀ ਸਮੇਂ ਵਿਚ ਕਿਤਾਬਾਂ ਪੜ੍ਹਨਾ, ਮਨ ਦੇ ਵਿਚਾਰ ਲਿਖਣਾ ਅਤੇ ਸੰਗੀਤ ਸੁਣਨਾ ਪਸੰਦ ਹੈ। ਰੋਜ਼ਾਨਾ 8 ਤੋਂ 9 ਘੰਟੇ ਪੜ੍ਹਾਈ ਕਰਦੀ ਸੀ, ਪੜ੍ਹਾਈ ਦੌਰਾਨ ਪਹਿਲ ਕੰਸੈਪਟ ਕਲੀਅਰ ਕਰਨ ਨੂੰ ਦਿੱਤੀ।'-ਅਨੁਸ਼ਕਾ ਪੂਨੀਆ (ਸਿਟੀ ਟਾਪਰ, ਆਰਟਸ 98.2 ਫੀਸਦੀ ਨੰਬਰ) ਦਿੱਲੀ ਪਬਲਿਕ ਸਕੂਲ

shivani attri

This news is Content Editor shivani attri