CBSE 12ਵੀਂ  ਦੇ ਨਤੀਜਿਆਂ ਵਿਚ ਜਲੰਧਰ ਜ਼ਿਲ੍ਹੇ 'ਚੋਂ ਟੌਪ ਕਰਨ ਵਾਲੇ ਵਿਦਿਆਰਥੀਆਂ ਦੇ ਜਾਣੋ ਕੀ ਨੇ ਟੀਚੇ

07/31/2021 2:57:59 PM

ਜਲੰਧਰ- ਆਰਟਸ ਵਿਚੋਂ 98.2 ਫ਼ੀਸਦੀ ਅੰਕ ਹਾਸਲ ਕਰਨ ਵਾਲੇ (ਪੁਲਸ ਡੀ. ਏ. ਵੀ. ਪਬਲਿਕ ਸਕੂਲ) ਦੇ ਵਿਦਿਆਰਥੀ ਤਰਪਨ ਸੋਨੀ ਨੇ ਦੱਸਿਆ ਕਿ ਪੜ੍ਹਨ ਦਾ ਸ਼ੌਕ ਮੈਨੂੰ ਸ਼ੁਰੂ ਤੋਂ ਹੀ ਰਿਹਾ ਹੈ ਪਰ ਇਸ ਵਾਰ ਬਿਨਾਂ ਐਗਜ਼ਾਮ ਦੇ ਰਿਜ਼ਲਟ ਆਉਣਾ ਮੇਰੇ ਲਈ ਨਵਾਂ ਚੈਲੇਂਜ ਰਿਹਾ। ਫਿਰ ਵੀ ਮੈਨੂੰ ਪੂਰਾ ਭਰੋਸਾ ਸੀ ਕਿ 10ਵੀਂ ਅਤੇ 11ਵੀਂ ਵਿਚ ਮੈਂ ਵਧੀਆ ਅੰਕ ਹਾਸਲ ਕੀਤੇ ਸਨ। ਹਾਲ ਹੀ ਵਿਚ ਕਲੈਟ ਦਾ ਐਗਜ਼ਾਮ ਦਿੱਤਾ ਸੀ, ਜਿਸ ਵਿਚ ਦੇਸ਼ ਭਰ ਦੇ 65 ਹਜ਼ਾਰ ਵਿਦਿਆਰਥੀਆਂ ਵਿਚੋਂ ਮੈਨੂੰ 539 ਆਲ ਇੰਡੀਆ ਰੈਂਕ ਮਿਲਿਆ, ਜਿਹੜਾ ਮੇਰੇ ਲਈ ਕਾਫੀ ਖੁਸ਼ਨੁਮਾ ਪਲ ਰਿਹਾ। ਜੇਕਰ 12ਵੀਂ ਦੇ ਐਗਜ਼ਾਮ ਹੁੰਦੇ ਵੀ ਤਾਂ ਖੂਬ ਮਿਹਨਤ ਕਰ ਕੇ ਵਧੀਆ ਅੰਕ ਹਾਸਲ ਕਰਦਾ ਪਰ ਹੁਣ ਜਾਰੀ ਹੋਏ ਬਿਨਾਂ ਐਗਜ਼ਾਮ ਦੇ ਰਿਜ਼ਲਟ ਵਿਚ ਟਾਪ ਕਰ ਕੇ ਮੈਨੂੰ ਮੇਰੀ ਸੋਚ ਦੇ ਮੁਤਾਬਕ ਪੁਜ਼ੀਸ਼ਨ ਮਿਲੀ ਹੈ, ਜਿਸ ਲਈ ਮੈਂ ਸਭ ਤੋਂ ਵੱਧ ਆਪਣੇ ਅਧਿਆਪਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਲਾਕਡਾਊਨ ਦੇ ਮੁਸ਼ਕਲ ਸਮੇਂ ਵਿਚ ਆਨਲਾਈਨ ਕਲਾਸਾਂ ਵਿਚ ਪੜ੍ਹਾਇਆ ਅਤੇ ਮੇਰੇ ਹਰ ਡਾਊਟ ਨੂੰ ਕਲੀਅਰ ਵੀ ਕਰਵਾਇਆ। ਵੱਡਾ ਭਰਾ ਰਿਦਮ ਸੋਨੀ ਕੈਨੇਡਾ ਵਿਚ ਸਟੱਡੀ ਕਰ ਰਿਹਾ ਹੈ। ਉਹ ਵੀ ਮੈਨੂੰ ਅੱਗੇ ਵਧਣ ਲਈ ਮੋਟੀਵੇਟ ਕਰਦਾ ਰਹਿੰਦਾ ਹੈ ਅਤੇ ਪਾਪਾ (ਡਾ. ਅਨਿਲ ਸੋਨੀ) ਅਤੇ ਮੰਮੀ (ਸ਼ਮਿਲਾ ਸੋਨੀ) ਨੇ ਮੇਰੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਹਰ ਸਮੇਂ ਮੇਰੀ ਮਦਦ ਕੀਤੀ। ਖਾਲੀ ਸਮੇਂ ਵਿਚ ਕ੍ਰਿਕਟ ਖੇਡਣਾ ਮੈਨੂੰ ਬਹੁਤ ਪਸੰਦ ਹੈ ਅਤੇ ਭਵਿੱਖ ਵਿਚ ਮੈਂ ਸਿਵਲ ਸੇਵਾ ਦੇ ਖੇਤਰ ਵਿਚ ਜਾ ਕੇ ਦੇਸ਼ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ: ਜਲੰਧਰ: ਟੋਕੀਓ ਓਲੰਪਿਕਸ ਵਾਂਗ ਸੀ. ਬੀ. ਐੱਸ. ਈ. ਦੇ 12ਵੀਂ ਦੇ ਨਤੀਜਿਆਂ 'ਚ ਵੀ ਛਾਈਆਂ ਧੀਆਂ


ਪਾਪਾ ਤੋਂ ਪ੍ਰੇਰਿਤ ਹੋ ਕੇ ਮੈਂ ਵੀ ਬਣਾਂਗੀ ਸੀ. ਏ.
ਕਾਮਰਸ ਵਿਚੋਂ 98 ਫ਼ੀਸਦੀ ਅੰਕ ਹਾਸਲ ਕਰਨ ਵਾਲੀ (ਐੱਮ. ਜੀ. ਐੱਨ. ਸਕੂਲ) ਸ਼੍ਰੇਆ ਸੇਤੀਆ ਨੇ ਦੱਸਿਆ ਕਿ ਪੜ੍ਹਾਈ ਕਰਨ ਲਈ ਕੁਝ ਸਮਾਂ-ਹੱਦ ਨਿਰਧਾਰਿਤ ਕਰਨਾ ਮੁਸ਼ਕਿਲ ਹੈ। ਸਬਜੈਕਟ ਪੜ੍ਹਦੇ-ਪੜ੍ਹਦੇ ਇੰਨਾ ਇੰਟਰਸਟ ਬਣ ਜਾਂਦਾ ਹੈ ਕਿ 8 ਤੋਂ 9 ਘੰਟੇ ਕਦੋਂ ਬੀਤ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ। ਪਿਤਾ ਸੀ. ਏ. ਅਮਨ ਸੇਤੀਆ ਤੇ ਮਾਤਾ ਪੂਜਾ ਸੇਤੀਆ ਨੇ ਪੜ੍ਹਾਈ ਦੌਰਾਨ ਕਦੀ ਕਿਸੇ ਨੂੰ ਡਿਸਟਰਬ ਨਹੀਂ ਕਰਨ ਦਿੱਤਾ। ਪਾਪਾ ਤੋਂ ਇੰਨੀ ਪ੍ਰੇਰਣਾ ਮਿਲੀ ਹੈ ਕਿ ਭਵਿੱਖ ਵਿਚ ਪਾਪਾ ਵਾਂਗ ਸੀ. ਏ. ਬਣਨਾ ਚਾਹੁੰਦੀ ਹਾਂ। ਖਾਲੀ ਸਮੇਂ ਵਿਚ ਮੋਟੀਵੇਸ਼ਨਲ ਕਿਤਾਬਾਂ ਪੜ੍ਹਦੀ ਹਾਂ ਜਾਂ ਸੰਗੀਤ ਸੁਣ ਕੇ ਗੁਣਗੁਣਾਉਂਦੀ ਹਾਂ।


ਇਰਾਦਾ ਮਜ਼ਬੂਤ ਹੋਵੇ ਤਾਂ ਜ਼ਰੂਰ ਮਿਲਦੀ ਹੈ ‘ਸਫ਼ਲਤਾ’
ਕਾਮਰਸ ਵਿਚ 99.2 ਫ਼ੀਸਦੀ ਅੰਕ ਹਾਸਲ ਕਰਨ ਵਾਲੀ (ਏ. ਪੀ. ਸਕੂਲ ਮਹਾਵੀਰ ਮਾਰਗ) ਆਲੀਆ ਜੁਨੇਜਾ ਨੇ ਕਿਹਾ ਕਿ ਪੱਕਾ ਇਰਾਦਾ ਹੋਵੇ ਤਾਂ ਸਫ਼ਲਤਾ ਜ਼ਰੂਰ ਕਦਮ ਚੁੰਮਦੀ ਹੈ, ਇਸ ਲਈ 12ਵੀਂ ਕਾਮਰਸ ਵਿਚ 99.2 ਫ਼ੀਸਦੀ ਅੰਕ ਪ੍ਰਾਪਤ ਕਰ ਸਕੀ ਹਾਂ। ਪਿਤਾ ਸ਼ਰਨਪਾਲ ਜੁਨੇਜਾ ਅਤੇ ਮਾਤਾ ਰਾਖੀ ਜੁਨੇਜਾ ਦੀ ਇਕਲੌਤੀ ਧੀ ਹੋਣ ਕਾਰਨ ਹਮੇਸ਼ਾ ਦਿਲ ਦੀ ਇਹੀ ਇੱਛਾ ਸੀ ਕਿ ਉਨ੍ਹਾਂ ਦਾ ਹਰ ਖੇਤਰ ਵਿਚ ਨਾਂ ਰੌਸ਼ਨ ਕਰਾਂ। ਆਨਲਾਈਨ ਸਟੱਡੀਜ਼ ਕਾਰਨ ਮਨ ਵਿਚ ਇਕ ਡਰ ਵੀ ਸੀ ਕਿ ਪੜ੍ਹਾਈ ਵਿਚ ਕੋਈ ਘਾਟ ਨਾ ਰਹਿ ਜਾਵੇ ਪਰ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਇਹ ਸਫਲਤਾ ਪ੍ਰਾਪਤ ਕਰਨੀ ਮੁਮਕਿਨ ਹੋਈ ਹੈ। ਆਪਣੇ ਖਾਲੀ ਸਮੇਂ ਵਿਚ ਸ਼ਤਰੰਜ ਖੇਡਣਾ ਪਸੰਦ ਹੈ, ਜਿਸ ਤਹਿਤ ਮੈਂ ਨੈਸ਼ਨਲ ਲੈਵਲ ਤੱਕ ਸਫਲਤਾ ਵੀ ਪ੍ਰਾਪਤ ਕਰ ਚੁੱਕੀ ਹਾਂ। ਭਵਿੱਖ ਵਿਚ ਦਿੱਲੀ ਯੂਨੀਵਰਸਿਟੀ ਤੋਂ ਅੱਗੇ ਦੀ ਪੜ੍ਹਾਈ ਕਰ ਕੇ ਐੱਮ. ਬੀ. ਏ. ਕਰਨ ਦਾ ਸੁਪਨਾ ਹੈ। 

ਇਹ ਵੀ ਪੜ੍ਹੋ: ਜਲੰਧਰ: ਟਿਕਟਾਕ ਸਟਾਰ ਲਾਲੀ ਦਾ ਵਿਆਹ ਬਣਿਆ ਵਿਵਾਦ ਦਾ ਵਿਸ਼ਾ, 'ਜਾਗੋ' ’ਚ ਦੋਸਤਾਂ ਨੇ ਕੀਤੇ ਹਵਾਈ ਫਾਇਰ


ਡਾਕਟਰ ਬਣ ਕੇ ਕਰਾਂਗੀ ਲੋੜਵੰਦਾਂ ਦੀ ਸੇਵਾ
ਮੈਡੀਕਲ 'ਚੋਂ 98.4 ਫ਼ੀਸਦੀ ਅੰਕ ਹਾਸਲ ਕਰਨ ਵਾਲੀ (ਪੁਲਸ ਡੀ. ਏ. ਵੀ. ਪਬਲਿਕ ਸਕੂਲ) ਆਸਥਾ ਸਰਵਾਲ ਨੇ ਕਿਹਾ ਕਿ ਪਰਿਵਾਰ ਵਿਚ ਪਹਿਲਾਂ ਕਿਸੇ ਨੇ ਵੀ ਕਰੀਅਰ ਲਈ ਮੈਡੀਕਲ ਲਾਈਨ ਨੂੰ ਨਹੀਂ ਚੁਣਿਆ ਸੀ। ਮੈਨੂੰ ਖੁਸ਼ੀ ਹੈ ਕਿ ਮੈਂ 10ਵੀਂ ਤੋਂ ਬਾਅਦ ਮੈਡੀਕਲ ਸਟ੍ਰੀਮ ਦੀ ਚੋਣ ਕਰਕੇ ਉਸ ਵਿਚ 98.4 ਫ਼ੀਸਦੀ ਅੰਕ ਹਾਸਲ ਕੀਤੇ ਅਤੇ ਸਫ਼ਲ ਹੋ ਕੇ ਆਪਣੇ ਮਾਪਿਆਂ ਦਾ ਨਾਂ ਵੀ ਰੌਸ਼ਨ ਕੀਤਾ। ਪਿਤਾ ਨਿਤਿਨ ਸਰਵਾਲ ਅਤੇ ਮਾਤਾ ਪੂਜਾ ਸਰਵਾਲ ਦੀ ਇਕਲੌਤੀ ਧੀ ਹੋਣ ਕਾਰਨ ਹਮੇਸ਼ਾ ਮੈਂ ਇਹ ਜ਼ਿੰਮੇਵਾਰੀ ਸਮਝੀ ਕਿ ਕੁਝ ਅਜਿਹਾ ਕਰਾਂ, ਜਿਸ ਨਾਲ ਉਨ੍ਹਾਂ ਨੂੰ ਮੇਰੇ ’ਤੇ ਮਾਣ ਮਹਿਸੂਸ ਹੋਵੇ। ਆਪਣੇ ਖਾਲੀ ਸਮੇਂ ਵਿਚ ਕਿਤਾਬਾਂ ਪੜ੍ਹਨਾ ਅਤੇ ਸੰਗੀਤ ਸੁਣਨਾ ਪਸੰਦ ਹੈ। ਅਜੇ ਤਾਂ ਨੀਟ ਕਲੀਅਰ ਕਰਕੇ ਅੱਗੇ ਕਦਮ ਵਧਾਉਣ ਦੀ ਤਿਆਰੀ ਵਿਚ ਲੱਗੀ ਹਾਂ। ਭਵਿੱਖ ਵਿਚ ਡਾਕਟਰ ਬਣ ਕੇ ਲੋੜਵੰਦਾਂ ਦੀ ਸਹਾਇਤਾ ਕਰਨਾ ਮੇਰਾ ਮੁੱਖ ਟੀਚਾ ਹੈ।


ਹਰ ਪੁਆਇੰਟ ਨੂੰ ਸਮਝ ਕੇ ਕੀਤੀ ਪੜ੍ਹਾਈ ਕਦੀ ਨਹੀਂ ਭੁੱਲਦੀ
 ਨਾਨ-ਮੈਡੀਕਲ ਵਿਚ 99.2 ਫ਼ੀਸਦੀ ਅੰਕ ਹਾਸਲ ਕਰਨ ਵਾਲੀ (ਐੱਮ. ਜੀ. ਐੱਨ. ਸਕੂਲ ਅਰਬਨ ਅਸਟੇਟ) ਦੀ ਵਿਦਿਆਰਥਣ ਅਕਸ਼ਿਤਾ ਬਾਂਸਲ ਨੇ ਦੱਸਿਆ ਕਿ ਸਫ਼ਲਤਾ ਹਾਸਲ ਕਰਨ ਲਈ ਹਾਰਡ ਵਰਕ ਦੀ ਬਜਾਏ ਸਮਾਰਟ ਵਰਕ ਕਰਨਾ ਚਾਹੀਦਾ ਹੈ। ਰੱਟਾ ਲਾ ਕੇ ਕੀਤੀ ਗਈ ਪੜ੍ਹਾਈ ਭੁੱਲ ਹੀ ਜਾਂਦੀ ਹੈ ਪਰ ਹਰ ਪੁਆਇੰਟ ਨੂੰ ਸਮਝ ਕੇ ਕੀਤੀ ਗਈ ਪੜ੍ਹਾਈ ਕਦੀ ਨਹੀਂ ਭੁੱਲਦੀ। ਆਨਲਾਈਨ ਸਟੱਡੀਜ਼ ਨੂੰ ਟੀਚਰਜ਼ ਨੇ ਬਹੁਤ ਹੀ ਦਿਲਚਸਪ ਬਣਾ ਦਿੱਤਾ ਸੀ, ਜਿਸ ਨਾਲ ਸਾਰੇ ਕੰਸੈਪਟ ਆਸਾਨੀ ਨਾਲ ਕਲੀਅਰ ਹੋ ਗਏ ਸਨ, ਇਸ ਲਈ 99.2 ਫ਼ੀਸਦੀ ਅੰਕ ਹਾਸਲ ਕਰ ਕੇ ਇਹ ਸਫਲਤਾ ਪ੍ਰਾਪਤ ਕੀਤੀ ਹੈ। ਪਿਤਾ ਸੰਜੀਵ ਬਾਂਸਲ (ਐੱਸ. ਬੀ. ਆਈ. ਵਿਚ ਕਾਰਜਸ਼ੀਲ) ਅਤੇ ਮਾਤਾ ਸਨੇਹ ਬਾਂਸਲ (ਯੂਨੀਅਨ ਬੈਂਕ ਆਫ ਇੰਡੀਆ ’ਚ ਕਾਰਜਸ਼ੀਲ) ਨੇ ਹਮੇਸ਼ਾ ਮੈਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਅਤੇ ਸਟੱਡੀ ਅਤੇ ਕਰੀਅਰ ਨਾਲ ਸਬੰਧਤ ਕਦੀ ਕੋਈ ਦਬਾਅ ਨਹੀਂ ਪਾਇਆ। ਆਪਣੇ ਖਾਲੀ ਸਮੇਂ ਵਿਚ ਪੇਂਟਿੰਗ ਕਰਕੇ ਰੰਗਾਂ ਨਾਲ ਸਮਾਂ ਬਿਤਾਉਣਾ ਪਸੰਦ ਹੈ। ਮੈਂ ਸਾਫਟਵੇਅਰ ਇੰਜੀਨੀਅਰ ਬਣ ਕੇ ਮਾਂ-ਬਾਪ ਦਾ ਨਾਂ ਰੌਸ਼ਨ ਕਰਨ ਦਾ ਸੁਪਨਾ ਵੇਖਿਆ ਹੈ।

ਇਹ ਵੀ ਪੜ੍ਹੋ: ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਪੰਜਾਬ ਪੁਲਸ ਦੇ ਇਸ ਮੁਲਾਜ਼ਮ ਵਾਂਗ ਠੱਗੀ ਦੇ ਸ਼ਿਕਾਰ


ਰੱਟਾ ਲਾਉਣ ਦੀ ਬਜਾਏ ‘ਸਮਾਰਟ ਸਟੱਡੀ ਇਜ਼ ਬੈਸਟ’
ਨਾਨ-ਮੈਡੀਕਲ ਵਿਚੋਂ 98.4 ਫ਼ੀਸਦੀ ਅੰਕ ਹਾਸਲ ਕਰਨ ਵਾਲੀ (ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ)  ਪਲਕ ਦੁੱਗਲ ਨੇ ਦੱਸਿਆ ਕਿ ਉਮੀਦ ਤੋਂ ਵੱਧ ਮਿਲੇ ਤਾਂ ਬਹੁਤ ਖੁਸ਼ੀ ਹੁੰਦੀ ਹੈ। ਰਿਜ਼ਲਟ ਚੈੱਕ ਕੀਤਾ ਤਾਂ ਪਹਿਲਾਂ ਵਿਸ਼ਵਾਸ ਹੀ ਨਹੀਂ ਹੋਇਆ ਕਿ ਨਾਨ-ਮੈਡੀਕਲ ਵਿਚ 98.4 ਫ਼ੀਸਦੀ ਅੰਕ ਹਾਸਲ ਕੀਤੇ ਹਨ। ਪੇਰੈਂਟਸ ਅਤੇ ਟੀਚਰਜ਼ ਦੀ ਮੋਟੀਵੇਸ਼ਨ ਸਦਕਾ ਹੀ ਅੱਜ ਇਹ ਸਫ਼ਲਤਾ ਹਾਸਲ ਕਰ ਸਕੀ ਹਾਂ। ਪਿਤਾ ਸੰਜੀਵ ਦੁੱਗਲ ਅਤੇ ਮਾਤਾ ਵਿਸ਼ਾਲੀ ਦੁੱਗਲ ਨੇ ਪੜ੍ਹਾਈ ਦੇ ਨਾਲ-ਨਾਲ ਡਾਂਸ ਦਾ ਸ਼ੌਕ ਪੂਰਾ ਕਰਨ ਵਿਚ ਵੀ ਬਹੁਤ ਸਹਿਯੋਗ ਦਿੱਤਾ। ਪੜ੍ਹਾਈ ਵਿਚ ਹਾਰਡ ਵਰਕ ਜਾਂ ਰੱਟਾ ਲਾਉਣ ਦੀ ਬਜਾਏ ਸਮਾਰਟ ਸਟੱਡੀਜ਼ ਹੀ ਬੈਸਟ ਰਹਿੰਦੀ ਹੈ। ਭਵਿੱਖ ਵਿਚ ਕੰਪਿਊਟਰ ਇੰਜੀਨੀਅਰ ਬਣ ਕੇ ਪੇਰੈਂਟਸ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹਾਂ।

ਅੱਜ ਦਾ ਕੰਮ ਅੱਜ ਹੀ ਕਰ ਕੇ ਮਿਲਦੀ ਹੈ ‘ਸਕਸੈੱਸ’
ਨਾਨ-ਮੈਡੀਕਲ ਵਿਚੋਂ 99 ਫ਼ੀਸਦੀ ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਦੂਜੇ ਸਥਾਨ 'ਤੇ ਆਉਣ ਵਾਲੇ ਪੁਲਸ ਡੀ. ਏ. ਵੀ. ਸਕੂਲ ਦੀ ਓਮ ਗੁਪਤਾ ਨੇ ਦੱਸਿਆ ਕਿ ਭਵਿੱਖ ਵਿਚ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦਾ ਹਾਂ। ਖਾਲੀ ਸਮੇਂ ਵਿਚ ਸੰਗੀਤ ਸੁਣਨ, ਕਿਤਾਬਾਂ ਪੜ੍ਹਨ ਅਤੇ ਕੁਕਿੰਗ ਕਰਨ ਦਾ ਸ਼ੌਕ ਹੈ। ਪਾਪਾ ਨੇ ਪੜ੍ਹਾਈ ਕਰਨ ਲਈ ਹਮੇਸ਼ਾ ਸਹਿਯੋਗ ਦਿੱਤਾ ਅਤੇ ਮੰਮੀ ਨੇ ਸਿਖਾਇਆ ਕਿ ਅੱਜ ਦਾ ਕੰਮ ਅੱਜ ਕਰ ਕੇ ਜ਼ਿੰਦਗੀ ਵਿਚ ਸਕਸੈੱਸ ਮਿਲ ਸਕਦੀ ਹੈ। ਸਫਲਤਾ ਦਾ ਮੂਲ ਮੰਤਰ ਵੀ ਇਹੀ ਹੈ ਕਿ ਸਕੂਲ ਵਿਚ ਕਰਵਾਇਆ ਗਿਆ ਰੋਜ਼ ਦਾ ਕੰਮ ਘਰ ਆ ਕੇ ਦੁਬਾਰਾ ਦੁਹਰਾਉਣਾ ਚਾਹੀਦਾ ਹੈ। ਇਕ ਵਾਰ ਛੱਡਿਆ ਚੈਪਟਰ ਕਦੀ ਪੂਰਾ ਨਹੀਂ ਹੋ ਪਾਉਂਦਾ। 

ਵਧੀਆ ਨੰਬਰ ਲੈਣ ਲਈ ਟਿਊਸ਼ਨਸ ਦੀ ਲੋੜ ਨਹੀਂ
ਸੌਮਿਆ ਖੁਰਾਣਾ (ਕਾਮਰਸ, 96 ਫ਼ੀਸਦੀ ਅੰਕ) ਐੱਮ. ਜੀ. ਐੱਨ. ਸਕੂਲ ਅਰਬਨ ਅਸਟੇਟ ਨੇ ਦੱਸਿਆ ਕਿ ਸੈਲਫ ਸਟੱਡੀ ਨਾਲ ਮੇਰੇ ਇੰਨੇ ਵਧੀਆ ਅੰਕ ਆਏ ਹਨ, ਜੋ ਕੁਝ ਮੇਰੇ ਟੀਚਰਜ਼ ਨੇ ਮੈਨੂੰ ਪੜ੍ਹਾਇਆ, ਉਸਨੂੰ ਹੀ ਮੈਂ ਬਿਨਾਂ ਟਿਊਸ਼ਨ ਅਤੇ ਬਿਨਾਂ ਕਿਸੇ ਐਕਸਟਰਾ ਕੋਚਿੰਗ ਦੇ ਰਿਵਾਈਜ਼ ਕਰ ਕੇ ਸੈਲਫ ਸਟੱਡੀ ਵੀ ਕੀਤੀ, ਇਸ ਲਈ ਮੈਂ ਕਹਿੰਦੀ ਹਾਂ ‘ਨੋ ਟਿਊਸ਼ਨਸ, ਨੋ ਕੋਚਿੰਗ, ਸੈਲਫ ਸਟੱਡੀ ਇਜ਼ ਬੈਸਟ’। ਜੇਕਰ ਕੋਈ ਮੁਸ਼ਕਲ ਟਾਪਿਕ ਹੱਲ ਕਰਨ ਵਿਚ ਪ੍ਰੇਸ਼ਾਨੀ ਆਉਂਦੀ ਤਾਂ ਨੈੱਟ ਦਾ ਸਹਾਰਾ ਲੈਂਦੀ। ਇੰਟਰਨੈੱਟ ਸਟੱਡੀ ਦਾ ਵੀ ਮੈਨੂੰ ਕਾਫੀ ਫਾਇਦਾ ਮਿਲਿਆ। ਰਿਜ਼ਲਟ ਲਈ ਮੈਂ ਜਿਹੋ-ਜਿਹਾ ਸੋਚਿਆ ਸੀ, ਉਹੋ ਜਿਹਾ ਹੀ ਆਇਆ। ਪਾਪਾ ਰਵੀ ਖੁਰਾਣਾ (ਬਿਜ਼ਨੈੱਸਮੈਨ) ਅਤੇ ਮੰਮੀ ਮੋਨਿਕਾ ਖੁਰਾਣਾ ਨੇ ਵੀ ਮੈਨੂੰ ਸਦਾ ਪੜ੍ਹਨ ਵਿਚ ਸਹਿਯੋਗ ਦਿੱਤਾ। ਆਈ. ਏ. ਐੱਸ. ਅਧਿਕਾਰੀ ਬਣ ਕੇ ਮੈਂ ਦੇਸ਼ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹਾਂ। -

ਬਿਜ਼ਨੈੱਸ ਮੈਨੇਜਮੈਂਟ ’ਚ ਕਰੀਅਰ ਬਣਾਉਣ ਦਾ ਹੈ ਸੁਪਨਾ
ਨਿਮਰਤ (ਆਰਟਸ, 98 ਫ਼ੀਸਦੀ) ਪੁਲਸ ਡੀ. ਏ. ਵੀ. ਸਕੂਲ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਉਮੀਦ ਸੀ ਕਿ ਵਧੀਆ ਅੰਕ ਆਉਣਗੇ। ਭਵਿੱਖ ਵਿਚ ਬਿਜ਼ਨੈੱਸ ਮੈਨੇਜਮੈਂਟ ਕਰ ਕੇ ਬਿਜ਼ਨੈੱਸ ਦਾ ਖੇਤਰ ਵਿਚ ਨਾਂ ਕਮਾਉਣ ਦਾ ਸੁਪਨਾ ਹੈ। ਪਿਤਾ ਕਰਨਲ ਪ੍ਰਦੀਪ ਪੁਨੀਆ ਨੇ ਹਮੇਸ਼ਾ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ ਹੈ। ਪਿਤਾ ਅਨੀਤਾ ਪੁਨੀਆ ਨੇ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਪੜ੍ਹਾਈ ਦੇ ਸਮੇਂ ਨੂੰ ਮੈਨੇਜ ਕਰ ਕੇ ਫਿੱਟ ਰਹਿਣ ਦੀ ਸਿੱਖਿਆ ਦਿੱਤੀ ਹੈ। ਖਾਲੀ ਸਮੇਂ ਵਿਚ ਕਿਤਾਬਾਂ ਪੜ੍ਹਨਾ, ਮਨ ਦੇ ਵਿਚਾਰ ਲਿਖਣਾ ਅਤੇ ਸੰਗੀਤ ਸੁਣਨਾ ਪਸੰਦ ਹੈ। ਰੋਜ਼ਾਨਾ 8 ਤੋਂ 9 ਘੰਟੇ ਪੜ੍ਹਾਈ ਕਰਦੀ ਸੀ। ਪੜ੍ਹਾਈ ਦੌਰਾਨ ਪਹਿਲ ਕੰਸੈਪਟ ਕਲੀਅਰ ਕਰਨ ਨੂੰ ਦਿੱਤੀ।



ਟਾਈਮ ਮੈਨੇਜਮੈਂਟ ਨਾਲ ਸਟੱਡੀ ਅਤੇ ਸ਼ੌਕ ਕੀਤੇ ਪੂਰੇ
ਰਿਸ਼ੇਕ ਗੋਇਲ (ਮੈਡੀਕਲ, 98 ਫ਼ੀਸਦੀ) ਏ. ਪੀ. ਜੇ. ਸਕੂਲ ਮਹਾਵੀਰ ਮਾਰਗ ਨੇ ਦੱਸਿਆ ਕਿ ਪੇਰੈਂਟਸ ਤੋਂ ਪ੍ਰੇਰਿਤ ਹੋ ਕੇ ਮੈਡੀਕਲ ਸਬਜੈਕਟ ਦੀ ਚੋਣ ਕੀਤੀ ਸੀ। ਉਮੀਦ ਸੀ ਕਿ ਵਧੀਆ ਅੰਕ ਆਉਣਗੇ ਪਰ 98.2 ਫੀਸਦੀ ਅੰਕ ਆਉਣਗੇ, ਇਹ ਨਹੀਂ ਸੋਚਿਆ ਸੀ। ਪਿਤਾ ਡਾ. ਸੰਦੀਪ ਗੋਇਲ ਤੇ ਮਾਤਾ ਡਾ. ਸ਼ੈਲੀ ਗੋਇਲ ਨੇ ਹਮੇਸ਼ਾ ਹਰ ਕੰਸੈਪਟ ਨੂੰ ਸਮਝਣ ਅਤੇ ਪੜ੍ਹਾਈ ਵਿਚ ਸਪੋਰਟ ਕੀਤਾ। ਉਨ੍ਹਾਂ ਕੋਲੋਂ ਹੀ ਹਮੇਸ਼ਾ ਅਨੁਸ਼ਾਸਨ ਵਿਚ ਰਹਿਣ ਦੀ ਪ੍ਰੇਰਣਾ ਮਿਲੀ, ਜਿਸ ਨਾਲ ਪੜ੍ਹਾਈ ਅਤੇ ਆਪਣੇ ਸ਼ਤਰੰਜ ਖੇਡਣ ਦੇ ਸ਼ੌਕ ਨੂੰ ਵੀ ਸਮਾਂ ਦੇ ਸਕਿਆ ਹਾਂ। ਟਾਈਮ ਮੈਨੇਜਮੈਂਟ ਨਾਲ ਆਪਣੀ ਪੜ੍ਹਾਈ ਅਤੇ ਆਪਣੇ ਸ਼ੌਕ ਪੂਰੇ ਕੀਤੇ ਜਾ ਸਕਦੇ ਹਨ। ਟੀਚਰਜ਼ ਨੇ ਵੀ ਹਰ ਕੰਸੈਪਟ ਨੂੰ ਕਲੀਅਰ ਕਰਨ ਵਿਚ ਬਹੁਤ ਮਦਦ ਕੀਤੀ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri