CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਮਗਰੋਂ ਮੁਹੱਈਆ ਨਹੀਂ ਹੋਵੇਗੀ ਇਹ ਸਹੂਲਤ

05/26/2021 11:22:14 AM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਜਮਾਤ ਦਾ ਨਤੀਜਾ ਜੁਲਾਈ ਮਹੀਨੇ ’ਚ ਐਲਾਨੇ ਜਾਣ ਦੀ ਸੰਭਾਵਨਾ ਹੈ, ਜਿਸ ਸਬੰਧੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨ ’ਚ ਵੱਖ-ਵੱਖ ਤਰ੍ਹਾਂ ਦੇ ਸਵਾਲ ਚੱਲ ਰਹੇ ਹਨ। ਇਨ੍ਹਾਂ ਸਵਾਲਾਂ ਸਬੰਧੀ ਬੱਚਿਆਂ ਵੱਲੋਂ ਬੋਰਡ ਨੂੰ ਈ-ਮੇਲ ਵੀ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਬੋਰਡ ਨੇ ‘ਐੱਫ. ਏ. ਕਿਊ’ (ਫਾਰ ਐਨੀ ਇਨਕੁਆਰੀ) ਜਾਰੀ ਕੀਤਾ ਹੈ, ਜਿਸ ਵਿਚ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਉਪਰੰਤ ਜੇਕਰ ਕੋਈ ਬੱਚਾ ਆਪਣੀ ਆਂਸਰ ਸ਼ੀਟ ਦੇਖਣਾ ਚਾਹੁੰਦਾ ਹੋਵੇ ਤਾਂ ਉਸ ਦੇ ਲਈ ਅਜਿਹੀ ਕੋਈ ਸਹੂਲਤ ਮੁਹੱਈਆ ਨਹੀਂ ਹੋਵੇਗੀ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਨੇ 10ਵੀਂ ਜਮਾਤ ਦੇ ਨਤੀਜੇ ਕੰਪਿਊਟੇਸ਼ਨ ਲਈ ਮਾਰਕਸ ਡਿਸਟ੍ਰੀਬਿਊਸ਼ਨ ਫਾਰਮੂਲਾ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਸਿੱਧੂ ਮਾਮਲੇ' ਨੂੰ ਲੈ ਕੇ ਕੈਪਟਨ ਨੇ ਆਪਣੇ ਹਮਾਇਤੀਆਂ ਨੂੰ ਕਹੀ ਇਹ ਗੱਲ
ਅਸੰਤੁਸ਼ਟ ਹੋਣ ’ਤੇ ਪ੍ਰੀਖਿਆ ’ਚ ਬੈਠਣ ਦਾ ਮਿਲੇਗਾ ਮੌਕਾ
ਸੀ. ਬੀ. ਐੱਸ. ਈ. ਵੱਲੋਂ ਜਾਰੀ ਐੱਫ. ਏ. ਕਿਊ. ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਦਸਵੀਂ ਜਮਾਤ ਦਾ ਨਤੀਜਾ ਬੋਰਡ ਨੋਟੀਫਿਕੇਸ਼ਨ ਵੱਲੋਂ ਵਿਕਸਿਤ ਇਕ ਆਬਜੈਕਟਿਵ ਕ੍ਰਾਈਟੇਰੀਅਨ ਦੇ ਆਧਾਰ ’ਤੇ ਐਲਾਨਿਆ ਜਾਵੇਗਾ। ਜੇਕਰ ਕੋਈ ਵਿਦਿਆਰਥੀ ਸਕੂਲ ਵੱਲੋਂ ਕਰਵਾਈ ਕਿਸੇ ਵੀ ਅਸੈੱਸਮੈਂਟ ਵਿਚ ਹਾਜ਼ਰ ਨਹੀਂ ਹੁੰਦਾ ਤਾਂ ਸਕੂਲ ਇਕ ਆਫਲਾਈਨ/ਆਨਲਾਈਨ ਜਾਂ ਇਕ ਟੈਲੀਫੋਨਿਕ ਵਨ-ਟੂ-ਵਨ ਅਸੈੱਸਮੈਂਟ ਕੰਡਕਟ ਕਰ ਸਕਦਾ ਹੈ ਅਤੇ ਰਿਕਮੈਂਡੇਸ਼ਨ ਨੂੰ ਪ੍ਰਮਾਣਿਤ ਕਰਨ ਲਈ ਡਾਕੂਮੈਂਟਰੀ ਐਵੀਡੈਂਸ ਰਿਕਾਰਡ ਕਰ ਸਕਦਾ ਹੈ। ਵਿਦਿਆਰਥੀਆਂ ਨੂੰ ਇਸ ਆਧਾਰ ’ਤੇ ਆਬਜੈਕਟੀਵਲੀ ਅਸੈੱਸਮੈਂਟ ਕੀਤੀ ਜਾ ਸਕਦੀ ਹੈ। ਜੇਕਰ ਕੋਈ ਵੀ ਵਿਦਿਆਰਥੀ ਜੋ ਦਿੱਤੇ ਗਏ ਅੰਕਾਂ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਸ ਨੂੰ ਸੀ. ਬੀ. ਐੱਸ. ਈ. ਵੱਲੋਂ ਪ੍ਰੀਖਿਆ ਲੈਣ ਲਈ ਹਾਲਾਤ ਮੁਤਾਬਕ ਹੋਣ ’ਤੇ ਐਗਜ਼ਾਮ ਵਿਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨੀ ਘੋਲ ਨੂੰ ਅੱਜ 6 ਮਹੀਨੇ ਪੂਰੇ, ਸਿੱਧੂ ਮਗਰੋਂ 'ਬਾਦਲਾਂ' ਦੀ ਰਿਹਾਇਸ਼ 'ਤੇ ਵੀ ਲਹਿਰਾਇਆ 'ਕਾਲਾ ਝੰਡਾ'
ਆਨਲਾਈਨ ਸਿਸਟਮ ’ਚ ਦਰਜ ਹੋਣਗੇ ਅੰਕ
ਬੋਰਡ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਕੂਲਾਂ ਦੀ ਸਹੂਲਤ ਲਈ, ਸੀ. ਬੀ. ਐੱਸ. ਈ. ਇਕ ਆਨਲਾਈਨ ਸਿਸਟਮ ਪ੍ਰਦਾਨ ਕਰੇਗਾ, ਜਿਸ ਵਿਚ ਸਕੂਲ ਅੰਕ ਦਰਜ ਕਰ ਸਕਦੇ ਹਨ ਅਤੇ ਜਾਂਚ ਸਕਦੇ ਹਨ ਕਿ ਦਿੱਤੇ ਗਏ ਅੰਕ ਇਤਿਹਾਸਕ ਵੰਡ ਦੇ ਮੁਤਾਬਕ ਹਨ ਜਾਂ ਨਹੀਂ। ਜੇਕਰ ਕੋਈ ਮਿਸਮੈਚ ਮਿਲਦਾ ਹੈ ਤਾਂ ਨਤੀਜਾ ਕਮੇਟੀ ਨੂੰ ਇਕ ਆਬਜੈਕਟਿਵ ਕ੍ਰਾਈਟੇਰੀਆ ਮੁਤਾਬਕ ਜਿਵੇਂ ਵੀ ਕੇਸ ਹੋਵੇ, ਮਾਰਕਸ ਨੂੰ ਰਿਵਾਈਜ਼ ਕਰਨਾ ਹੋਵੇਗਾ ਅਤੇ ਇਕ ਵਾਰ ਜਦੋਂ ਨਤੀਜਾ ਕਮੇਟੀ ਟੈਸਟ ਜਾਂ ਪ੍ਰੀਖਿਆਵਾਂ ਦੇ ਆਧਾਰ ’ਤੇ ਅੰਕਾਂ ਨੂੰ ਫਾਈਨਲ ਰੂਪ ਦੇਵੇ ਤਾਂ ਉਸ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਵਿਦਿਆਰਥੀਆਂ ਦੇ ਮਾਰਕਸ ਬੋਰਡ ਵੱਲੋਂ ਦਿੱਤੇ ਗਏ ਅੰਕਾਂ ਨੂੰ ਫਾਈਨਲ ਰੂਪ ਦੇ ਦੇਵੇਗੀ ਤਾਂ ਉਸ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਵਿਦਿਆਰਥੀਆਂ ਦੇ ਮਾਰਕਸ ਬੋਰਡ ਵੱਲੋਂ ਦਿੱਤੇ ਗਏ ਅੰਕਾਂ ਦੀ ਵੰਡ ਦੇ ਨਾਲ ਸੰਰੇਖਿਤ ਹੋਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Babita

This news is Content Editor Babita