ਅੱਜ ਤੋਂ ਸ਼ੁਰੂ ਹੋਵੇਗੀ CBSE 10ਵੀਂ ਤੇ 12ਵੀਂ ਦੀ ਪ੍ਰੀਖਿਆ, ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਪ੍ਰੀਖਿਆਰਥੀ

02/15/2023 1:52:37 AM

ਲੁਧਿਆਣਾ (ਵਿੱਕੀ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ ਕਲਾਸ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਡੇਟਸ਼ੀਟ ਦੇ ਅਨੁਸਾਰ ਕਲਾਸ 10ਵੀਂ ਦੀ ਪ੍ਰੀਖਿਆ 21 ਮਾਰਚ ਤੱਕ ਆਯੋਜਿਤ ਕੀਤੀ ਜਾਵੇਗੀ, ਜਦਕਿ ਕਲਾਸ 12ਵੀਂ ਦੀ ਪ੍ਰੀਖਿਆ 5 ਅਪ੍ਰੈਲ ਤੱਕ ਜਾਰੀ ਰਹੇਗੀ। ਲੁਧਿਆਣਾ ਦੇ 30 ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆਵਾਂ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਲਈ ਬੋਰਡ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। 12ਵੀਂ ਦੀ ਪ੍ਰੀਖਿਆ ਐਂਟਰਪ੍ਰੀਨਿਓਰਸ਼ਿਪ ਪੇਪਰ ਤੋਂ ਸ਼ੁਰੂ ਹੋਵੇਗੀ, ਜਦਕਿ ਕਲਾਸ 10ਵੀਂ ਦੀ ਪ੍ਰੀਖਿਆ ਪੇਂਟਿੰਗ ਤੋਂ ਸ਼ੁਰੂ ਹੋਵੇਗੀ। ਅਧਿਕਾਰਤ ਸੂਚਨਾ ਦੇ ਅਨੁਸਾਰ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਹੈ ਅਤੇ 10 ਵਜੇ ਤੱਕ ਹਰ ਹਾਲ ’ਚ ਕੇਂਦਰ ਤੱਕ ਪੁੱਜਣਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਵਾਹਨਾਂ ਦੇ ਫਿੱਟਨੈੱਸ ਸਰਟੀਫਿਕੇਟ ਨੂੰ ਲੈ ਕੇ ਮਾਨ ਸਰਕਾਰ ਦੀ ਵੱਡੀ ਪਹਿਲਕਦਮੀ

ਦੱਸ ਦੇਈਏ ਕਿ ਕੋਵਿਡ-19 ਕਾਰਨ 2020 ਤੋਂ ਬੀਤੇ 2 ਸਾਲ ਤੱਕ ਪ੍ਰੀਖਿਆ ਪ੍ਰਭਾਵਿਤ ਹੋਣ ਤੋਂ ਬਾਅਦ ਹੁਣ ਇਸ ਸਾਲ ਵਿਦਿਆਰਥੀ ਵਾਪਸ ਸਾਧਾਰਨ ਬੋਰਡ ਪ੍ਰੀਖਿਆ ’ਚ ਹਿੱਸਾ ਲੈਣਗੇ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਸੀ. ਬੀ. ਐੱਸ. ਈ. ਨੂੰ ਸਿਧਾਂਤਕ ਬੋਰਡ ਪ੍ਰੀਖਿਆ ਰੱਦ ਕਰਨੀ ਪਈ ਤੇ ਇਕ ਵਿਕਲਪਿਕ ਮੁਲਾਂਕਣ ਮਾਪਦੰਡ ਤਿਆਰ ਕੀਤਾ ਗਿਆ ਸੀ, ਜਦਕਿ ਪਿਛਲੇ ਸਾਲ ਸੀ. ਬੀ. ਐੱਸ. ਈ. ਨੇ ਕਲਾਸ 10ਵੀਂ, 12ਵੀਂ ਦੀ ਬੋਰਡ ਪ੍ਰੀਖਿਆ ਦੋ ਟਰਮ ’ਚ ਆਯੋਜਿਤ ਕੀਤੀ ਸੀ। ਇਸ ਲਈ ਤਿੰਨ ਸਾਲ ਬਾਅਦ ਸਾਧਾਰਨ ਹੋ ਰਹੀ ਬੋਰਡ ਪ੍ਰੀਖਿਆ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਇਥੇ ਮੁਹੱਈਆ ਕਰਵਾਏ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਹਿੰਗਾ ਹੋਵੇਗਾ ਸਫ਼ਰ, ਡੀਜ਼ਲ ਦੇ ਭਾਅ ਵਧਣ ਮਗਰੋਂ ਪ੍ਰਾਈਵੇਟ-ਸਰਕਾਰੀ ਬੱਸਾਂ ਦਾ ਕਿਰਾਇਆ ਵਧਾਉਣ ਦੀ ਤਿਆਰੀ

 ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਪ੍ਰੀਖਿਆਰਥੀ

-ਪ੍ਰੀਖਿਆ ਕੇਂਦਰ ’ਤੇ ਰਿਪੋਰਟ ਟਾਈਮ 9.30 ਤੋਂ ਪਹਿਲਾਂ ਪੁੱਜਣ।

-10 ਵਜੇ ਤੋਂ ਬਾਅਦ ਐਂਟਰੀ ਬੰਦ ਰਹੇਗੀ ਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।

-ਡਾਇਬਟੀਜ਼ ਜਾਂ ਕਿਸੇ ਤਰ੍ਹਾਂ ਦੀ ਮੈਡੀਕਲ ਜ਼ਰੂਰਤ ਲਈ ਵਿਦਿਆਰਥੀ ਆਪਣੇ ਨਾਲ ਦਵਾਈ ਜਾਂ ਖਾਣ ਦੀਆਂ ਚੀਜ਼ਾਂ ਲਿਜਾ ਸਕਣਗੇ।

-ਪ੍ਰੀਖਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ।

-ਪ੍ਰੀਖਿਆ ਕੇਂਦਰ ਵਿਚ ਜੀ. ਪੀ. ਐੱਸ. ਸੰਚਾਰ ਉਪਕਰਨ, ਇਲੈਟ੍ਰਾਨਿਕ ਆਈਟਮ ਜਾਂ ਪਾਬੰਦੀਸ਼ੁਦਾ ਵਸਤੂਆਂ ਤੇ ਮੋਬਾਇਲ ਲਿਜਾਣਾ ਮਨ੍ਹਾ ਹੈ।

-ਐਡਮਿਟ ਕਾਰਡ ’ਚ ਦਿੱਤੇ ਮਹੱਤਵਪੂਰਨ ਨਿਰਦੇਸ਼ਾਂ ਨੂੰ ਪੜ੍ਹਨਾ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਹੋਵੇਗੀ।

-ਪ੍ਰੀਖਿਆ ਹਾਲ ’ਚ ਵਿਦਿਆਰਥੀਆਂ ਨੂੰ ਸਖਤ ਅਨੁਸ਼ਾਸਨ ਦਾ ਪਾਲਣ ਕਰਨਾ ਹੋਵੇਗਾ।

-ਵਿਦਿਆਰਥੀਆਂ ਨੂੰ ਸਕੂਲ ਯੂਨੀਫਾਰਮ ਅਤੇ ਸਕੂਲ ਪਛਾਣ ਪੱਤਰ ਨਾਲ ਅਤੇ ਸਿਰਫ ਜ਼ਰੂਰੀ ਸਟੇਸ਼ਨਰੀ ਆਈਟਮ ਨਾਲ ਐਂਟਰੀ ਮਿਲੇਗੀ।

-ਪ੍ਰੀਖਿਆ ’ਚ ਪਾਰਦਰਸ਼ੀ ਪਾਣੀ ਵਾਲੀ ਬੋਤਲ ਲੈ ਕੇ ਜਾ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ : ‘ਨੇਤਾ ਜੀ ਸਤਿ ਸ੍ਰੀ ਅਕਾਲ’: ਮੰਤਰੀ ਧਾਲੀਵਾਲ ਨੇ ਅਖਬਾਰਾਂ ਵੇਚਣ ਤੋਂ ਲੈ ਕੇ ਕੈਬਨਿਟ ਮੰਤਰੀ ਬਣਨ ਤੱਕ ਦੀ ਦੱਸੀ ਕਹਾਣੀ

Manoj

This news is Content Editor Manoj