CBSE 10ਵੀਂ ਬੋਰਡ ਦੀ ਪ੍ਰੀਖਿਆ: 26 ਸੈਂਟਰਾਂ ’ਚ 8 ਹਜ਼ਾਰ ਵਿਦਿਆਰਥੀਆਂ ਨੇ ਦਿੱਤਾ ਪਹਿਲਾਂ ਪੇਪਰ

04/28/2022 10:03:16 AM

ਅੰਮ੍ਰਿਤਸਰ (ਮਮਤਾ)- ਸੀ. ਬੀ. ਐੱਸ. ਈ. ਦਸਵੀ ਬੋਰਡ ਦੀ ਪ੍ਰੀਖਿਆ ਬੀਤੇ ਦਿਨ ਸ਼ੁਰੂ ਹੋ ਗਈ ਸੀ। 26 ਸੈਂਟਰਾਂ ਵਿਚ 8 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਪਹਿਲਾ ਪੇਪਰ ਅੰਗਰੇਜ਼ੀ ਦਾ ਬਹੁਤ ਆਸਾਨ ਸੀ ਅਤੇ ਐੱਨ. ਸੀ. ਆਰ. ਟੀ. ਦੀਆਂ ਕਿਤਾਬਾਂ ਵਿਚੋਂ ਸੀ, ਪੇਪਰ ਬਹੁਤ ਔਖਾ ਸੀ, ਇਹ ਰਲਵਾਂ-ਮਿਲਵਾਂ ਵਿਚਾਰ ਸੀ. ਬੀ. ਐੱਸ. ਈ. ਬੋਰਡ ਸ਼ੁਰੂ ਹੋਈ ਫਾਈਨਲ ਪ੍ਰੀਖਿਆਵਾਂ ਦੇ ਪਹਿਲੇ ਦਿਨ 10ਵੀਂ ਦੀ ਪ੍ਰੀਖਿਆ ਦੇ ਕੇ ਆਏ ਵਿਦਿਆਰਥੀਆਂ ਨੇ ਪ੍ਰਗਟ ਕੀਤੇ। ਪਹਿਲੇ ਦਿਨ ਅੰਗਰੇਜ਼ੀ ਦੀ ਪ੍ਰੀਖਿਆ ਸੀ, ਜਿਸ ਵਿਚ 8 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਜ਼ਿਲ੍ਹੇ ਭਰ ਦੇ 26 ਸੈਂਟਰਾਂ ਵਿਚ ਇਹ ਪ੍ਰੀਖਿਆਂ ਲਈ ਗਈ ਸੀ। ਵੱਖ-ਵੱਖ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਨਿਰਾਸ਼ਾ ਦੀ ਮਿਲੀ-ਜੁਲੀ ਝਲਕ ਰਹੀ ਸੀ। ਜਗ ਬਾਣੀ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਡੀ. ਏ. ਵੀ. ਪਬਲਿਕ ਸਕੂਲ, ਸ੍ਰੀ ਰਾਮ ਆਸ਼ਰਮ ਅਤੇ ਭਵੰਜ ਐੱਸ. ਐੱਲ. ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਐੱਨ. ਸੀ. ਆਰ. ਟੀ. ਦੀਆਂ ਕਿਤਾਬਾਂ ’ਚੋਂ ਹੀ ਆਇਆ ਸੀ ਪੇਪਰ
10ਵੀਂ ਦੀ ਵਿਦਿਆਰਥਣ ਮਨਦੀਪ, ਮੰਨਤ, ਪਾਇਲ ਨੇ ਦੱਸਿਆ ਕਿ ਪੇਪਰ ਬਹੁਤ ਆਸਾਨ ਸੀ ਅਤੇ ਪੂਰੀ ਤਰ੍ਹਾਂ ਨਾਲ ਸਿਲੇਬਸ ਵਿੱਚੋਂ ਸੀ। ਇਸੇ ਤਰ੍ਹਾਂ ਮਯੰਕ, ਰੋਹਨ, ਹਰਦੀਪ ਨੇ ਦੱਸਿਆ ਕਿ ਪੇਪਰ ਐੱਨ. ਸੀ. ਆਰ. ਟੀ. ਦੀ ਕਿਤਾਬਾਂ ਵਿਚੋਂ ਹੀ ਆਇਆ ਸੀ, ਜਿਸ ਨਾਲ ਉਨ੍ਹਾਂ ਨੇ ਵਧੀਆ ਢੰਗ ਨਾਲ ਪ੍ਰੀਖਿਆ ਦਿੱਤੀ। ਇਸੇ ਤਰ੍ਹਾਂ ਵਿਦਿਆਰਥੀ ਰੋਹਨ ਅਤੇ ਸੰਜੇ ਅਨੁਸਾਰ ਪੇਪਰ ਬਹੁਤ ਔਖਾ ਸੀ, ਉਹ ਸਿਰਫ਼ ਉਨ੍ਹਾਂ ਹੀ ਕਰ ਸਕੇ, ਜਿਨ੍ਹਾਂ ਉਹ ਪਾਸ ਹੋ ਸਕਣ। ਸੈਂਟਰ ਅਨੁਸਾਰ ਪ੍ਰੀਖਿਆ ਦੇ ਪ੍ਰਬੰਧਾਂ ’ਤੇ ਵਿਦਿਆਰਥੀਆਂ ਨੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ ਪੂਰੀ ਤਰ੍ਹਾਂ ਨਾਲ ਜਾਂਚ ਤੋਂ ਬਾਅਦ ਹੀ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲ ਹੋਣ ਦਿੱਤਾ ਗਿਆ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

ਪੇਪਰ ਪੜ੍ਹਨ ਲਈ ਮਿਲਿਆ ਸਿਰਫ਼ 15 ਮਿੰਟ ਦਾ ਸਮਾਂ
ਇਕ ਕਮਰੇ ਵਿਚ ਸਿਰਫ਼ 18 ਵਿਦਿਆਰਥੀਆਂ ਨੂੰ ਦੋ-ਦੋ ਡੈਸਕ ਛੱਡ ਕੇ ਦੂਰੀ ’ਤੇ ਬੈਠਣ ਲਈ ਬਿਠਾਇਆ ਗਿਆ ਸੀ। ਪ੍ਰੀਖਿਆ ਸਮੇਂ ’ਤੇ ਹੀ ਖ਼ਤਮ ਹੋਈ ਅਤੇ ਉਨ੍ਹਾਂ ਨੂੰ 15 ਮਿੰਟ ਦਾ ਸਮਾਂ ਸਿਰਫ ਪੇਪਰ ਪੜ੍ਹਨ ਲਈ ਹੀ ਮਿਲਿਆ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਪ੍ਰੀਖਿਆ ਕੇਂਦਰਾਂ ਬਾਹਰ ਰਹੇ ਸੁਰੱਖਿਆ ਦੇ ਸਖ਼ਤ ਪ੍ਰਬੰਧ
ਜ਼ਿਕਰਯੋਗ ਹੈ ਕਿ ਪ੍ਰੀਖਿਆ ਕੇਂਦਰਾਂ ਬਾਹਰ ਧਾਰਾ-144 ਦੇ ਚੱਲਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨ। ਸਾਰੇ ਸੈਂਟਰਾਂ ’ਤੇ ਵਿਦਿਆਰਥੀਆਂ ਨੂੰ ਇੱਕ ਘੰਟਾ ਪਹਿਲਾਂ ਪੁੱਜਣ ਦੇ ਨਿਰਦੇਸ਼ ਸਨ, ਜਿਸ ਦੇ ਚੱਲਦੇ ਉਨ੍ਹਾਂ ਦੇ ਮਾਪਿਆਂ ਪ੍ਰੀਖਿਆ ਕੇਂਦਰਾਂ ਬਾਹਰ ਸਮੇਂ ਤੋਂ ਪਹਿਲਾਂ ਹੀ ਛੱਡ ਕੇ ਚਲੇ ਗਏ ਸਨ। ਸੀ. ਬੀ. ਐੱਸ. ਈ. ਦੀ ਕੋਆਰਡੀਨੇਟਰ ਡਾ. ਅਨੀਤਾ ਭੱਲਾ ਅਨੁਸਾਰ ਸਾਰੇ ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆ ਸ਼ਾਂਤੀਪੂਰਵਕ ਸੰਪੰਨ ਹੋਈ ਅਤੇ ਨਕਲ ਦੀ ਕੋਈ ਸ਼ਿਕਾਇਤ ਨਹੀਂ ਮਿਲੀ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ


rajwinder kaur

Content Editor

Related News