ਜਬਰ-ਜ਼ਿਨਾਹ ਦੇ ਕੇਸ 'ਚੋਂ ਨਾਂ ਕੱਢਣ ਲਈ ਪੁਲਸ ਮੁਲਾਜ਼ਮਾਂ ਨੇ ਮੰਗੀ ਰਿਸ਼ਵਤ, CBI ਨੇ ਕੀਤਾ ਗ੍ਰਿਫ਼ਤਾਰ

03/22/2023 11:31:16 PM

ਚੰਡੀਗੜ੍ਹ (ਸੁਸ਼ੀਲ): ਜਬਰ-ਜ਼ਿਨਾਹ ਦੇ ਝੂਠੇ ਮਾਮਲੇ 'ਚੋਂ ਬਾਹਰ ਕੱਢਣ ਦੇ ਨਾਮ 'ਤੇ 10 ਹਜ਼ਾਰ ਰਿਸ਼ਵਤ ਮਾਮਲੇ ਵਿਚ ਸੀ. ਬੀ. ਆਈ. ਨੇ ਮੰਗਲਵਾਰ ਰਾਤ ਚੰਡੀਗੜ੍ਹ ਪੁਲਸ ਦੇ ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਸੈਕਟਰ-24 ਪੁਲਸ ਚੌਕੀ ਵਿਚ ਤਾਇਨਾਤ ਏ. ਐੱਸ. ਆਈ. ਵਰਿੰਦਰ ਸਿੰਘ ਅਤੇ ਸੈਕਟਰ-11 ਥਾਣਾ ਵਿਚ ਤਾਇਨਾਤ ਹੈੱਡ ਕਾਂਸਟੇਬਲ ਰਣਦੀਪ ਸਿੰਘ ਰਾਣਾ ਦੇ ਰੂਪ 'ਚ ਹੋਈ।

ਧਨਾਸ ਨਿਵਾਸੀ ਰਣਜੀਤ ਸਿੰਘ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਨੇ ਏ. ਐੱਸ. ਆਈ. ਵਰਿੰਦਰ ਅਤੇ ਹੈੱਡ ਕਾਂਸਟੇਬਲ ਰਣਦੀਪ ਖਿਲਾਫ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਸੀ. ਬੀ. ਆਈ. ਨੇ ਦੋਹਾਂ ਮੁਲਜ਼ਮਾਂ ਤੋਂ ਪੁੱਛਗਿਛ ਲਈ ਚਾਰ ਦਿਨ ਦਾ ਪੁਲਸ ਰਿਮਾਂਡ ਮੰਗਿਆ। ਸੀ. ਬੀ. ਆਈ. ਅਦਾਲਤ ਨੇ ਦਲੀਲ ਸੁਣਨ ਤੋਂ ਬਾਅਦ ਦੋਨਾਂ ਪੁਲਸਕਰਮੀਆਂ ਨੂੰ ਦੋ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ।

ਉੱਥੇ ਹੀ, ਸੀ. ਬੀ. ਆਈ. ਨੇ ਹੈੱਡ ਕਾਂਸਟੇਬਲ ਦੀ ਬੇਟੀ ਵੱਲੋਂ ਮਾਰਕੁੱਟ ਅਤੇ ਗਾਲ੍ਹੀ ਗਲੌਚ ਕੀਤੇ ਜਾਣ ਨੂੰ ਲੈ ਕੇ ਸੈਕਟਰ-17 ਥਾਣਾ ਪੁਲਸ ਵਿਚ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਨੇ ਹੁਣ ਤੱਕ ਦੋਨਾਂ ਸ਼ਿਕਾਇਤਾਂ 'ਤੇ ਸਿਰਫ ਡੀ. ਡੀ. ਆਰ. ਦਰਜ ਕੀਤੀ ਹੈ। ਮਾਮਲੇ ਵਿਚ ਹਾਲੇ ਤਕ ਪੁਲਸ ਨੇ ਕੋਈ ਠੋਸ ਐਕਸ਼ਨ ਨਹੀਂ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਰੇਲਵੇ ਦਾ ਤੋਹਫ਼ਾ: AC ਕਲਾਸ ਦਾ ਸਫ਼ਰ ਹੋਇਆ ਸਸਤਾ, ਯਾਤਰੀਆਂ ਦੇ ਪੈਸੇ ਕੀਤੇ ਜਾਣਗੇ ਵਾਪਸ

ਧਨਾਸ ਨਿਵਾਸੀ ਰਣਜੀਤ ਸਿੰਘ ਨੇ 15 ਮਾਰਚ ਨੂੰ ਸੀ. ਬੀ. ਆਈ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਧਨਾਸ ਵਿਚ ਖੇਤੀਬਾੜੀ ਦਾ ਕੰਮ ਕਰਦਾ ਹੈ। ਸੈਕਟਰ-11 ਪੁਲਸ ਥਾਣੇ ਵਿਚ ਤਾਇਨਾਤ ਹੈੱਡ ਕਾਂਸਟੇਬਲ ਰਣਦੀਪ ਸਿੰਘ ਰਾਣਾ ਪਹਿਲਾਂ ਉਸ ਦੇ ਘਰ ਵਿਚ ਕਿਰਾਏ 'ਤੇ ਰਹਿੰਦਾ ਸੀ। ਰਣਦੀਪ ਨੇ ਵਟਸਐਪ ਕਾਲ ਕਰ ਕੇ ਉਸ ਖਿਲਾਫ ਦੁਸ਼ਕ੍ਰਮ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੇ ਤਾਂ ਅਜਿਹਾ ਕੋਈ ਗਲਤ ਕੰਮ ਨਹੀਂ ਕੀਤਾ, ਪਰ ਦਬਾਅ ਵਿਚ ਆਉਣ ਤੋਂ ਬਾਅਦ ਰਣਦੀਪ ਨੂੰ 10 ਮਾਰਚ ਨੂੰ ਧਨਾਸ ਵਿਚ 10 ਹਜ਼ਾਰ ਰੁਪਏ ਦੇ ਦਿੱਤੇ। ਬਾਕੀ 10 ਹਜ਼ਾਰ ਰੁਪਏ ਏ. ਐੱਸ. ਆਈ. ਵਰਿੰਦਰ ਦੇ ਨਾਮ `ਤੇ ਮੰਗ ਰਿਹਾ ਸੀ। ਇਸ ਵਿਚ ਉਸਨੇ ਉਸਨੂੰ ਵਾਰ-ਵਾਰ ਸੈਕਟਰ-24 ਦੀ ਪੁਲਸ ਚੌਕੀ ਵਿਚ ਬੁਲਾਕੇ ਦਬਾਅ ਬਣਾਇਆ।

ਇਹ ਖ਼ਬਰ ਵੀ ਪੜ੍ਹੋ - ਵਿਧਾਨ ਸਭਾ 'ਚ ਗੂੰਜਿਆ Operation Amritpal, ਡਾ. ਰਤਨ ਸਿੰਘ ਜੱਗੀ ਦਾ ਪਦਮ ਸ਼੍ਰੀ ਨਾਲ ਸਨਮਾਨ, ਪੜ੍ਹੋ TOP 10

17 ਮਾਰਚ ਸ਼ਾਮ ਕਰੀਬ 6:35 `ਤੇ ਧਨਾਸ ਆਇਆ ਅਤੇ ਜਬਰ-ਜ਼ਿਨਾਹ ਕੇਸ ਵਿਚੋਂ ਬਾਹਰ ਕੱਢਣ ਲਈ 1 ਲੱਖ ਮੰਗਣ ਲੱਗਾ। ਉਸਨੇ ਕਿਹਾ ਕਿ ਉਹ 50 ਹਜ਼ਾਰ ਹੀ ਦੇ ਸਕਦਾ ਹੈ ਅਤੇ ਬਾਕੀ 50 ਹਜ਼ਾਰ ਅਗਲੇ ਮਹੀਨੇ ਦੇਣ ਦੀ ਗੱਲ ਕਹੀ। ਝੂਠੇ ਕੇਸ ਵਿਚ 50 ਹਜ਼ਾਰ ਦੀ ਮੰਗ ਤੋਂ ਪ੍ਰੇਸ਼ਾਨ ਹੋ ਕੇ ਸੀ. ਬੀ. ਆਈ. ਨੂੰ ਸ਼ਿਕਾਇਤ ਦਿੱਤੀ। ਸੀ. ਬੀ. ਆਈ. ਨੂੰ 15 ਮਾਰਚ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਰਿਕਾਰਡ ਵਿਚ ਪੁਲਸ ਮੁਲਾਜ਼ਮਾਂ ਅਤੇ ਸ਼ਿਕਾਇਤਕਰਤਾ ਦੀ ਰਿਕਾਰਡਿੰਗ ਵਿਚ ਪੁਲਸ ਮੁਲਾਜ਼ਮਾਂ ਨੂੰ 50 ਹਜ਼ਾਰ ਰੁਪਏ ਰਿਸ਼ਵਤ ਦੇਣ ਲਈ 21 ਮਾਰਚ ਨੂੰ ਕਿਹਾ ਸੀ। ਉੱਥੇ ਹੀ, ਸੀ. ਬੀ. ਆਈ. ਨੇ ਟਰੈਪ ਲਗਾਇਆ ਹੋਇਆ ਸੀ ਅਤੇ ਹੈੱਡ ਕਾਂਸਟੇਬਲ ਰਣਦੀਪ ਨੂੰ ਸੈਕਟਰ-23 ਅਤੇ ਏ. ਐੱਸ. ਆਈ. ਵਰਿੰਦਰ ਨੂੰ ਸੈਕਟਰ-24 ਤੋਂ ਗ੍ਰਿਫ਼ਤਾਰ ਕੀਤਾ ਸੀ।

ਡੀ. ਐੱਸ. ਪੀ. ਨੇ ਕਿਹਾ, ਹੈੱਡ ਕਾਂਸਟੇਬਲ ਦੇ ਬੇਟੇ ਅਤੇ ਬੇਟੀ ਨੇ ਕੀਤੀ ਹੱਥੋਪਾਈ

21 ਮਾਰਚ ਦੀ ਰਾਤ ਸੀ. ਬੀ. ਆਈ. ਟੀਮ ਰਿਸ਼ਵਤ ਮਾਮਲੇ ਵਿਚ ਹੈੱਡ ਕਾਂਸਟੇਬਲ ਰਣਦੀਪ ਰਾਣਾ ਨੂੰ ਫੜਣ ਉਸ ਦੇ ਘਰ ਪਹੁੰਚੀ। ਸੀ. ਬੀ. ਆਈ. ਦੇ ਨਾਲ ਗਵਾਹ ਮੌਜੂਦ ਸਨ। ਡੀ. ਐੱਸ. ਪੀ. ਅਰਨਵ ਘੋਸ਼ ਨੇ ਕਿਹਾ ਕਿ 21 ਮਾਰਚ ਰਾਤ ਕਰੀਬ 7:30 ਵਜੇ ਉਹ ਉਨ੍ਹਾਂ ਦੇ ਘਰ ਪਹੁੰਚੇ ਅਤੇ ਦੱਸਿਆ ਕਿ ਉਹ ਸੀ. ਬੀ. ਆਈ. ਤੋਂ ਆਏ ਹਨ। ਇਹ ਵੀ ਦੱਸਿਆ ਕਿ ਉਹ ਕਿਸ ਕਾਰਣ ਆਏ ਹਨ। ਉਸ ਤੋਂ ਬਾਅਦ ਰਣਦੀਪ ਰਾਣਾ, ਦੋ ਬੇਟੀਆਂ ਅਤੇ ਬੇਟੇ ਨੇ ਸੀ. ਬੀ. ਆਈ. ਦੀ ਟੀਮ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਗਾਲ੍ਹੀ ਗਲੌਚ ਕਰਨ ਲੱਗੇ, ਪਰ ਦੇਰ ਰਾਤ ਸੀ. ਬੀ. ਆਈ. ਦੀ ਟੀਮ ਰਣਦੀਪ ਰਾਣਾ ਨੂੰ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਲੈ ਗਈ ਸੀ। ਇਸ ਦੀ ਲਿਖਤੀ ਸ਼ਿਕਾਇਤ ਸੀ. ਬੀ. ਆਈ. ਦੇ ਡੀ. ਐੱਸ. ਪੀ. ਨੇ ਸੈਕਟਰ-17 ਥਾਣਾ ਪੁਲਸ ਨੂੰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਕੋਵਿਡ ਤੇ ਇਨਫਲੂਐਂਜ਼ਾ ਫਲੂ ਬਾਰੇ ਕੀਤੀ ਉੱਚ ਪੱਧਰੀ ਮੀਟਿੰਗ, ਸੂਬਿਆਂ ਨੂੰ ਦਿੱਤੀਆਂ ਇਹ ਹਦਾਇਤਾਂ

ਹੈੱਡ ਕਾਂਸਟੇਬਲ ਦੀ ਬੇਟੀ ਨੇ ਦਿੱਤੀ ਸੀ. ਬੀ. ਆਈ. ਖ਼ਿਲਾਫ਼ ਸ਼ਿਕਾਇਤ

ਰਿਸ਼ਵਤ ਮਾਮਲੇ ਵਿਚ ਫੜੇ ਗਏ ਹੈੱਡ ਕਾਂਸਟੇਬਲ ਰਣਦੀਪ ਰਾਣਾ ਦੀ ਬੇਟੀ ਨੇ ਸੀ. ਬੀ. ਆਈ. ਅਧਿਕਾਰੀਆਂ ਖਿਲਾਫ ਸੈਕਟਰ-17 ਪੁਲਸ ਥਾਣੇ ਵਿਚ ਮਾਰਕੁੱਟ ਅਤੇ ਗਾਲ੍ਹੀ ਗਲੌਚ ਦੀ ਸ਼ਿਕਾਇਤ ਦਿੱਤੀ ਹੈ। ਦੋਸ਼ ਹੈ ਕਿ ਸੀ. ਬੀ. ਆਈ. ਨੇ ਪੁੱਛਿਆ ਕਿ ਉਹ ਕਿਹੜੇ ਲੋਕ ਹਨ, ਤਾਂ ਉਸ ਨੂੰ ਧੱਕਾ ਮਾਰਿਆ ਅਤੇ ਦੂਜੇ ਕਮਰੇ ਵਿਚ ਚਲੇ ਗਏ। ਉਸ ਸਮੇਂ ਛੋਟਾ ਭਰਾ, ਛੋਟੀ ਭੈਣ ਅਤੇ ਪਿਤਾ ਰਣਦੀਪ ਰਾਣਾ ਘਰ ਸਨ। ਜਦੋਂ ਉਹ ਆਪਣੇ ਪਾਪਾ ਨੂੰ ਦੇਖਣ ਲਈ ਦੂਜੇ ਕਮਰੇ ਵਿਚ ਗਈ ਤਾਂ 40-45 ਸਾਲ ਦੇ ਸੀ. ਬੀ. ਆਈ. ਦੇ ਇਕ ਕਰਮਚਾਰੀ ਨੇ ਉਸ ਦਾ ਗਲਾ ਫੜ ਲਿਆ, ਉਸ ਦੀ ਟੀ-ਸ਼ਰਟ ਫਾੜ ਦਿੱਤੀ ਅਤੇ ਛੇੜਛਾੜ ਤਕ ਕੀਤੀ। ਹੈੱਡ ਕਾਂਸਟੇਬਲ ਦੀ ਪਤਨੀ ਨੇ ਕਿਹਾ ਕਿ ਸੀ. ਬੀ. ਆਈ. ਨਾਲ ਕੋਈ ਵੀ ਮਹਿਲਾ ਮੁਲਾਜ਼ਮ ਵੀ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਫਿਰ ਘੁਸਪੈਠ ਦੀ ਕੋਸ਼ਿਸ਼, ਨੇਪਾਲ ਬਾਰਡਰ ਤੋਂ ਬੰਗਲਾਦੇਸ਼ੀ ਨਾਗਰਿਕ ਚੜ੍ਹਿਆ ਫ਼ੌਜ ਦੇ ਅੜਿੱਕੇ

ਰਿਸ਼ਵਤ ਦੇ ਪੈਸਿਆਂ ਦੀ ਨਹੀਂ ਹੋਈ ਰਿਕਵਰੀ

ਜਬਰ-ਜ਼ਿਨਾਹ ਕੇਸ ਵਿਚੋਂ ਕੱਢਣ ਦੇ ਨਾਮ 'ਤੇ ਰਿਸ਼ਵਤ ਮਾਮਲੇ ਵਿਚ ਫਸੇ ਐੱਸ. ਆਈ. ਵਰਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਰਣਦੀਪ ਸਿੰਘ ਰਾਣਾ ਤੋਂ ਸੀ. ਬੀ. ਆਈ. ਰਿਕਵਰੀ ਨਹੀਂ ਕਰ ਸਕੀ ਹੈ। ਸੀ. ਬੀ. ਆਈ. ਸੂਤਰਾਂ ਦੀ ਮੰਨੀਏ ਤਾਂ ਸ਼ਿਕਾਇਕਰਤਾ ਰਣਜੀਤ ਸਿੰਘ ਨੇ ਦਸ ਹਜ਼ਾਰ ਰੁਪਏ ਦੋਨਾਂ ਪੁਲਸਕਰਮੀਆਂ ਨੂੰ ਸੈਕਟਰ 24 ਵਿਚ ਦਿੱਤੇ ਸਨ। ਹੁਣ ਸੀ. ਬੀ. ਆਈ. ਰਿਮਾਂਡ ਦੌਰਾਨ ਦੋਨਾਂ ਪੁਲਸ ਕਰਮੀਆਂ ਤੋਂ ਰਿਸ਼ਵਤ ਦੀ ਰਕਮ ਦੀ ਰਿਕਵਰੀ ਕਰੇਗੀ।

Anmol Tagra

This news is Content Editor Anmol Tagra