CBI ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ''ਤੇ 2 ਕਰੋੜ ਰੁਪਏ ਰਿਸ਼ਵਤ ਦਾ ਕੇਸ ਦਰਜ

10/21/2018 9:27:28 PM

ਅੰਮ੍ਰਿਤਸਰ—ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਆਪਣੇ ਹੀ ਸਪੈਸ਼ਲ ਡਾਇਰੈਕਟਰ ਰਾਕੇਸ਼ ਆਸਥਾ 'ਤੇ ਮੀਟ ਦੇ ਵਪਾਰੀ ਨਾਲ 2 ਕਰੋੜ ਰੁਪਏ ਵਸੂਲ ਕਰਨ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਇਸ ਦੇ ਜਵਾਬ 'ਚ ਆਸਥਾਨਾ ਨੇ ਸਰਕਾਰ ਨੂੰ ਇਕ ਪੱਤਰ ਲਿਖ ਕੇ ਗਲਤ ਐੱਫ.ਆਈ.ਆਰ. ਦਰਜ ਕਰਨ ਦਾ ਦੋਸ਼ ਲਗਾਇਆ ਹੈ।
ਇਸ ਮਾਮਲੇ 'ਚ ਸੀ.ਬੀ.ਆਈ. ਨੇ ਰਾਕੇਸ਼ ਆਸਥਾਨਾ ਨੂੰ ਨਾਮਜਦ ਕਰਦੇ ਹੋਏ 2 ਕਰੋੜ ਰੁਪਏ ਦੀ ਰਾਸ਼ੀ ਦੇ ਦਲਾਲ ਮਨੋਜ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਅਹਿਮ ਪਹਿਲੁ ਇਹ ਵੀ ਹੈ ਕਿ ਇਸ 'ਚ ਰਾ ਦੇ ਅਧਿਕਾਰੀ ਅਤੇ ਪੰਜਾਬ ਪੁਲਸ ਆਈ.ਪੀ.ਐੱਸ. ਕੈਡਰ ਦੇ ਅਧਿਕਾਰੀ ਸਾਮੰਤ ਗੋਇਲ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਦੂਜੇ ਪਾਸੇ ਗ੍ਰਿਫਤਾਰ ਕੀਤੇ ਦੋਸ਼ੀ ਮਨੋਜ ਕੁਮਾਰ ਨੇ ਆਪਣੇ ਬਿਆਨ 'ਚ ਕਈ ਰਾਜ ਖੋਲੇ ਹਨ ਅਤੇ ਦੋਸ਼ ਲਗਾਇਆ ਹੈ ਕਿ ਆਸਥਾ ਅਤੇ ਮੀਟ ਵਪਾਰੀ ਹਵਾਲਾ ਦੇ ਕਾਰੋਬਾਰੀ ਹੈ।
ਦੂਜੇ ਪਾਸੇ ਆਸਥਾਨਾ ਨੇ ਪਲਟਵਾਰ ਕਰਦੇ ਹੋਏ ਦੋਸ਼ ਲਗਾਇਆ ਕਿ ਸੀ.ਬੀ.ਆਈ. ਚੀਫ ਨੇ ਮੋਇਨ ਕੁਰੈਸ਼ੀ ਦੇ ਮਾਮਲੇ 'ਚ ਸਤੀਸ਼ ਸਨਾ ਖਿਲਾਫ ਚਲ ਰਹੀ ਜਾਂਚ ਨੂੰ ਅਸਫਲ ਕਰਨ ਦੇ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਲਈ ਹੈ। ਪਰ ਜਦੋਂ ਸਤੀਸ਼ ਸਨਾ ਨੂੰ ਦੇਸ਼ ਨੂੰ ਛੱਡਣ ਤੋਂ ਮਨ੍ਹਾ ਕਰ ਦਿੱਤਾ। ਉਸ ਨੂੰ ਜਾਂਚ ਦੇ ਦਾਇਰੇ 'ਚ ਲਿਆ ਗਿਆ ਤਾਂ ਉਨ੍ਹਾਂ ਖਿਲਾਫ ਸਾਜਿਸ਼ ਰਚੀ ਗਈ।