ਹਿਰਦੈ ਪ੍ਰਾਜੈਕਟ ਨੇ ਸਾੜੇ ਗਰੀਬਾਂ ਦੇ ਹਿਰਦੈ

02/10/2019 5:05:03 PM

ਅੰਮ੍ਰਿਤਸਰ (ਸੁਮਿਤ ਖੰਨਾ)—ਇਹ ਦੋ ਤਸਵੀਰਾਂ ਪਤੰਗਬਾਜ਼ੀ ਦੀਆਂ ਹਨ ਪਰ ਇਨ੍ਹਾਂ ਦੋ ਤਸਵੀਰਾਂ 'ਚ ਵੱਡਾ ਫਰਕ ਹੈ। ਪਹਿਲੀ ਤਸਵੀਰ ਵਿਚ ਪਤੰਗ ਦੀ ਡੋਰ ਅਮੀਰਾਂ ਤੇ ਅਧਿਕਾਰੀਆਂ ਦੇ ਹੱਥ ਹੈ 'ਤੇ ਇਸ 'ਤੇ ਤਕਰੀਬਨ 28 ਲੱਖ ਰੁਪਏ ਖਰਚ ਕਰ ਦਿੱਤੇ ਗਏ ਅਤੇ ਦੂਜੀ ਤਸਵੀਰ 'ਚ ਗਰੀਬ ਬੱਚਿਆਂ ਦੇ ਹੱਥਾਂ 'ਚ ਪਤੰਗ ਤੇ ਚਿਹਰੇ 'ਤੇ ਮੁਸਕਰਾਹਟ ਹੈ। ਜੋ ਅਨਮੋਲ ਤਾਂ ਹੈ ਪਰ ਇੰਨੀਂ ਮਹਿੰਗੀ ਨਹੀਂ।

ਦਰਅਸਲ 'ਚ ਅੰਮ੍ਰਿਤਸਰ 'ਚ ਕੇਂਦਰ ਤੇ ਪੰਜਾਬ ਸਰਕਾਰ ਨੇ ਹਿਰਦੈ ਪ੍ਰਾਜੈਕਟ ਨੇ ਗਰੀਬਾਂ ਦੇ ਹਿਰਦੈ ਸਾੜ ਦਿੱਤੇ ਹਨ। ਹਿਰਦੈ ਪ੍ਰਾਜੈਕਟ ਦੇ ਅਧੀਨ ਸਰਕਾਰ ਨੇ ਪਹਿਲੇ ਦਿਨ ਮਿਊਜ਼ੀਕਲ ਨਾਈਟ ਕਰਵਾਈ ਜਿਸ ਵਿਚ ਗਾਇਕ ਐਮੀ ਵਿਰਕ ਨੂੰ ਸੱਦਿਆ ਗਿਆ ਤੇ ਫਿਰ ਦੂਜੇ ਦਿਨ ਪਤੰਗਬਾਜ਼ੀ ਕਰਵਾਈ ਗਈ। ਇਸ 'ਤੇ ਕਰੀਬ 28 ਲੱਖ ਦਾ ਖਰਚ ਆਇਆ ਜੋ ਸਰਕਾਰ ਵਲੋਂ ਭੇਜਿਆ ਗਿਆ ਸੀ।

ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਮਨਦੀਪ ਸਿੰਘ ਮੰਨਾ ਨੇ ਸਰਕਾਰ ਵੱਲੋਂ ਸਿਰਫ ਪਤੰਗਬਾਜ਼ੀ 'ਤੇ 28 ਲੱਖ ਰੁਪਏ ਖਰਚਣ ਦੀ ਗੱਲ ਸਮਝ ਨਹੀਂ ਆ ਰਹੀ। ਇਸ ਦੇ ਉਲਟ ਮੰਨਾ ਨੇ ਗਰੀਬ ਬੱਚਿਆਂ ਨਾਲ ਪਤੰਗਬਾਜ਼ੀ ਕੀਤੀ ਤੇ ਸਰਕਾਰ ਨੂੰ ਫਿਜ਼ੂਲਖਰਚੀ 'ਤੇ ਜੰਮ ਕੇ ਝਾੜ ਲਾਈ।

ਮੰਨਾ ਦਾ ਕਹਿਣਾ ਹੈ ਕਿ ਜਿਸ ਅੰਮ੍ਰਿਤਸਰ 'ਚ ਗਰੀਬ ਭੁੱਖੇ ਮਰ ਰਹੇ ਹਨ, ਜਿਸ ਦੇ ਵਿਕਾਸ ਦੇ ਕਈ ਕੰਮ ਹੋਣ ਵਾਲੇ ਹਨ, ਉੱਥੇ ਹੀ 28 ਲੱਖ ਸਿਰਫ ਅਮੀਰਾਂ ਦੀ ਪਤੰਗਬਾਜ਼ੀ ਤੇ ਗਾਇਕ 'ਤੇ ਖਰਚ ਦੇਣਾ ਕਿੱਥੋਂ ਦੀ ਸਮਝਦਾਰੀ ਹੈ।

Shyna

This news is Content Editor Shyna