ਦਿਨ-ਦਿਹਾੜੇ ਘਰੋਂ ਨਕਦੀ ਚੋਰੀ

01/16/2018 12:41:49 AM

ਨਵਾਂਸ਼ਹਿਰ, (ਤ੍ਰਿਪਾਠੀ)- ਜ਼ਿਲੇ 'ਚ ਕਿਸ ਤਰ੍ਹਾਂ ਅਪਰਾਧਿਕ ਕਿਸਮ ਦੇ ਲੋਕ ਪੁਲਸ ਦੇ ਡਰੋਂ ਆਜ਼ਾਦ ਹਨ, ਇਸ ਦੀ ਤਾਜ਼ਾ ਮਿਸਾਲ ਅੱਜ ਥਾਣਾ ਸਦਰ ਨਵਾਂਸ਼ਹਿਰ ਦੇ ਅਧੀਨ ਪਿੰਡ ਨਾਈ ਮਜਾਰਾ 'ਚ ਦੇਖਣ ਨੂੰ ਮਿਲੀ, ਜਿਥੇ ਘਰ ਤੋਂ ਸਿਰਫ ਢਾਈ ਘੰਟੇ ਲਈ ਬਾਹਰ ਗਏ ਪਰਿਵਾਰ ਦੀ ਗੈਰ-ਹਾਜ਼ਰੀ 'ਚ ਅਣਪਛਾਤੇ ਚੋਰ ਘਰ ਦੇ ਤਾਲੇ ਤੋੜ ਕੇ 10 ਹਜ਼ਾਰ ਰੁਪਏ ਦੀ ਨਕਦੀ ਲੈ ਗਏ।
ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਸੋਮਵਾਰ ਨੂੰ ਬਾਅਦ ਦੁਪਹਿਰ ਕਰੀਬ 2 ਵਜੇ ਘਰ ਦੇ ਤਾਲੇ ਲਾ ਕੇ ਉਹ ਆਪਣੀ ਪਤਨੀ ਨਾਲ ਨਵਾਂਸ਼ਹਿਰ ਗਿਆ ਸੀ। ਕਰੀਬ ਢਾਈ ਘੰਟੇ ਬਾਅਦ ਜਦੋਂ ਵਾਪਸ ਆਇਆ ਤਾਂ ਉਨ੍ਹਾਂ ਦੇ ਘਰ ਦੇ ਮੁੱਖ ਗੇਟ ਤੇ ਅੰਦਰਲੇ ਕਮਰੇ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਜਾ ਕੇ ਵੇਖਿਆ ਤਾਂ ਘਰ ਦਾ ਸਾਮਾਨ ਖਿਲਰਿਆ ਹੋਇਆ ਸੀ। 
ਜਾਂਚ ਕਰਨ 'ਤੇ ਪਤਾ ਲੱਗਾ ਕਿ ਘਰ 'ਚ ਪਈ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ, ਜਦੋਂਕਿ ਉਸੇ ਕਮਰੇ 'ਚ ਪਏ ਮੋਬਾਇਲ ਫੋਨ ਤੇ ਲੈਪਟਾਪ ਉਸੇ ਤਰ੍ਹਾਂ ਉਥੇ ਹੀ ਮੌਜੂਦ ਸਨ। ਉਧਰ, ਸੂਚਨਾ ਮਿਲਣ 'ਤੇ ਚੌਕੀ ਇੰਚਾਰਜ ਏ.ਐੱਸ.ਆਈ. ਅਮਰਜੀਤ ਕੌਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਜਦੋਂਕਿ ਫਿੰਗਰ ਪਿੰ੍ਰਟ ਦੀ ਟੀਮ ਨੇ ਖੋਲ੍ਹੇ ਗਏ ਅਟੈਚੀ ਤੇ ਅਲਮਾਰੀ ਤੋਂ ਫਿੰਗਰ ਪਿੰ੍ਰਟ ਵੀ ਲਏ। ਏ.ਐੱਸ.ਆਈ. ਅਮਰਜੀਤ ਕੌਰ ਨੇ ਕਿਹਾ ਕਿ ਛੇਤੀ ਹੀ ਅਣਪਛਾਤੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।