ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

12/06/2017 7:47:35 AM

ਅੰਮ੍ਰਿਤਸਰ, (ਅਰੁਣ)- ਕੰਟੋਨਮੈਂਟ ਥਾਣੇ ਅਧੀਨ ਪੈਂਦੇ ਇਕ ਘਰ ਦੇ ਮਾਲਕ ਵਿਨੋਦ ਸ਼ਰਮਾ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਵੱਲੋਂ ਉਸ ਦੇ ਘਰ 'ਚੋਂ 120 ਗ੍ਰਾਮ ਸੋਨੇ ਦੇ ਗਹਿਣੇ, ਐੱਲ. ਸੀ. ਡੀ. ਅਤੇ 1 ਲੱਖ 30 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲਿਜਾਣ ਸਬੰਧੀ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।